ਮੁੱਖ ਖਬਰਾਂ

ਦਿੱਲੀ ਕਮੇਟੀ ਦੇ ਮੈਂਬਰ ਵੱਲੋਂ ਕੰਗਨਾ ਨੂੰ ਭੇਜਿਆ ਗਿਆ ਲੀਗਲ ਨੋਟਿਸ

By Jagroop Kaur -- December 04, 2020 9:12 am -- Updated:Feb 15, 2021

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇੱਕ ਵਾਰ ਫਿਰ ਆਪਣੇ ਵਿਵਾਦਪੂਰਨ ਟਵੀਟ ਨੂੰ ਲੈ ਕੇ ਮੁਸੀਬਤ ਵਿੱਚ ਪੈ ਗਈ ਹੈ। ਜਿਸ 'ਤੇ ਪਹਿਲਾਂ ਉਹ ਮਹਿਲਾ ਕਮਿਸ਼ਨ ਵੱਲੋਂ ਉਸ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਅਦਾਕਾਰਾ ਨੂੰ ਕਾਨੂੰਨੀ ਨੋਟਿਸ' ਦੇ ਕੇ ਉਸ ਦੀ ਦੀਨੋ ਦਿਨ ਵੱਧ ਰਹੀ ਬਦਸਲੂਕੀ 'ਤੇ ਕਰਾਰਾ ਤਮਾਚਾ ਮਾਰਿਆ ਹੈ। ਇਹ ਨੋਟਿਸ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ Jasmain Singh Noni ਨੇ ਵਕੀਲ ਰਾਹੀਂ ਭੇਜਿਆ ਗਿਆ ਹੈ।

ਜਸਮੇਲ ਸਿੰਘ ਨੋਨੀ ਦੇ ਵਕੀਲ ਵੱਲੋਂ ਜਾਰੀ ਇਸ ਨੋਟਿਸ 'ਚ ਕਿਹਾ ਗਿਆ, ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ | ਐਡਵੋਕੇਟ ਹਰਪ੍ਰੀਤ ਸਿੰਘ ਵੱਲੋਂ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਕਿ ਰਣੌਤ ਨੇ “ਅਣ-ਪ੍ਰਮਾਣਿਤ” ਜਾਣਕਾਰੀ ਦੀ ਛਾਂਟੀ ਕੀਤੀ , ਅਤੇ ਕਿਸਾਨਾਂ ਨੂੰ ਮਾੜੇ ਸ਼ਬਦ ਬੋਲੇ ਹਨ ਇੰਨਾ ਹੀ ਨਹੀਂ ਪੰਜਾਬ ਦੀ ਬੇਬੇ ਨੂੰ ਉਹਨਾਂ ਦਿੱਲੀ ਦੀ ਬਜ਼ੁਰਗ ਨਾਲ ਮਿਲਾਇਆ ਅਤੇ ਮਹਿਲਾਵਾਂ ਨੂੰ 100 ਰੁਪਏ ਦਿਹਾੜੀ 'ਤੇ ਧਰਨੇ ਦੇਣ ਦੀ ਗੱਲ ਆਖਿ ਸੀ , ਜੋ ਕਿ ਬੇਹੱਦ ਨਿੰਦਣਯੋਗ ਹੈ।

ਕੰਗਨਾ ਨੂੰ ਇਹ ਕਾਨੂੰਨੀ ਨੋਟਿਸ ਉਸ ਦੇ ਟਵੀਟ ਰਾਹੀਂ ਭੇਜਿਆ ਗਿਆ ਹੈ ਜਿਸ ਵਿੱਚ ਕਥਿਤ ਤੌਰ ‘ਤੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਕੰਗਨਾ ਨੇ ਨਿਸ਼ਾਨਾ ਬਣਾਇਆ ਸੀ । ਉਹਨਾਂ ਕਿਹਾ ਕਿ ਕੰਗਨਾ ਨੇ ਉਸਨੇ ਸੋਸ਼ਲ ਮੀਡੀਆ ਦੀ ਵਰਤੋਂ ਆਪਣੇ ਪ੍ਰਸ਼ੰਸਕਾਂ ਤੋਂ ਏਕਤਾ ਇਕੱਠੀ ਕਰਨ ਲਈ ਕੀਤੀ ਸੀ ਕਿ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਸੀ | ਉਸ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਨੂੰ ਅਜਿਹਾ ਬੋਲੇ , ਖਾਸ ਕਰਕੇ ਜਦ ਗੱਲ ਦੇਸ਼ ਤੇ ਕਿਸਾਨੀ ਹੱਕਾਂ ਦੀ ਹੋਵੇ।

ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ਤੋਂ ਬਾਅਦ ਕੰਗਨਾ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਥੇ ਆਮ ਜੰਤਾਂ ਤੋਂ ਲੈਕੇ ਪੰਜਾਬ ਦੇ ਕਲਾਕਾਰਾਂ ਵਲੋਂ ਵੀ ਕੰਗਨਾ ਨੂੰ ਲੰਮੇ ਹੱਥੀਂ ਲਿਆ ਜਾ ਰਿਹਾ ਹੈ। ਉਥੇ ਹੀ ਬੀਤੇ ਦਿਨੀਂ ਵੀ ਕੰਗਨਾ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਟਵਿਟਰ ਵਾਰ ਚਰਚਾ 'ਚ ਰਹੀ ਅਤੇ ਦਿਲਜੀਤ ਨੇ ਉਸ ਨੂੰ ਖਰੀਆਂ ਖਰੀਆਂ ਸੁਣਾਈਆਂ।