ਦੁਬਈ : ਭਾਰਤੀ ਬੱਚਾ ਸਕੂਲੀ ਬੱਸ ‘ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ

Dubai: Indian Boy At School Bus Death
ਦੁਬਈ : ਭਾਰਤੀ ਬੱਚਾ ਸਕੂਲੀ ਬੱਸ 'ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ

ਦੁਬਈ : ਭਾਰਤੀ ਬੱਚਾ ਸਕੂਲੀ ਬੱਸ ‘ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ:ਦੁਬਈ : ਸੰਯੁਕਤ ਅਰਬ ਅਮੀਰਾਤ ‘ਚ ਸਕੂਲ ਬੱਸ ‘ਚ ਬੱਚੇ ਦੀ ਮੌਤ ਹੋ ਗਈ ਹੈ।ਭਾਰਤੀ ਮੂਲ ਦਾ ਇਹ ਬੱਚਾ ਸਕੂਲ ਜਾਂਦੇ ਸਮੇਂ ਸਕੂਲ ਬੱਸ ‘ਚ ਸੌਂ ਗਿਆ ਅਤੇ ਬੱਸ ਵਿੱਚ ਸੁੱਤਾ ਹੀ ਰਹਿ ਗਿਆ।ਜਿਸ ਕਾਰਨ ਕਈ ਘੰਟੇ ਤੱਕ ਬੱਸ ‘ਚ ਬੰਦ ਰਹਿਣ ਨਾਲ ਸਾਹ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।

Dubai: Indian Boy At School Bus Death
ਦੁਬਈ : ਭਾਰਤੀ ਬੱਚਾ ਸਕੂਲੀ ਬੱਸ ‘ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ

ਮੁਹੰਮਦ ਫਰਹਾਨ ਫੈਸਲ ਨਾਮਕ ਇਹ ਬੱਚਾ ਕੇਰਲ ਦੇ ਕਾਰੋਬਾਰੀ ਪਰਿਵਾਰ ਤੋਂ ਸੀ ਅਤੇ ਦੁਬਈ ਦੇ ਅਲ ਕੌਜ਼ ਸਥਿਤ ਇਸਲਾਮਿਕ ਸੈਂਟਰ ਸਕੂਲ ‘ਚ ਵਿਦਿਆਰਥੀ ਸੀ।ਲੜਕੇ ਦੇ ਮਾਪੇ ਲੰਬੇ ਸਮੇਂ ਤੋਂ ਦੁਬਈ ਵਿੱਚ ਰਹਿ ਰਹੇ ਹਨ ਅਤੇ ਪਰਿਵਾਰ ਕਰਮਾ ਵਿੱਚ ਰਹਿੰਦਾ ਹੈ।

Dubai: Indian Boy At School Bus Death
ਦੁਬਈ : ਭਾਰਤੀ ਬੱਚਾ ਸਕੂਲੀ ਬੱਸ ‘ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ

ਜਾਣਕਾਰੀ ਅਨੁਸਾਰ ਇਸ ਬੱਚੇ ਨੂੰ ਸ਼ਨਿਚਰਵਾਰ ਨੂੰ ਸਕੂਲ ਜਾਂਦੇ ਸਮੇਂ ਬੱਸ ‘ਚ ਬੈਠਦੇ ਹੀ ਨੀਂਦ ਆ ਗਈ ਸੀ।ਜਦੋਂ ਅੱਠ ਵਜੇ ਬੱਸ ਸਕੂਲ ਪਹੁੰਚੀ ਤਾਂ ਸਾਰੇ ਬੱਚੇ ਬੱਸ ‘ਚੋਂ ਉਤਰ ਗਏ ਪਰ ਫੈਸਲ ਆਪਣੀ ਸੀਟ ‘ਤੇ ਸੁੱਤਾ ਹੀ ਰਹਿ ਗਿਆ।ਜਦੋਂ ਦੁਪਹਿਰ ਨੂੰ ਸਕੂਲ ਨੂੰ ਛੁੱਟੀ ਹੋਈ ਤਾਂ ਡਰਾਈਵਰ ਨੇ ਬੱਸ ਸਟੈਂਡ ਤੋਂ ਬਾਹਰ ਕੱਢੀ ਤਾਂ ਬੱਚਾ ਬੇਸੁਧ ਮਿਲਿਆ।

Dubai: Indian Boy At School Bus Death
ਦੁਬਈ : ਭਾਰਤੀ ਬੱਚਾ ਸਕੂਲੀ ਬੱਸ ‘ਚ ਰਹਿ ਗਿਆ ਸੁੱਤਾ , ਜਦੋਂ ਦੇਖਿਆ ਤਾਂ ਹੋਈ ਮੌਤ

ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਦੱਸਿਆ ਜਾਂਦਾ ਹੈ ਕਿ ਫੈਸਲ ਤਿੰਨ ਭਰਾ-ਭੈਣਾਂ ‘ਚੋਂ ਸਭ ਤੋਂ ਛੋਟਾ ਸੀ।ਉਸ ਨੇ ਇਸ ਸਾਲ ਸਕੂਲ ਜਾਣਾ ਸ਼ੁਰੂ ਕੀਤਾ ਸੀ।
-PTCNews