ਮੁੱਖ ਖਬਰਾਂ

ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਗੁਰਸਿੱਖ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

By Joshi -- October 21, 2017 10:46 am

ਕਰਤਾਰਪੁਰ ਦੇ ਗੁਰਸਿੱਖ ਨੌਜਵਾਨ ਹਰਮਨ ਸਿੰਘ ਦੀ ਵਿਦੇਸ਼ 'ਚ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਕੁਝ ਕਰ ਗੁਜਰਨ ਦੀ ਤਮੰਨਾ ਉਦੋਂ ਅਧੂਰੀ ਰਹਿ ਗਈ ਜਦੋਂ ਇੱਕ ਐਕਸੀਡੈਂਟ ਦੌਰਾਨ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
Dubai gaye Gursikh naujwan di road accident ch hoyi deathਮਿਲੀ ਜਾਣਕਾਰੀ ਮੁਤਾਬਕ ਹਰਮਨ ਸਿੰਘ ਦੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਸੀ ਅਤੇ ਉਸਦੇ ਪਿਤਾ ਸ. ਜਸਵੀਰ ਸਿੰਘ ਸਥਾਨਕ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੀ ਬੱਸ ਚਲਾਉਂਦੇ ਹਨ। ਅੱਜ ਤੋਂ ਕੁਝ ਦੇਰ ਪਹਿਲਾਂ ਹਰਮਨ ਸਿੰਘ ਦੀ ਮਾਤਾ ਉਪਕਾਰ ਕੌਰ ਦੀ ਵੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਰਮਨ ਆਪਣੇ ਘਰ ਦੀ ਹਾਲਤ ਦਾ ਆਰਥਿਕ ਸੁਧਾਰ ਕਰਨ ਲਈ  ਤੋਂ ਦੁਬਈ ਚਲਾ ਗਿਆ ਸੀ।

ਦੁਬਈ ਜਾ ਕੇ ਹਰਮਨ ਨੇ ਮਿਹਨਤ ਮੁਸ਼ੱਕਤ ਨਾਲ ਟਰਾਲੇ ਦਾ ਲਾਇਸੈਂਸ ਬਣਵਾਇਆ ਅਤੇ ਉਥੇ ਟਰਾਲਾ ਚਲਾਉਣ ਲੱਗ ਪਿਆ। ਪਰ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਉਸਦੇ ਟਰਾਲੇ ਦਾ ਐਕਸੀਡੈਂਟ ਹੋ ਗਿਆ। ਇਸ ਹਾਦਸੇ ਨੇ ਹਰਮਨ ਸਿੰਘ ਦੀ ਜਾਨ ਲੈ ਲਈ।
Dubai gaye Gursikh naujwan di road accident ch hoyi deathਪਰਿਵਾਰ ਵਾਲਿਆਂ ਲਈ ਇਹ ਖਬਰ ਸਹਿਣੀ ਇੰਨ੍ਹੀ ਔਖੀ ਸੀ ਕਿ ਉਸ ਦਾ ਛੋਟਾ ਭਰਾ ਤਾਂ ਗੁੰਮ-ਸੁੰਮ ਹੀ ਹੋ ਗਿਆ। ਹਰਮਨ ਸਿੰਘ ਦੀ ਮ੍ਰਿਤਕ ਦੇਹ ਦੇਸ਼ 'ਚ ਆਉਣ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕਰਤਾਰਪੁਰ ਵਿਖੇ ਹੀ ਕੀਤਾ ਜਾਵੇਗਾ।

—PTC News

  • Share