ਹੋਰ ਖਬਰਾਂ

DTC ਬੱਸ 'ਚ ਡਰਾਈਵਰ, ਕੰਡਕਟਰ, ਤੇ ਮਾਰਸ਼ਲ ਕਰ ਰਹੇ ਸਨ ਲੜਕੀ ਨਾਲ ਡਾਂਸ, ਵੀਡੀਓ ਵਾਇਰਲ ਹੋਇਆ ਤਾਂ ਗਵਾਈ ਨੌਕਰੀ

By Jashan A -- July 18, 2019 11:07 am -- Updated:Feb 15, 2021

DTC ਬੱਸ 'ਚ ਡਰਾਈਵਰ, ਕੰਡਕਟਰ, ਤੇ ਮਾਰਸ਼ਲ ਕਰ ਰਹੇ ਸਨ ਲੜਕੀ ਨਾਲ ਡਾਂਸ, ਵੀਡੀਓ ਵਾਇਰਲ ਹੋਇਆ ਤਾਂ ਗਵਾਈ ਨੌਕਰੀ,ਨਵੀਂ ਦਿੱਲੀ: ਟਿਕ ਟਾਕ ਦੁਨੀਆ ਭਰ ਵਿੱਚ ਕਾਫ਼ੀ ਮਸ਼ਹੂਰ ਹੈ।ਇਹਨਾਂ ਦਿਨਾਂ ਭਾਰਤ ਵਿੱਚ ਵੀ ਇਸ ਦਾ ਕਰੇਜ ਵੇਖਿਆ ਜਾ ਰਿਹਾ ਹੈ। ਲੋਕ ਵੱਖ ਵੱਖ ਤਰ੍ਹਾਂ ਦੇ ਵੀਡੀਓ ਬਣਾਕੇ ਉਸ ਉੱਤੇ ਅਪਲੋਡ ਕਰਦੇ ਹਨ। ਪਰ ਕੁਝ ਸਮੇਂ ਤੋਂ ਇਹ ਐਪ ਵਿਵਾਦਾਂ ਵਿੱਚ ਵੀ ਰਿਹਾ ਹੈ। ਜਿਸ ਨਾਲ ਜੁੜਿਆ ਇੱਕ ਹੋਰ ਮਾਮਲਾ ਸ੍ਹਾਮਣੇ ਆਇਆ ਹੈ।

ਦਰਅਸਲ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਬੱਸ ਵਿੱਚ ਇੱਕ ਮੁਟਿਆਰ ਦੇ ਨਾਲ ਟਿਕ ਟਾਕ ਵੀਡੀਓ ਬਣਾਉਣਾ ਬੱਸ ਦੇ ਡਰਾਈਵਰ, ਕੰਡਕਟਰ ਅਤੇ ਬੱਸ ਵਿੱਚ ਸੁਰੱਖਿਆ ਲਈ ਤੈਨਾਤ ਮਾਰਸ਼ਲ ਨੂੰ ਭਾਰੀ ਪੈ ਗਿਆ।

ਹੋਰ ਪੜ੍ਹੋ : ਸੁਲਤਾਨਪੁਰ ਲੋਧੀ: 80 ਕਿਸਮ ਦੇ ਵਿਦੇਸ਼ੀ ਫੁੱਲਾਂ ਨਾਲ ਮਹਿਕੇਗਾ ਗੁਰਦੁਆਰਾ ਬੇਰ ਸਾਹਿਬ

ਸੋਸ਼ਲ ਮੀਡਿਆ 'ਤੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡੀਟੀਸੀ ਨੇ ਕਾਰਵਾਈ ਕਰਦੇ ਹੋਏ ਬੱਸ ਦੇ ਡਰਾਈਵਰ ਨੂੰ ਸਸਪੈਂਡ ਕਰ ਦਿੱਤਾ ਹੈ, ਜਦੋਂ ਕਿ ਬੱਸ ਦੇ ਕੰਡਕਟਰ ਤੋਂ ਜਵਾਬ ਮੰਗਿਆ ਗਿਆ ਹੈ। ਨਾਲ ਹੀ ਬਸ ਵਿੱਚ ਤੈਨਾਤ ਮਾਰਸ਼ਲ ਨੂੰ ਸਿਵਲ ਡਿਫੈਂਸ ਆਫਿਸ ਭੇਜ ਦਿੱਤਾ ਗਿਆ ਹੈ।

https://www.instagram.com/p/B0C8wzFFxwp/?utm_source=ig_web_copy_link

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਇੱਕ ਮੁਟਿਆਰ ਕਦੇ ਡੀਟੀਸੀ ਬੱਸ ਦੇ ਅੰਦਰ ਤਾਂ ਕਦੇ ਬਾਹਰ ਡਰਾਈਵਰ, ਕੰਡਕਟਰ ਅਤੇ ਮਾਰਸ਼ਲ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

-PTC News