Wed, Apr 24, 2024
Whatsapp

ਨਸ਼ਾਖੋਰੀ ਨੇ ਉਜਾੜਿਆ ਇਕ ਹੱਸਦਾ ਵੱਸਦਾ ਪਰਿਵਾਰ, ਨੌਜਵਾਨ ਨੂੰ ਦਿੱਤੀ ਬੇਰਹਿਮੀ ਨਾਲ ਮੌਤ

Written by  Jagroop Kaur -- March 28th 2021 04:18 PM
ਨਸ਼ਾਖੋਰੀ ਨੇ ਉਜਾੜਿਆ ਇਕ ਹੱਸਦਾ ਵੱਸਦਾ ਪਰਿਵਾਰ, ਨੌਜਵਾਨ ਨੂੰ ਦਿੱਤੀ ਬੇਰਹਿਮੀ ਨਾਲ ਮੌਤ

ਨਸ਼ਾਖੋਰੀ ਨੇ ਉਜਾੜਿਆ ਇਕ ਹੱਸਦਾ ਵੱਸਦਾ ਪਰਿਵਾਰ, ਨੌਜਵਾਨ ਨੂੰ ਦਿੱਤੀ ਬੇਰਹਿਮੀ ਨਾਲ ਮੌਤ

ਸੂਬੇ ਦੇ ਵਿਚ ਅਪਰਾਧਕ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ , ਜਿੰਨਾ 'ਤੇ ਥਲ ਪਾਉਣਾ ਸ਼ਾਇਦ ਪੁਲਿਸ ਪ੍ਰਸ਼ਾਸਨ ਦੀ ਹੱਦ ਤੋਂ ਬਾਹਰ ਹੈ , ਇਸ ਲਈ ਹੀ ਤਾਂ ਨਸ਼ੇੜੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਸੇ ਦੀ ਜਾਨ ਲੈਣ ਲੱਗੇ ਵੀ ਗੁਰੇਜ਼ ਨਹੀਂ ਕਰਦੇ , ਅਜਿਹਾ ਹੀ ਇਕ ਮਾਮਲਾ ਥਾਣਾ ਸਮਰਾਲਾ ਦੀ ਹਦੂਦ ਹੇਠ ਪੈਂਦੇ ਪਿੰਡ ਢਿਲਵਾਂ ਦੇ ਵਸਨੀਕ ਨੂੰ ਬੀਤੀ ਰਾਤ ਨਸ਼ੇੜੀਆਂ ਨੇ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। READ MORE : ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਹਿੰਸਕ ਹਮਲੇ... ਮ੍ਰਿਤਕ ਦੀ ਪਹਿਚਾਣ ਰਾਜਵੀਰ ਸਿੰਘ ਪੁੱਤਰ ਚੰਦ ਰਾਮ ਵਾਸੀ ਪਿੰਡ ਢਿਲਵਾਂ ਸਮਰਾਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਰਾਤ ਨੂੰ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਨੇੜਲੇ ਪਿੰਡ ਦੇ ਮੈਡੀਕਲ ਸਟੋਰ ਤੋਂ ਦਵਾਈ ਲੈਣ ਲਈ ਗਿਆ ਸੀ ਪਰ ਨੌਜਵਾਨ ਘਰ ਵਾਪਸ ਨਹੀਂ ਪਰਤਿਆ ਅਤੇ ਤੜਕਸਾਰ ਉਸ ਨੌਜਵਾਨ ਦੀ ਲਾਸ਼ ਅਤੇ ਮੋਟਰ ਸਾਈਕਲ ਪਿੰਡ ਮਾਣਕੀ ਕੋਲ ਡਿੱਗਿਆ ਹੋਇਆ ਮਿਲਿਆ। Police Crack Jammu Lawyer's Murder Case, 2 Arrested | Kashmir Observer READ MORE : ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੀਤਾ ਪਤਨੀ ਦਾ ਕਤਲ,... ਜਿਸ ਉੱਤੇ ਕਾਰਵਾਈ ਕਰਦੇ ਹੋਏ ਥਾਣਾ ਸਮਰਾਲਾ ਦੇ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦੱਸਿਆ ਕਿ ਇਕ ਕਥਿਤ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਘਰਦਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ।


Top News view more...

Latest News view more...