Advertisment

ਜੇਕਰ ਤੁਸੀ ਵੀ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ ਹੋ ਜਾਵੋਂ ਸਾਵਧਾਨ, ਵੇਖੋ ਇਹ ਵੀਡੀਓ

author-image
Shanker Badra
New Update
ਜੇਕਰ ਤੁਸੀ ਵੀ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ ਹੋ ਜਾਵੋਂ ਸਾਵਧਾਨ, ਵੇਖੋ ਇਹ ਵੀਡੀਓ
Advertisment
ਜੇਕਰ ਤੁਸੀ ਵੀ ਦੋਧੀ ਤੋਂ ਦੁੱਧ ਲੈ ਰਹੇ ਹੋ ਤਾਂ ਹੋ ਜਾਵੋਂ ਸਾਵਧਾਨ, ਵੇਖੋ ਇਹ ਵੀਡੀਓ:ਅੱਜ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਰਾਇਲ ਹੋ ਰਹੀ ਹੈ।ਜਿਸ ਦੇ ਵਿੱਚ ਇੱਕ ਦੋਧੀ ਦੁੱਧ ਦੇ ਵਿੱਚ ਪਾਊਡਰ ਪਾਉਂਦਾ ਨਜ਼ਰ ਆ ਰਿਹਾ ਹੈ।ਪੰਜਾਬ ਵਿੱਚ ਨਕਲੀ ਦੁੱਧ ਵੀ ਗੰਭੀਰ ਸਮੱਸਿਆ ਬਣ ਗਿਆ ਹੈ।ਇਸ ਤਹਿਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਦਾ ਧੰਦਾ ਜ਼ੋਰਾਂ 'ਤੇ ਹੈ।ਪੰਜਾਬ ਵਿਚ ਜਿੱਥੇ ਵੱਡੀ ਮਾਤਰਾ 'ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ।ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਸੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ। ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਅਸੀਂ ਆਮ ਹੀ ਪੜ੍ਹਦੇ ਹਾਂ ਕਿ ਫਲਾਣੇ ਥਾਂ ਸਿਹਤ ਵਿਭਾਗ ਨੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ‘ਚ ਨਕਲੀ ਕੈਮੀਕਲ ਪਾਊਡਰ ਵਾਲਾ ਦੁੱਧ ਬਰਾਮਦ ਕੀਤਾ ਗਿਆ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਸਾਵਧਾਨ ਹੋ ਜਾਵੋਂ ਤਾਂ ਜੋ ਇਸ ਤਰ੍ਹਾਂ ਦੇ ਜ਼ਹਿਰੀਲੇ ਦੁੱਧ ਤੋਂ ਬਚਿਆ ਜਾ ਸਕੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment