ਹੋਰ ਖਬਰਾਂ

ਕੁੜੀ ਨੇ ਨਸ਼ੇ ਖ਼ਾਤਿਰ 5 ਮਰਦਾਂ ਨਾਲ 100 ਰੁਪਏ 'ਚ ਬਣਾਏ ਸਬੰਧ , ਦੋਸਤ ਨੇ ਲਾਈ ਅਜਿਹੀ ਮਾੜੀ ਲਤ

By Shanker Badra -- July 16, 2019 5:07 pm -- Updated:Feb 15, 2021

ਕੁੜੀ ਨੇ ਨਸ਼ੇ ਖ਼ਾਤਿਰ 5 ਮਰਦਾਂ ਨਾਲ 100 ਰੁਪਏ 'ਚ ਬਣਾਏ ਸਬੰਧ , ਦੋਸਤ ਨੇ ਲਾਈ ਅਜਿਹੀ ਮਾੜੀ ਲਤ :ਚੰਡੀਗੜ੍ਹ : ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਪੰਜਾਬ 'ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ 'ਚ ਲੈ ਲਿਆ ਹੈ। ਇਹੀ ਨਹੀਂ ਹੁਣ ਤਾਂ ਮੁੰਡਿਆਂ ਦੇ ਨਾਲ - ਨਾਲ ਲੜਕੀਆਂ ਵੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਈਆਂ ਹਨ। ਹੁਣ ਨਸ਼ੇ ਦੀਆਂ ਆਦੀ ਕੁੜੀਆਂ ਆਪਣੇ ਨਾਲ ਬੀਤੀ ਹੱਡਬੀਤੀ ਜੱਗ ਜ਼ਾਹਿਰ ਕਰ ਰਹੀਆਂ ਹਨ।

drug addicted Girl 100 rupees relationship with 5 men ਕੁੜੀ ਨੇ ਨਸ਼ੇ ਖ਼ਾਤਿਰ 5 ਮਰਦਾਂ ਨਾਲ 100 ਰੁਪਏ 'ਚ ਬਣਾਏ ਸਬੰਧ , ਦੋਸਤ ਨੇ ਲਾਈ ਅਜਿਹੀ ਮਾੜੀ ਲਤ

ਨਸ਼ੇ ਦੀ ਆਦੀ ਮੁਟਿਆਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਸਨੂੰ ਨਸ਼ੇ ਦੀ ਐਨੀ ਤਲਬ ਸੀ ,ਜਿਸ ਦੇ ਬਿਨ੍ਹਾਂ ਉਹ ਰਹਿ ਨਹੀਂ ਸਕਦੀ ਸੀ। ਉਸਨੂੰ ਆਪਣੀ ਤਲਬ ਪੂਰੀ ਕਰਨ ਲਈ 100 ਰੁਪਏ ਚਾਹੀਦੇ ਸਨ ਪਰ ਨਸ਼ਾ ਖਰੀਦਣ ਲਈ ਉਸ ਕੋਲ ਇੰਨੇ ਪੈਸੇ ਨਹੀਂ ਸਨ ਤਾਂ ਉਸ ਨੇ ਆਪਣੀ ਇੱਜ਼ਤ ਦਾ ਸੌਦਾ ਕਰ ਲਿਆ। ਉਸ ਨੇ ਪੰਜ ਲੋਕਾਂ ਨਾਲ ਸੌਂ ਕੇ 100 ਰੁਪਏ ਇਕੱਠੇ ਕੀਤੇ ਤੇ ਫਿਰ ਨਸ਼ਾ ਕੀਤਾ।

drug addicted Girl 100 rupees relationship with 5 men ਕੁੜੀ ਨੇ ਨਸ਼ੇ ਖ਼ਾਤਿਰ 5 ਮਰਦਾਂ ਨਾਲ 100 ਰੁਪਏ 'ਚ ਬਣਾਏ ਸਬੰਧ , ਦੋਸਤ ਨੇ ਲਾਈ ਅਜਿਹੀ ਮਾੜੀ ਲਤ

ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਰਾਜਾ ਸਿੰਘ ਖੁਖਰਾਨਾ ਨੇ ਦੱਸਿਆ ਕਿ 17 ਸਾਲ ਦੀ ਕੁੜੀ ਨੇ ਬੀਤੀ 11 ਜੁਲਾਈ ਨੂੰ ਉਨ੍ਹਾਂ ਕੋਲੋਂ ਨਸ਼ਾ ਛੱਡਣ ਲਈ ਮਦਦ ਮੰਗੀ। ਜਦੋਂ ਉਸ ਨੇ ਉਨ੍ਹਾਂ ਨੂੰ ਆਪਣੀ ਹੱਡ ਬੀਤੀ ਦੱਸੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿੱਕਲ ਗਈ। ਕੁੜੀ ਨੇ ਦੱਸਿਆ ਕਿ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਨੇ ਨਸ਼ੇ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਮਾੜੇ ਕੰਮ ਕਰਵਾਏ ਜਾਂਦੇ ਸਨ,ਉਸ ਤੋਂ ਇਲਾਵਾ ਪੰਜ ਹੋਰ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾਇਆ ਹੋਇਆ ਹੈ।

drug addicted Girl 100 rupees relationship with 5 men ਕੁੜੀ ਨੇ ਨਸ਼ੇ ਖ਼ਾਤਿਰ 5 ਮਰਦਾਂ ਨਾਲ 100 ਰੁਪਏ 'ਚ ਬਣਾਏ ਸਬੰਧ , ਦੋਸਤ ਨੇ ਲਾਈ ਅਜਿਹੀ ਮਾੜੀ ਲਤ

ਕੁੜੀ ਨੇ ਦੱਸਿਆ ਕਿ ਉਹ ਨਸ਼ੇ ਦੀ ਇੰਨੀ ਆਦੀ ਹੈ ਕਿ ਕੁਝ ਵੀ ਕਰਨ ਲਈ ਤਿਆਰ ਹੈ। ਦੋ ਦਿਨ ਪਹਿਲਾਂ ਉਸ ਕੋਲ ਮੈਡੀਕਲ ਨਸ਼ਾ ਖਰੀਦਣ ਦੇ ਪੈਸੇ ਨਹੀਂ ਸਨ ਅਤੇ 100 ਰੁਪਏ ਇਕੱਠੇ ਕਰਨ ਲਈ ਪੰਜ ਲੋਕਾਂ ਨਾਲ ਸਬੰਧ ਬਣਾਏ ਹਨ। ਪੀੜਤ ਕੁੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 12 ਸਾਲਾਂ ਤੋਂ ਹੀ ਨਸ਼ਾ ਕਰ ਰਹੀ ਹੈ।

drug addicted Girl 100 rupees relationship with 5 men ਕੁੜੀ ਨੇ ਨਸ਼ੇ ਖ਼ਾਤਿਰ 5 ਮਰਦਾਂ ਨਾਲ 100 ਰੁਪਏ 'ਚ ਬਣਾਏ ਸਬੰਧ , ਦੋਸਤ ਨੇ ਲਾਈ ਅਜਿਹੀ ਮਾੜੀ ਲਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਨਮ ਦਿਨ : ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆਈ ਕੈਟਰੀਨਾ ਕੈਫ , ਜਾਣੋਂ ਅਸਲੀ ਨਾਂਅ

ਇਸ ਮੌਕੇ ਖੁਖਰਾਨਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ,ਜਿਸ ਕਰਕੇ ਉਹ ਗੁਜ਼ਾਰਾ ਕਰਨ ਲਈ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਸੀ। ਇਸ ਦੌਰਾਨ ਉਸ ਦੀ ਦੋਸਤੀ ਕਿਸੇ ਮੁੰਡੇ ਨਾਲ ਹੋ ਗਈ। ਉਸ ਮੁੰਡੇ ਨੇ ਹੀ ਉਸ ਨੂੰ ਨਸ਼ੇ ਦੀ ਪੇਸ਼ਕਸ਼ ਕੀਤੀ ਸੀ ਪਰ ਹੌਲੀ ਹੌਲੀ ਉਹ ਇਸ ਦੀ ਆਦੀ ਹੋ ਗਈ।ਉਹ ਹੁਣ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਆਉਣਾ ਚਾਹੁੰਦੀ ਹੈ। ਖੁਖਰਾਣਾ ਨੇ ਦੱਸਿਆ ਕਿ ਲੜਕੀ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ।
-PTCNews