ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੇ ਦਰਜਨਾਂ ਸੰਸਥਾਵਾਂ ਨੇ ਨਾਗਰਿਕਤਾ ਸੋਧ ਬਿੱਲ ਕੈਬਨਿਟ ‘ਚ ਪਾਸ ਕਰਨ ‘ਤੇ ਕੀਤਾ ਕੇਂਦਰ ਸਰਕਾਰ ਦਾ ਧੰਨਵਾਦ

DSGMC

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੇ ਦਰਜਨਾਂ ਸੰਸਥਾਵਾਂ ਨੇ ਨਾਗਰਿਕਤਾ ਸੋਧ ਬਿੱਲ ਕੈਬਨਿਟ ‘ਚ ਪਾਸ ਕਰਨ ‘ਤੇ ਕੀਤਾ ਕੇਂਦਰ ਸਰਕਾਰ ਦਾ ਧੰਨਵਾਦ

ਬਿੱਲ ਵਿੱਚ ਅਫਗਾਨਿਸਤਾਨ ਦੇ ਸ਼ਰਣਾਰਥੀ ਸ਼ਾਮਲ ਕਰਨ ‘ਤੇ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਦਾ ਵੀ ਕੀਤਾ ਧੰਨਵਾਦ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਰਜਨਾਂ ਹੋਰ ਸੰਸਥਾਵਾਂ ਨੇ ਨਾਗਰਿਕਤਾ ਸੋਧ ਬਿੱਲ ਕੈਬਨਿਟ ‘ਚ ਪਾਸ ਕਰਨ ‘ਤੇ ਮੋਦੀ ਸਰਕਾਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਸਿੱਖਾਂ ਨੂੰ ਇਸ ਬਿੱਲ ਵਿਚ ਸ਼ਾਮਲ ਕਰਵਾਉਣ ਲਈ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ।

ਉਹਨਾਂ ਕਿਹਾ ਕਿ ਅਫਗਾਨਿਸਤਾਨ ਦੇ ਸਿੱਖ ਤਾਂ ਉਚੇਚੇ ਤੌਰ ‘ਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਨ ਜਿਹਨਾਂ ਨੇ ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਅਫਗਾਨਿਸਤਾਨੀ ਸਿੱਖਾਂ ਦਾ ਮਸਲਾ ਉਠਾਇਆ ਸੀ ਤੇ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਮਸਲਾ ਉਠਾਇਆ ਸੀ।

ਹੋਰ ਪੜ੍ਹੋ:ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋਏ ਨਤਮਸਤਕ

ਸਿਰਸਾ ਨੇ ਕਿਹਾ ਕਿ ਇਸ ਮਾਮਲੇ ਵਿਚ ਇਹ ਦੋਵੇਂ ਆਗੂ ਤਿੰਨ ਮੁਲਕਾਂ ਦੇ ਸਿੱਖਾਂ ਲਈ ਵੰਡੇ ਥੰਮ ਸਾਬਤ ਹੋਏ ਹਨ।ਇਸ ਦੌਰਾਨ ਅਫਗਾਨ ਹਿੰਦੂ-ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਘਾਨ ਖਜਿੰਦਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ. ਕੇ.-2 ਦੇ ਪ੍ਰਧਾਨ ਤਰਿੰਦਰ ਸਿੰਘ, ਗੁਰਦੁਆਰਾ ਨਾਨਕ ਦਰਬਾਰ ਮਨੋਹਰ ਪਾਰਕ ਤੋਂ ਬਲਵੰਤ ਸਿੰਘ, ਖਾਲਸਾ ਦੀਵਾਨ ਵੈਲਫੇਅਰ ਐਸੋਸੀਏਸ਼ਨ ਤੋਂ ਮਨੋਹਰ ਸਿੰਘ, ਹੀਰਾ ਸਿੰਘ, ਪ੍ਰੀਤਮ ਸਿੰਘ, ਨਰਿੰਦਰ ਸਿੰਘ, ਗੁਰਦੁਆਰਾ ਗੁਰੂ ਅਰਜਨ ਦੇਵ ਨਗਰ ਮਹਾਵੀਰ ਨਗਰ ਤੋਂ ਪ੍ਰਤਾਪ ਸਿੰਘ, ਰਘੂਬੀਰ ਸਿੰਘ, ਆਸਾ ਰਾਮ ਮੰਦਿਰ ਦੀ ਪ੍ਰਬੰਧਕ ਕਮੇਟੀ, ਗੁਰਦੁਅਰਾ ਗੁਰੂ ਅਮਰਦਾਸ ਤਿਲਕ ਨਗਰ ਤੋਂ ਪਿਆਰਾ ਸਿੰਘ, ਗੁਰਦੁਆਰਾ ਪਾਲਮ ਮੋੜ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ।

