adv-img
ਚੰਡੀਗੜ੍ਹ

ਕਰਵਾਚੌਥ ਨੂੰ ਲੈ ਕੇ ਸੁਹਾਗਣਾਂ 'ਚ ਭਾਰੀ ਚਾਅ, ਬਾਜ਼ਾਰਾਂ 'ਚ ਲੱਗੀਆਂ ਰੌਣਕਾਂ

By Ravinder Singh -- October 12th 2022 07:48 PM

ਚੰਡੀਗੜ੍ਹ : ਪਤੀ ਦੀ ਲੰਮੀ ਉਮਰ ਲਈ ਸੁਹਾਗਣਾਂ ਵੱਲੋਂ ਰੱਖੇ ਜਾਣ ਵਾਲੇ ਵਰਤ ਕਰਵਾਚੌਥ ਦਾ ਤਿਉਹਾਰ ਵੀਰਵਾਰ ਨੂੰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੁਹਾਗਣਾਂ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਹਰ ਮਹਿਲਾ ਸਭ ਤੋਂ ਸੁੰਦਰ ਤੇ ਆਕਰਸ਼ਕ ਦਿਸਣਾ ਚਾਹੁੰਦੀ ਹੈ। ਜਿਸ ਲਈ ਵਿਆਹੁਤਾ ਔਰਤਾਂ ਨੇ ਸੈਲੂਨ ਤੇ ਪਾਰਲਰ ਜਾ ਕੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਕਰਵਾਚੌਥ ਨੂੰ ਲੈ ਕੇ ਸੁਹਾਗਣਾਂ 'ਚ ਭਾਰੀ ਚਾਅ, ਬਾਜ਼ਾਰਾਂ 'ਚ ਲੱਗੀਆਂ ਰੌਣਕਾਂਵਰਤ ਲਈ ਔਰਤਾਂ ਕਰਵਾ ਚੌਥ ਤੋਂ ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਇਸ ਦਿਨ ਹਰ ਮਹਿਲਾ ਸੁੰਦਰ ਦਿਖਣਾ ਚਾਹੁੰਦੀ ਹੈ, ਜਿਸਦੇ ਲਈ ਹੁਣ ਮਹਿਲਾਵਾਂ ਨੇ ਸੈਲੂਨ ਬਿਊਟੀ ਪਾਰਲਰ ਉਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ। ਔਰਤਾਂ ਸਜਣ ਲਈ ਐਡਵਾਂਸ ਵਿੱਚ ਬਿਊਟੀ ਪਾਰਲਰ ਅਤੇ ਸੈਲੂਨ ਵਿੱਚ ਬੁਕਿੰਗ ਕਰਵਾ ਰਹੀਆਂ ਹਨ ਉਥੇ ਪਾਰਲਰ ਚ ਫੇਸ਼ੀਅਲ ,ਥਰੈਡਿੰਗ ਲਈ ਵਿਆਹੁਤਾ ਔਰਤਾਂ ਦੀ ਭੀੜ ਲੱਗੀ ਹੈ।

ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਆਰਟੀਏ ਦਫ਼ਤਰ ਦੀ ਅਚਨਚੇਤ ਚੈਕਿੰਗ

ਵਿਆਹੁਤਾ ਔਰਤਾਂ ਦੀ ਪਸੰਦ ਨੂੰ ਦੇਖਦੇ ਹੋਏ ਕਲੀਓਪੇਟਰਾ ਸੈਲੂਨ ਐਂਡ ਮੇਕਓਵਰਜ਼ ਤੋਂ ਸੁੰਦਰਤਾ ਮਾਹਿਰ ਰਿਚਾ ਅਗਰਵਾਲ ਨੇ ਚੰਡੀਗੜ੍ਹ ਦੀਆਂ ਔਰਤਾਂ ਲਈ ਸੋਲਹ ਸ਼ਿੰਗਾਰ ਕਰਵਾਚੌਥ ਮੇਲਾ ਕਰਵਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-44 ਵਿੱਚ ਸੋਲਹ ਸ਼ਿੰਗਾਰ ਮੇਲਾ ਲਗਾਇਆ ਗਿਆ ਹੈ। ਇਸ ਮੇਲੇ ਵਿਚ ਚੰਡੀਗੜ੍ਹ ਦੀਆਂ ਵਿਆਹੁਤਾ ਔਰਤਾਂ ਨੇ ਹਿੱਸਾ ਲਿਆ ਅਤੇ ਕਰਵਾ ਚੌਥ ਦੀ ਤਿਆਰੀ ਦੌਰਾਨ ਸਕਿਨ ਤੇ ਵਾਲਾਂ ਦੀ ਦੇਖਭਾਲ ਦੇ ਨਾਲ-ਨਾਲ ਮਹਿੰਦੀ ਦੇ ਨਵੇਂ ਡਿਜ਼ਾਈਨ ਕਰਵਾਏ। ਇਸ ਤੋਂ ਇਲਾਵਾ ਸਿਟੀਬਿਊਟੀ ਫੁੱਲ ਦੇ ਬਾਜ਼ਾਰ ਵੀ ਪੂਰੀ ਸਜ ਗਏ ਹਨ ਅਤੇ ਬਾਜ਼ਾਰਾਂ ਵਿਚ ਕਾਫੀ ਰੌਣਕ ਨਜ਼ਰ ਆ ਰਹੀ ਹੈ।

-PTC News

  • Share