Wed, Apr 24, 2024
Whatsapp

ਲੜਕੀਆਂ ਨੂੰ ਨਸ਼ੇ ਦੀ ਬੁਰੀ ਆਦਤ ਪਾ ਕੇ ਠੱਗਦੀ ਸੀ ਇਹ ਲਾਅ ਦੀ ਵਿਦਿਆਰਥਣ

Written by  Shanker Badra -- December 25th 2017 06:25 PM -- Updated: December 25th 2017 07:00 PM
ਲੜਕੀਆਂ ਨੂੰ ਨਸ਼ੇ ਦੀ ਬੁਰੀ ਆਦਤ ਪਾ ਕੇ ਠੱਗਦੀ ਸੀ ਇਹ ਲਾਅ ਦੀ ਵਿਦਿਆਰਥਣ

ਲੜਕੀਆਂ ਨੂੰ ਨਸ਼ੇ ਦੀ ਬੁਰੀ ਆਦਤ ਪਾ ਕੇ ਠੱਗਦੀ ਸੀ ਇਹ ਲਾਅ ਦੀ ਵਿਦਿਆਰਥਣ

Drugs:ਲੜਕੀਆਂ ਨੂੰ ਨਸ਼ੇ ਦੀ ਬੁਰੀ ਆਦਤ ਪਾ ਕੇ ਠੱਗਦੀ ਸੀ ਇਹ ਲਾਅ ਦੀ ਵਿਦਿਆਰਥਣ:ਅੰਮ੍ਰਿਤਸਰ ਦੀ ਸ਼ਪੈਸ਼ਲ ਟਾਸਕ ਫੋਰਸ ਨੇ ਇੱਕ ਲਾਅ ਦੀ ਇੱਕ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ।ਰੋਸ਼ਨੀ ਤੇ ਉਸਦੀ ਮਾਂ ਜੋਤੀ ਨਾਲ ਗੱਲਬਾਤ ਦੇ ਦੌਰਾਨ ਕਈ ਖੁਲਾਸੇ ਹੋਏ ਹਨ।ਲੜਕੀਆਂ ਨੂੰ ਨਸ਼ੇ ਦੀ ਬੁਰੀ ਆਦਤ ਪਾ ਕੇ ਠੱਗਦੀ ਸੀ ਇਹ ਲਾਅ ਦੀ ਵਿਦਿਆਰਥਣਰੋਸ਼ਨੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਝਾਂਸੇ 'ਚ ਲੈਂਦੀ ਸੀ।ਰੋਸ਼ਨੀ ਪਹਿਲਾਂ ਤਾਂ ਲੜਕੀਆਂ ਨੂੰ ਹੈਰੋਇਨ ਦੀ ਥੋੜੀ ਜਿਹੀ ਮਾਤਰਾ ਦਾ ਸਵਾਦ ਚਖਾਉਦੀ ਸੀ।ਜਦ ਕਿਸੇ ਨੂੰ ਇਸ ਨਸ਼ੇ ਦੀ ਲਤ ਲੱਗ ਜਾਂਦੀ ਤਾਂ ਉਸਦੀ ਉਹ ਕਮੀ ਪੂਰੀ ਕਰਦੀ।ਪਰ ਜਦ ਕੋਈ ਵਿਦਿਆਰਥੀ ਇਸ ਨਸ਼ੇ ਦਾ ਆਦੀ ਹੋ ਜਾਂਦਾ ਤਾਂ ਉਹ ਉਸਨੂੰ ਠੱਗਣਾਂ ਸ਼ੁਰੂ ਕਰ ਦਿੰਦੀ ਸੀ।ਲੜਕੀਆਂ ਨੂੰ ਨਸ਼ੇ ਦੀ ਬੁਰੀ ਆਦਤ ਪਾ ਕੇ ਠੱਗਦੀ ਸੀ ਇਹ ਲਾਅ ਦੀ ਵਿਦਿਆਰਥਣਜਦ ਕੋਈ ਵੀ ਵਿਦਿਆਰਥੀ ਨਸ਼ੇ ਦੀ ਆਦਤ ਦਾ ਰੋਗੀ ਹੋ ਜਾਂਦਾ ਤਾਂ ਰੋਸ਼ਨੀ ਉਸਨੂੰ ਨਸ਼ਾ ਦੇਣ ਲਈ ਮੋਟੀ ਰਕਮ ਵਸੂਲਦੀ ਸੀ।ਇਸ ਤੋਂ ਪਹਿਲਾਂ ਰੋਸ਼ਨੀ ਦੇ ਭਰਾ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ ਉਹ ਜੇਲ੍ਹ 'ਚ ਬੰਦ ਹੈ।ਲੜਕੀਆਂ ਨੂੰ ਨਸ਼ੇ ਦੀ ਬੁਰੀ ਆਦਤ ਪਾ ਕੇ ਠੱਗਦੀ ਸੀ ਇਹ ਲਾਅ ਦੀ ਵਿਦਿਆਰਥਣਰੋਸ਼ਨੀ ਨੇ ਕਈ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਲਗਾਈ ਹੈ।ਉਹਨਾਂ ਦੀ ਪਛਾਣ ਕਰਾਈ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਘਰ ਵਾਲਿਆਂ ਨੂੰ ਬੱਚਿਆਂ ਦੇ ਨਸ਼ੇ ਦੀ ਲਤ ਦਾ ਪਤਾ ਲੱਗ ਜਾਵੇ ਤੇ ਉਹਨਾਂ ਦਾ ਇਲਾਜ ਸਮੇਂ ਸਿਰ ਹੋ ਜਾਵੇ।ਰੋਸ਼ਨੀ ਤੇ ਉਸ ਦੇ ਘਰ ਦੇ ਮੈਂਬਰ ਕਈ ਸਾਲਾਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਹਨ। -PTCNews


Top News view more...

Latest News view more...