ਮੁੱਖ ਖਬਰਾਂ

ਸ਼ਰਾਬੀ ਔਰਤ ਨੇ ਸੜਕ ਵਿਚਕਾਰ ਮਚਾਇਆ ਹੰਗਾਮਾ; ਪੁਲਿਸ ਮੁਲਾਜ਼ਮ ਦਾ ਕਾਲਰ ਫੜ ਕੀਤੀ ਬਦਸਲੂਕੀ

By Jasmeet Singh -- June 21, 2022 3:40 pm -- Updated:June 21, 2022 3:41 pm

ਮੁੰਬਈ, 21 ਜੂਨ: ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿਚ ਇਕ ਔਰਤ ਨੂੰ ਨਵੀਂ ਮੁੰਬਈ 'ਚ ਸੜਕ ਵਿਚਕਾਰ ਕੈਬ ਡਰਾਈਵਰ ਅਤੇ ਪੁਲਿਸ ਅਧਿਕਾਰੀ ਨੂੰ ਗਾਲ੍ਹਾਂ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਹਸਪਤਾਲ ਸਟਾਫ ਨੇ ਨਵਜੰਮੇ ਬੱਚੇ ਦਾ ਸਿਰ ਵੱਢ ਔਰਤ ਦੀ ਕੁੱਖ 'ਚ ਛੱਡਿਆ


ਇਹ ਘਟਨਾ 25 ਮਾਰਚ ਨੂੰ ਵਾਪਰੀ ਜਦੋਂ ਅਣਪਛਾਤੀ ਔਰਤ ਆਪਣੇ 2 ਦੋਸਤਾਂ ਨਾਲ ਮੁੰਬਈ ਵਿੱਚ ਦੇਰ ਰਾਤ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਕੈਬ ਵਿੱਚ ਸਫ਼ਰ ਕਰ ਰਹੀ ਸੀ। ਰਿਪੋਰਟਾਂ ਦੇ ਅਨੁਸਾਰ ਇਹ ਔਰਤ ਜੋ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਸੀ, ਨੇ ਸਵਾਰੀ ਦੌਰਾਨ ਕੈਬ ਡਰਾਈਵਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਡਰਾਈਵਰ ਨੂੰ ਇੱਕ ਪਾਸੇ ਧੱਕ ਕੇ ਕਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ।

ਹੰਗਾਮਾ ਦੇਖਣ ਤੋਂ ਬਾਅਦ ਪੁਲਿਸ ਦੇ ਆਉਣ 'ਤੇ, ਕੁੜੀ ਨੇ ਅਧਿਕਾਰੀ ਦਾ ਕਾਲਰ ਫੜ ਲਿਆ ਅਤੇ ਉਸਨੂੰ ਧਮਕੀਆਂ ਵੀ ਦਿੱਤੀ। ਇਹ ਘਟਨਾ ਕੈਬ ਡਰਾਈਵਰ ਅਤੇ ਹੋਰ ਰਾਹਗੀਰਾਂ ਦੁਆਰਾ ਰਿਕਾਰਡ ਕਰ ਲਈ ਗਈ।

ਕੈਬ ਡਰਾਈਵਰ ਅਤੇ ਪੁਲਿਸ ਵੱਲੋਂ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦੇਣ ਤੋਂ ਬਾਅਦ ਵੀ ਔਰਤ ਨੂੰ ਰੋਕਿਆ ਨਹੀਂ ਜਾ ਸਕਿਆ। ਇੱਕ ਵੀਡੀਓ ਵਿੱਚ ਉਹ ਸ਼ੇਖੀ ਮਾਰਦੀ ਵੀ ਵੇਖੀ ਜਾ ਸਕਦੀ ਹੈ ਕਿ ਜੇਕਰ ਪੁਲਿਸ ਅਤੇ ਮੀਡੀਆ ਨੂੰ ਬੁਲਾਇਆ ਜਾਵੇ ਤਾਂ ਵੀ ਉਸਨੂੰ ਕੁਝ ਨਹੀਂ ਹੋਵੇਗਾ।

ਇਹ ਵੀ ਪੜ੍ਹੋ: ਅਦਾਲਤ ਦਾ ਫ਼ੁਰਮਾਨ, ਕਬਰ 'ਚੋਂ ਕੱਢੀ ਜਾਵੇਗੀ ਆਮਿਰ ਲਿਆਕਤ ਦੀ ਲਾਸ਼, ਮਚਿਆ ਹੰਗਾਮਾ

 

ਤਿੰਨੋਂ ਲੜਕੀਆਂ ਖ਼ਿਲਾਫ਼ ਸ਼ਰਾਬ ਦੇ ਨਸ਼ੇ ਵਿੱਚ ਜਨਤਕ ਕਾਨੂੰਨ ਵਿਵਸਥਾ ਵਿਗਾੜਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।


-PTC News

  • Share