ਨਸ਼ਿਆਂ ਦੇ ਦੋਸ਼ ’ਚ ਬਰਖ਼ਾਸਤ ਡੀਐਸਪੀ ਦਲਜੀਤ ਢਿੱਲੋਂ ਨੂੰ ਅਦਾਲਤ ਨੇ ਮੁੜ 2 ਦਿਨਾਂ ਰਿਮਾਂਡ ‘ਤੇ ਭੇਜਿਆ

drug case in suspend dsp-daljit-dhillon-mohali court-2-day-police-remand

ਨਸ਼ਿਆਂ ਦੇ ਦੋਸ਼ ’ਚ ਬਰਖ਼ਾਸਤ ਡੀਐਸਪੀ ਦਲਜੀਤ ਢਿੱਲੋਂ ਨੂੰ ਅਦਾਲਤ ਨੇ ਮੁੜ 2 ਦਿਨਾਂ ਰਿਮਾਂਡ ‘ਤੇ ਭੇਜਿਆ:ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾਉਣ ਦੇ ਮਾਮਲਿਆਂ ‘ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀ.ਐਸ.ਪੀ.ਦਲਜੀਤ ਸਿੰਘ ਢਿੱਲੋਂ ਨੂੰ ਅੱਜ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।ਮੋਹਾਲੀ ਅਦਾਲਤ ਦੇ ਜੱਜ ਮੋਹਿਤ ਬਾਂਸਲ ਨੇ ਉਨ੍ਹਾਂ ਨੂੰ ਮੁੜ 2 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਹੈ।ਬੀਤੇ ਦਿਨੀ ਇੱਕ ਲੜਕੀ ਨੇ ਇਸ ਅਧਿਕਾਰੀ ਉਤੇ ਨਸ਼ਿਆਂ ਦੇ ਰਾਹ ਪਾਉਣ ਦੇ ਦੋਸ਼ ਲਾਏ ਸਨ।ਜਿਸ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤਹਿਤ ਇਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਪੁਲਿਸ ਨੇ ਅਦਾਲਤ ਨੂੰ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਡੀ.ਐਸ.ਪੀ.ਦਲਜੀਤ ਸਿੰਘ ਦਾ ਫ਼ੋਨ ਰਿਕਵਰ ਹੋ ਚੁੱਕਾ ਹੈ ਅਤੇ ਡਾਟਾ ਰਿਕਵਰ ਕਰਨਾ ਬਾਕੀ ਹੈ।ਇਸ ਤੋਂ ਇਲਾਵਾ ਪੁਲਿਸ ਨੇ ਕਿਹਾ ਕਿ ਡੀ.ਐਸ.ਪੀ.ਦਲਜੀਤ ਸਿੰਘ ਕੋਲੋਂ ਪੁੱਛਗਿੱਛ ਕਰਨੀ ਵੀ ਬਾਕੀ ਹੈ।ਜਿਸ ਤੋਂ ਬਾਅਦ ਨੇ ਅਦਾਲਤ ਨੇ ਡੀਐਸਪੀ ਦਲਜੀਤ ਢਿੱਲੋਂ ਨੂੰ ਮੁੜ 2 ਦਿਨਾਂ ਰਿਮਾਂਡ ‘ਤੇ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਕ ਲੜਕੀ ਵੱਲੋਂ ਦੋਸ਼ ਲਾਏ ਗਏ ਸਨ ਕਿ ਡੀਐੱਸਪੀ ਨੇ ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਹੈ।ਇਹਨਾਂ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਵਰਤਦਿਆਂ ਡੀ.ਐਸ.ਪੀ.ਦਲਜੀਤ ਸਿੰਘ ਢਿੱਲੋਂ ਨੂੰ ਬਰਖਾਸਤ ਕੀਤਾ ਸੀ।
-PTCNews