Fri, Apr 19, 2024
Whatsapp

DSGMC ਨੇ ਕੀਤਾ ਵੱਡਾ ਐਲਾਨ, ਦਿੱਲੀ ਦੇ 11 ਗੁਰਦੁਆਰਿਆਂ 'ਚ ਸਿੰਗਲ ਯੂਜ ਪਲਾਸਟਿਕ ਬੈਨ

Written by  Jashan A -- October 09th 2019 05:29 PM
DSGMC ਨੇ ਕੀਤਾ ਵੱਡਾ ਐਲਾਨ, ਦਿੱਲੀ ਦੇ 11 ਗੁਰਦੁਆਰਿਆਂ 'ਚ ਸਿੰਗਲ ਯੂਜ ਪਲਾਸਟਿਕ ਬੈਨ

DSGMC ਨੇ ਕੀਤਾ ਵੱਡਾ ਐਲਾਨ, ਦਿੱਲੀ ਦੇ 11 ਗੁਰਦੁਆਰਿਆਂ 'ਚ ਸਿੰਗਲ ਯੂਜ ਪਲਾਸਟਿਕ ਬੈਨ

DSGMC ਨੇ ਕੀਤਾ ਵੱਡਾ ਐਲਾਨ, ਦਿੱਲੀ ਦੇ 11 ਗੁਰਦੁਆਰਿਆਂ 'ਚ ਸਿੰਗਲ ਪਲਾਸਟਿਕ ਯੂਜ ਬੈਨ,ਨਵੀਂ ਦਿੱਲੀ:ਦੇਸ਼ ਭਰ 'ਚ ਸਿੰਗਲ ਯੂਜ ਪਲਾਸਟਿਕ ਬੈਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਭਿਆਨ 'ਚ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਗਈ ਹੈ। Banਇਸ ਨੂੰ ਲੈ ਕੇ ਦਿੱਲੀ ਕਮੇਟੀ ਵੱਲੋਂ ਦਿੱਲੀ ਦੇ 11 ਗੁਰਦੁਆਰਿਆਂ 'ਚ ਸਿੰਗਲ ਯੂਜ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਨੂੰ ਬੈਨ ਕਰ ਦਿੱਤਾ ਗਿਆ ਹੈ। ਇਹ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤਾ ਗਿਆ ਹੈ। ਹੋਰ ਪੜ੍ਹੋ:ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ, ਬੇਅਦਬੀ ਮਾਮਲੇ 'ਤੇ ਰੋਜ਼ਾਨਾ ਝੂਠ ਬੋਲਣਾ ਅਤੇ ਬਿਆਨ ਬਦਲਣਾ ਬੰਦ ਕਰੋ ਉਹਨਾਂ ਕਿਹਾ ਕਿ ਪਲਾਸਟਿਕ ਦੇ ਨਾਲ-ਨਾਲ ਥਰਮੋਪੋਲ ਤੋਂ ਬਣੀਆਂ ਵਸਤੂਆਂ, ਜਿਵੇਂ ਕਿ ਗਲਾਸ, ਚਮਚ ਅਤੇ ਪਾਲੀਥੀਨ ਬੈਗ ਵੀ ਬੈਨ ਹੋਣਗੇ। ਉਹਨਾਂ ਕਿਹਾ ਕਿ 2 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 'ਚ ਸਿੰਗਲ ਯੂਜ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਬੈਨ ਹਨ। ਅੱਗੇ ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਦਿੱਲੀ ਵਿੱਚ ਦਿੱਲੀ ਕਮੇਟੀ ਵੱਲੋਂ ਚਲਾਏ ਜਾਂਦੇ ਗੁਰਦੁਆਰੇ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਨਾ ਕਰਨ। ਮਨਜਿੰਦਰ ਸਿੰਘ ਸਿਰਸਾ ਨੇ ਇਹ ਵੀ ਕਿਹਾ ਕਿ ਅਸੀਂ ਇੱਥੇ ਪਲਾਸਟਿਕ ਦੇ ਵਿਕਲਪ ਮੁਹੱਈਆ ਕਰਾਉਣ ਤੋਂ ਬਾਅਦ ਇਸ ਦਾ ਐਲਾਨ ਕੀਤਾ ਹੈ। -PTC News


Top News view more...

Latest News view more...