ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਬਣਾਏ ਰੈਨ ਬਸੇਰੇ

dsgmc constructs shelter homes for homeless
dsgmc constructs shelter homes for homeless

dsgmc constructs shelter homes for homeless: ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਾਂਗੇ : ਮਨਜੀਤ ਸਿੰਘ ਜੀ. ਕੇ, ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈ ਐਸ ਬੀ ਟੀ ਕਸ਼ਮੀਰੀ ਗੇਟ ਵਿਖੇ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਰੈਨ ਬਸੇਰੇ ਬਣਾ ਦਿੱਤੇ ਹਨ। ਇਹ ਕਾਰਵਾਈ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ, ਭਾਜਪਾ ਦਿੱਲੀ ਦੇ ਪ੍ਰਧਾਨ ਸ੍ਰੀ ਮਨੋਜ ਤਿਵਾੜੀ ਤੇ ਵਿਧਾਇਕ ਸ੍ਰੀ ਕਪਿਲ ਮਿਸ਼ਰਾ ਵੱਲੋਂ ਯਮੁਨਾ ਬਜ਼ਾਰ, ਆਈ ਐਸ ਬੀ ਟੀ ਤੇ ਗੀਤਾ ਘਾਟ ਵਿਖੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਇਹਨਾਂ ਬੇਘਰੇ ਲੋਕਾਂ ਦੀਸਥਿਤੀ ਜਾਨਣ ਲਈ ਰਾਤ ਭਰ ਚੈਕਿੰਗ ਕਰਨ ਤੋਂ ਬਾਅਦ ਹੋਈ ਹੈ।
dsgmc constructs shelter homes for homelessਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਜਦੋਂ ਉਹ ਇਹਨਾਂ ਥਾਵਾਂ ‘ਤੇ ਪਹੁੰਚੇ ਜਿਥੇ ਬੇਘਰੇ ਲੋਕ ਖੁਲ•ੇ ਵਿਚ ਰਾਤਾਂ ਗੁਜਾਰਨ ਲਈ ਮਜਬੂਰ ਸਨ ਤੇ ਠੰਢ ਨਾਲ ਕੰਬ ਰਹੇ ਸਨ ਤਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਤੁਰੰਤ ਫੈਸਲਾ ਲਿਆ ਕਿ ਜਿਥੇ ਪੁੱਲਾਂ ਥੱਲੇ ਤੇ ਹੋਰ ਥਾਵਾਂ ‘ਤੇ ਇਹ ਲੋਕ ਇਸ ਵੇਲੇ ਰਹਿ ਰਹੇ ਹਨ, ਉਥੇ ਰੈਨ ਬਸੇਰੇ ਬਣਾਏ ਜਾਣ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣਾ ਸਟਾਫ ਤੇ ਵਾਲੰਟੀਅਰ ਇਸ ਕੰਮ ਵਾਸਤੇ ਲਗਾ ਦਿੱਤੇ ਜਿਹਨਾਂ ਨੇ ਟੈਂਟ ਤੇ ਹੋਰ ਸਮਾਨਦੀ ਵਰਤੋਂ ਕਰਦਿਆਂ 20 ਘੰਟਿਆਂ ਦੇ ਅੰਦਰ ਅੰਦਰ ਇਹ ਰੈਨ ਬਸੇਰੇ ਤਿਆਰ ਕਰਵਾ ਦਿੱਤੇ ਤੇ ਸ਼ਨੀਵਾਰ ਸ਼ਾਮ ਤੱਕ ਇਹ ਬਣ ਕੇ ਤਿਆਰ ਹੋ ਗਏ। ਉਹਨਾਂ ਕਿਹਾ ਕਿ ਜੇਕਰ ਦਿੱਲੀ ਗੁਰਦੁਆਰਾ ਕਮੇਟੀ ਇਹ ਕੰਮ ਕਰ ਸਕਦੀ ਹੈ ਤਾਂ ਫਿਰ ਆਪ ਸਰਕਾਰ ਨੂੰ ਇਹ ਕੰਮ ਕਰਨ ਤੋਂ ਕੌਣ ਰੋਕ ਰਿਹਾ ਹੈ ?