ਦੱਸਣਯੋਗ ਹੈ ਕਿ ਸਾਲ 1992 ਵਿਚ 20 ਤੋਂ 25 ਹਜ਼ਾਰ ਦੇ ਕਰੀਬ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਏ ਸਨ। ਇਸ ਉਪਰੰਤ 2001 ਵਿਚ ਵੀ ਵੱਡੀ ਗਿਣਤੀ ਵਿਚ ਸਿੱਖ ਉਥੋਂ ਭਾਰਤ ਆ ਕੇ ਵੱਸ ਗਏ ਸਨ। ਹਾਲੇ ਤੱਕ ਇਹਨਾਂ ਦੀ ਆਮਦ ਜਾਰੀ ਹੈ।

ਪਹਿਲਾਂ 1955 ਵਿਚ ਪਾਸ ਐਕਟ ਵਿਚ ਇਹ ਵਿਵਸਥਾ ਸੀ ਕਿ ਵਿਅਕਤੀ ਨੂੰ 12 ਸਾਲ ਇਥੇ ਰਹਿਣ ਮਗਰੋਂ ਨਾਗਰਿਕਤਾ ਮਿਲਦੀ ਸੀ ਤੇ ਕਈ ਤਰਾਂ ਦੇ ਦਸਤਾਵੇਜ਼ੀ ਸਬੂਤ ਪੇਸ਼ ਕਰਨੇ ਪੈਂਦੇ ਸਨ।ਜੋ ਬਿੱਲ ਅੱਜ ਕੈਬਨਿਟ ਵੱਲੋਂ ਪਾਸ ਕੀਤਾ ਗਿਆ ਹੈ, ਉਸ ਵਿਚ ਵਿਵਸਥਾ ਹੈ ਕਿ ਵਿਅਕਤੀ ਸਿਰਫ 6 ਸਾਲ ਤੋਂ ਇਥੇ ਰਹਿ ਰਿਹਾ ਹੋਵੇ ਅਤੇ ਨਾਲ ਹੀ ਇਹ ਵੀ ਵਿਵਸਥਾ ਹੈ ਕਿ 31 ਦਸੰਬਰ 2014 ਤੱਕ ਇਥੇ ਜਿੰਨੇ ਵੀ ਗੈਰ ਮੁਸਲਿਮ ਘੱਟ ਗਿਣਤੀਆਂ ਆਈਆਂ, ਉਹਨਾਂ ਨੂੰ ਨਾਗਰਿਕਤਾ ਦਾ ਰੁਤਬਾ ਦਿੱਤਾ ਜਾਵੇਗਾ।

ਅਫਗਾਨਿਸਤਾਨ ਦੇ ਸਿੱਖ ਆਗੂਆਂ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਇਹ ਬਿੱਲ ਪਾਸ ਹੋ ਰਿਹਾ ਸੀ ਤਾਂ ਪਾਕਿਸਤਾਨ ਤੇ ਬੰਗਲਾਦੇਸ਼ ਦੇ ਲੋਕਾਂ ਲਈ ਤਾਂ ਵਿਵਸਥਾ ਸੀ ਪਰ ਜਦੋਂ ਹਰਸਿਮਰਤ ਕੌਰ ਬਾਦਲ ਨੇ ਇਹ ਮਾਮਲਾ ਰਾਜਨਾਥ ਸਿੰਘ ਕੋਲ ਉਠਾਇਆ ਅਤੇ ਦੱਸਿਆ ਕਿ ਸਾਰੀ ਸਮੱਸਿਆ ਤਾਂ 30 ਸਾਲ ਤੋਂ ਅਫਗਾਨਿਸਤਾਨ ਵਿਚ ਹੈ। ਉਹਨਾਂ ਦੱਸਿਆ ਕਿ ਰਾਜਨਾਥ ਸਿੰਘ ਨੇ ਉਦੋਂ ਹੀ ੇ ਬਿਲ ਰੋਕਿਆ ਤੇ ਇਸ ਵਿਚ ਅਫਗਾਨਿਸਤਾਨ ਤੋਂ ਹਿੰਦੂ ਤੇ ਸਿੱਖ ਸ਼ਾਮਲ ਕਰ ਕੇ ਸਾਨੂੰ ਵੱਡੀ ਰਾਹਤ ਦਿੱਤੀ ਹੈ।ਅ

ਫ਼ਗਾਨੀ ਆਗੂਆਂ ਨੇ ਕਿਹਾ ਕਿ ਇਹ ਸਾਰਾ ਕੁਝ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਮੌਜੁਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਲੀਗਲ ਸੈਲ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਿਰਲੋਚਨ ਸਿੰਘ ਵਰਗੇ ਆਗੂਆਂ ਦੀ ਬਦੌਲਤ ਹੋ ਰਿਹਾ ਹੈ, ਜਿਸ ਲਈ ਸਾਰੇ ਅਫ਼ਗਾਨੀ ਸਿੱਖ ਇਹਨਾਂ ਆਗੂਆਂ ਦੇ ਧੰਨਵਾਦੀ ਹਨ।

-PTC News