Fri, Apr 19, 2024
Whatsapp

ਪੰਜਾਬ ਸਰਕਾਰ ਨੇ ਨਸ਼ੇ ਦੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਖਿਲਾਫ ਵਿੱਢੀ ਮੁਹਿੰਮ 'ਚ ਲੋਕਾਂ ਦਾ ਮੰਗਿਆ ਸਹਿਯੋਗ

Written by  Jashan A -- June 30th 2019 01:13 PM
ਪੰਜਾਬ ਸਰਕਾਰ ਨੇ ਨਸ਼ੇ ਦੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਖਿਲਾਫ ਵਿੱਢੀ ਮੁਹਿੰਮ 'ਚ ਲੋਕਾਂ ਦਾ ਮੰਗਿਆ ਸਹਿਯੋਗ

ਪੰਜਾਬ ਸਰਕਾਰ ਨੇ ਨਸ਼ੇ ਦੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਖਿਲਾਫ ਵਿੱਢੀ ਮੁਹਿੰਮ 'ਚ ਲੋਕਾਂ ਦਾ ਮੰਗਿਆ ਸਹਿਯੋਗ

ਪੰਜਾਬ ਸਰਕਾਰ ਨੇ ਨਸ਼ੇ ਦੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਖਿਲਾਫ ਵਿੱਢੀ ਮੁਹਿੰਮ 'ਚ ਲੋਕਾਂ ਦਾ ਮੰਗਿਆ ਸਹਿਯੋਗ,ਚੰਡੀਗੜ੍ਹ: ਪੰਜਾਬ 'ਚ ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਕਾਰਨ ਪੰਜਾਬ ਦੀ ਜਵਾਨੀ ਦਿਨ ਬ ਦਿਨ ਖਤਮ ਹੁੰਦੀ ਜਾ ਰਹੀ ਹੈ। ਪੰਜਾਬ 'ਚ ਮੈਡੀਕਲ ਨਸ਼ਿਆਂ ਦੀ ਮਾਤਰਾ ਕਾਫੀ ਵੱਧ ਚੁੱਕੀ ਹੈ। ਜਿਸ 'ਤੇ ਨਕੇਲ ਕਸਣ ਲਈ ਪੰਜਾਬ ਸਰਕਾਰ ਵੱਲੋਂ ਮੁਹਿੰਮ ਵਿੱਢੀ ਗਈ ਹੈ ਤੇ ਇਸ ਮਹਿਮਾ 'ਚ ਸਰਕਾਰ ਨੇ ਲੋਕਾਂ ਦਾ ਸਹਿਯੋਗ ਮੰਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੈਡੀਕਲ ਸਟੋਰਾਂ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਵਾਈਆਂ ਦੇ ਨਾਮ 'ਤੇ ਮੈਡੀਕਲ ਨਸ਼ੇ ਵੇਚੇ ਜਾ ਰਹੇ ਹਨ। ਜਿਨ੍ਹਾਂ ਨੂੰ ਰੋਕਣ ਲਈ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ। ਹੋਰ ਪੜ੍ਹੋ: ਪੰਪ 'ਤੇ ਤੇਲ ਪਵਾਉਣ ਆਏ ਵਿਅਕਤੀਆਂ ਨੇ ਕੀਤਾ ਅਜਿਹਾ ਕੰਮ, ਜਾਣ ਕੇ ਰਹਿ ਜਾਓਗੇ ਦੰਗ ! ਇਸ ਲਈ ਸਾਰੇ ਨਾਗਰਿਕ ਨੂੰ ਬੇਨਤੀ ਹੈ ਕਿ ਜੇਕਰ ਕੈਮਿਸਟ / ਮੈਡੀਕਲ ਸਟੋਰ / ਦਵਾਈ ਵਿਕਰੇਤਾ ਜਾਂ ਕਿਸੇ ਹੋਰ ਵਿਅਕਤੀ ਬਾਰੇ ਪਤਾ ਚੱਲਦਾ ਕਿ ਉਹ ਦਵਾਈਆਂ ਦੀ ਆੜ 'ਚ ਗੈਰਕਾਨੂੰਨੀ ਤਰੀਕੇ ਨਾਲ ਨਸ਼ੇ ਦੇ ਤੌਰ 'ਤੇ ਦੁਰਵਰਤੋਂ ਵਾਲੀਆਂ ਦਵਾਈਆਂ ਵੇਚਦਾ ਹੈ ਤਾਂ ਇਸ ਦੀ ਜਾਣਕਾਰੀ ਮੋਬਾਈਲ ਨੰਬਰ 98152-06006 'ਤੇ ਡਿਟੀ ਜਾ ਸਕਦੀ ਹੈ ਜਾਂ ਈ-ਮੇਲ punjabdrugscontrolorg@gmail.com ਰਾਹੀਂ ਸੂਚਨਾ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਲਗਭਗ 16000 ਦੇ ਕਰੀਬ ਮੈਡੀਕਲ ਸਟੋਰ, ਨਾਗਰਿਕਾਂ ਲਈ ਦਵਾਈਆਂ ਵੇਚਣ ਦਾ ਕੰਮ ਕਰਦੇ ਹਨ। ਇਹਨਾਂ ਵਿੱਚੋਂ ਬਹੁਗਿਣਤੀ ਸਟੋਰਾਂ ਵੱਲੋਂ ਪੂਰੇ ਕਾਨੂੰਨੀ ਤਰੀਕੇ ਨਾਲ ਮਿਆਰੀ ਦਵਾਈਆਂ ਦੀ ਸੇਲ ਕੀਤੀ ਜਾਂਦੀ ਹੈ। ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਵਾਈਆਂ ਦੇ ਨਾਮ 'ਤੇ ਮੈਡੀਕਲ ਨਸ਼ੇ ਵੇਚੇ ਜਾ ਰਹੇ ਹਨ। -PTC News


Top News view more...

Latest News view more...