dsgmc constructs shelter homes for homelessdsgmc constructs shelter homes for homeless: ਦਿੱਲੀ ਦੇ ਵਿਧਾਇਕ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਬੇਘਰੇ ਲੋਕਾਂ ਵਾਸਤੇ ਰੈਨ ਬਸੇਰੇ ਬਣਾਉਣ ਵਿਚ ਬੁਰੀ ਤਰ•ਾਂ ਅਸਫਲ ਰਹੀ ਭਾਵੇਂ ਕਿ ਇਸਨੇ ਇਸ ਵਾਸਤੇ ਬਜਟ ਵਿਚ ਵੀ ਵਾਧਾ ਕੀਤਾ ਸੀ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਵਾਈ ਮਗਰੋਂ ਹੁਣ ਡੀ ਯੂ ਐਸ ਆਈ ਬੀ ਵੱਲੋਂ ਵੀ ਕੰਮ ਸ਼ੁਰੂ ਕੀਤਾ ਗਿਆ ਤੇ ਰੈਨ ਬਸੇਰੇ ਬਣਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਨ•ਾਂ ਲਈ ਕੰਬਲ ਤੇ ਰਜਾਈਆਂ ਦਾ ਪ੍ਰਬੰਧ ਕਰਨ ਦੇ ਨਾਲ ਨਾਲਮੈਡੀਕਲ ਸਹੂਲਤਾਂ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਇਹ ਵੇਖ ਕੇ ਦੁੱਖ ਹੋਇਆ ਕਿ ਇਹ ਲੋਕ ਕੁੱਤਿਆਂ ਤੇ ਹੋਰ ਜਾਨਵਰਾਂ ਦੇ ਨਾਲ ਸੁੱਤੇ ਹੋਏ ਸਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ ਤੇ ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਉਹ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਇਹ ਸੇਵਾ ਉਹਨਾਂ ਦੇ ਹਿੱਸੇ ਆਈ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਇਹ ਕੰਮ ਦਿੱਲੀ ਸਰਕਾਰ ਦਾ ਹੈ ਕਿ ਉਹ ਮਾੜੇ ਮੌਸਮ ਦੇ ਹਾਲਾਤ ਤੋਂ ਬੇਘਰੇ ਲੋਕਾਂ ਨੂੰ ਬਚਾਉਣ ਵਾਸਤੇ ਕੰਮ ਕਰੇ ਪਰ ਆਪ ਸਰਕਾਰ ਦੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਅਸਫਲ ਰਹਿਣ ‘ਤੇਦਿੱਲੀ ਗੁਰਦੁਆਰਾ ਕਮੇਟੀ ਨੇ ਇਹ ਸੇਵ ਸੁਰੂ ਕਰ ਦਿੱਤੀ ਹੈ।
dsgmc constructs shelter homes for homelessdsgmc constructs shelter homes for homeless: ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ. ਕੇ ਨ ਹਿਕਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਲੀ ਦੇ ਲੋਕਾਂ ਲਈ ਜਿੰਨ ਰੈਨ ਬਸੇਰਿਆਂ ਦੀ ਜਰੂਰਤ ਹੋਈ, ਉਸਾਰੇ ਜਾਣਗੇ। ਉਹਨਾਂ ਕਿਹਾ ਕਿ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਵਾਲੰਟੀਅਰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਸੇਵਾ ਕਰ ਰਹੇ ਹਨ ਤਾਂ ਫਿਰ ਦਿੱਲੀ ਦੇ ਮਾਮਲੇ ਵਿਚ ਅਸੀਂ ਪਿੱਛੇ ਕਿਵੇਂ ਰਹਿ ਸਕਦੇ ਹਾਂ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਖਰਾਬ ਮੌਸਮ ਤੇ ਦਿੱਲੀ ਸਰਕਾਰ ਦੀ ਬੇਰੁਖੀ ਕਾਰਨ100 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਅਰਾ ਕਮੇਟ ਦਿੱਲੀ ਵਿਚ ਕੀਮਤੀ ਮਨੁੱਖੀ ਜਾਨਾਂ ਬਚਾਉਣ ਵਾਸਤੇ ਹਰ ਲੋੜੀਂਦਾ ਕਦਮ ਚੁੱਕੇਗੀ।

—PTC News