ਹਵਾਈ ਅੱਡੇ ‘ਤੇ ਏਅਰਲਾਈਨ ਮਹਿਲਾ ਨਾਲ ਬਦਤਮੀਜੀ ਕਰਨੀ ਪਹਿੰਗੀ, ਲਾਉਣੇ ਪਏ ਪੈਰੀਂ ਹੱਥ, ਦੇਖੋ ਵੀਡੀਓ

Drunkards Misbehave With Indigo Staffer: ਹਵਾਈ ਅੱਡੇ 'ਤੇ ਏਅਰਲਾਈਨ ਮਹਿਲਾ ਨਾਲ ਬਦਤਮੀਜੀ ਕਰਨੀ ਪਹਿੰਗੀ
Drunkards Misbehave With Indigo Staffer: ਹਵਾਈ ਅੱਡੇ 'ਤੇ ਏਅਰਲਾਈਨ ਮਹਿਲਾ ਨਾਲ ਬਦਤਮੀਜੀ ਕਰਨੀ ਪਹਿੰਗੀ

ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਪ੍ਰਾਈਵੇਟ ਏਅਰਲਾਇਨ ਦੀ ਇਕ ਮਹਿਲਾ ਸਟਾਫ ਨਾਲ ਕਥਿਤ ਤੌਰ’ ਤੇ ਦੁਰਵਿਵਹਾਰ ਕਰਨ ਵਾਲੇ ਦੋ ਨਸ਼ੇ ‘ਚ ਧੁੱਤ ਨੌਜਵਾਨਾਂ ਨੂੰ ਇਸਦਾ ਹਰਜਾਨਾ ਵੀ ਭੁਗਤਣਾ ਪੈ ਗਿਆ। ਔਰਤ ਨੇ ਇਸਦਾ ਬਹਤਦਰੀ ਨਾਲ ਟਾਕਰਾ ਕਰਦੇ ਹੋਏ ਦੋਸ਼ੀਆਂ ਖਿਲਾਫ ਲੋੜੀਂਦੀ ਕਾਰਵਾਈ ਕਰਨ ਹੋਣ ਲਈ ਜ਼ੋਰ ਪਾਇਆ।

ਉਹ ਦੋਸ਼ੀਆਂ ਨੂੰ ਹਵਾਈ ਅੱਡੇ ‘ਤੇ ਇਕ ਪੁਲਸ ਚੌਕੀ ਕੋਲ ਲੈ ਗਈ, ਜਿੱਥੇ ਦੋਵੇਂ ਪੁਰਸ਼ਾਂ ‘ਤੇ ਛੇੜਛਾੜ ਲਈ ਮਾਮਲਾ ਦਰਜ ਕੀਤਾ ਗਿਆ ਸੀ। ਇਹ ਘਟਨਾ ਸ਼ਨੀਵਾਰ ਅੱਧੀ ਰਾਤ ਨੂੰ ਵਾਪਰੀ।

ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ।

ਇਸ ‘ਚ ਮਹਿਲਾ ਮਰਦਾਂ ਨੂੰ ਕਹਿ ਰਹੀ ਹੈ ਕਿ ਮੇਰੇ ਪੈਰਾਂ ਨੂੰ ਚੰਗੀ ਤਰ੍ਹਾਂ ਹੱਥ ਲਗਾਓ।

ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਰਜੀਆਈਏ) ਦੇ ਥਾਣੇ ਦੇ ਥਾਣੇਦਾਰ ਰਮੇਸ਼ ਨਾਕੇ ਨੇ ਕਿਹਾ ਕਿ ਔਰਤ ਨੇ ਉਨ੍ਹਾਂ ਦੋਵਾਂ ਵਿਰੁੱਧ ਕੋਈ ਐਫਆਈਆਰ ਦਰਜ ਨਹੀਂ ਕਰਵਾਈ।

ਉਸ ਨੇ ਕਿਹਾ ਕਿ ਦੋਵੇਂ ਨਸ਼ੇ ਦੀ ਹਾਲਤ ‘ਚ ਸਨ ਅਤੇ ਉਨ੍ਹਾਂ ਨੂੰ ਛੇੜਛਾੜ ਕਰਨ ਲਈ ਹਿਰਾਸਤ ‘ਚ ਲਿਆ ਗਿਆ ਸੀ।

—PTC News