ਦੇਸ਼

ਮੰਡੀ ਜ਼ਿਲ੍ਹੇ 'ਚ ਆਏ ਹੜ੍ਹ ਕਾਰਨ 15 ਜਣੇ ਰੁੜੇ, ਦੋ ਲਾਸ਼ਾਂ ਬਰਾਮਦ

By Ravinder Singh -- August 20, 2022 10:53 am

ਮੰਡੀ : ਮੰਡੀ ਜ਼ਿਲ੍ਹੇ 'ਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇਸ ਕਾਰਨ ਮੰਡੀ ਵਿੱਚ ਭਾਰੀ ਨੁਕਸਾਨ ਹੋਇਆ ਹੈ। ਵੱਡੀ ਗਿਣਤੀ ਵਿੱਚ ਘਰ ਤੇ ਵਾਹਨ ਰੁੜ ਗਏ ਹਨ। ਦੋ ਥਾਵਾਂ 'ਤੇ ਆਏ ਭਿਆਨਕ ਹੜ੍ਹ ਕਾਰਨ 15 ਲੋਕ ਲਾਪਤਾ ਹੋ ਗਏ ਹਨ। ਰਾਹਤ ਕਾਰਜਾਂ ਵਿੱਚ ਜੁੱਟੀਆਂ ਟੀਮਾਂ ਨੇ ਦੋ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਮੰਡੀ ਜ਼ਿਲ੍ਹੇ 'ਚ ਆਏ ਹੜ੍ਹ ਕਾਰਨ 15 ਜਣੇ ਰੁੜੇ, ਦੋ ਲਾਸ਼ਾਂ ਬਰਾਮਦਸ਼ੇਗਲੀ ਪਿੰਡ 'ਚ ਇਕ ਪਾਣੀ ਦੇ ਤੇਜ ਵਹਾਅ ਕਾਰਨ ਇਕ ਘਰ ਰੁੜ ਗਿਆ। ਇਸ ਕਾਰਨ ਇਕ ਪਰਿਵਾਰ ਦੇ 6 ਮੈਂਬਰ ਰੁੜ ਗਏ। ਇੱਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਪੰਜ ਲੋਕ ਅਜੇ ਵੀ ਲਾਪਤਾ ਹਨ। ਮੰਡੀ ਦੇ ਗੋਹਰ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਕਾਸ਼ਾਂਗ ਵਿੱਚ ਆਏ ਹੜ੍ਹ ਕਾਰਨ ਇੱਕ ਘਰ ਢਹਿ ਗਿਆ। ਅਧਿਕਾਰਤ ਸੂਤਰਾਂ ਅਨੁਸਾਰ ਇਸ ਘਟਨਾ ਵਿੱਚ ਇੱਕ ਪਰਿਵਾਰ ਦੇ 9 ਮੈਂਬਰ ਲਾਪਤਾ ਹਨ।

ਮੰਡੀ ਜ਼ਿਲ੍ਹੇ 'ਚ ਆਏ ਹੜ੍ਹ ਕਾਰਨ 15 ਜਣੇ ਰੁੜੇ, ਦੋ ਲਾਸ਼ਾਂ ਬਰਾਮਦ

ਰਾਹਤ ਕਾਰਜ ਵਿੱਚ ਜੁਟੀ ਟੀਮ ਨੇ ਸੇਰਾਜ ਖੇਤਰ ਦੇ ਕੇਵਲੀ ਪਿੰਡ ਵਿੱਚੋਂ ਇਕ ਲਾਸ਼ ਬਰਾਮਦ ਕਰ ਲਈ ਹੈ, ਜਦੋਂਕਿ ਪਰਿਵਾਰ ਦੇ ਦੋ ਹੋਰ ਮੈਂਬਰਾਂ ਨੂੰ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਨੇ ਬਚਾ ਕੇ ਸੁਰੱਖਿਅਤ ਥਾਂ ਉਤੇ ਪਹੁੰਚਾ ਦਿੱਤਾ ਹੈ। ਮੰਡੀ ਦੇ ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਦੱਸਿਆ ਕਿ ਲਗਭਗ 15 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ : ਦੇਹਰਾਦੂਨ 'ਚ ਫਟਿਆ ਬੱਦਲ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ

ਮੰਡੀ ਵਿੱਚ ਹੜ੍ਹ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਪ੍ਰਸ਼ਾਸਨ ਵੇਰਵੇ ਇਕੱਠੇ ਕਰ ਰਿਹਾ ਹੈ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਸ਼ਾਸਨ ਨੂੰ ਹੜ੍ਹ ਪ੍ਰਭਾਵਿਤ ਸ਼ੇਲਗੀ ਪਿੰਡ ਤੱਕ ਪਹੁੰਚਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿੱਥੇ ਸੜਕ ਦੋਵੇਂ ਪਾਸੇ ਤੋਂ ਜਾਮ ਹੋ ਗਈ ਸੀ। ਜ਼ਮੀਨ ਖਿਸਕਣ ਕਾਰਨ ਰਾਤ ਤੋਂ ਮੰਡੀ-ਕੁੱਲੂ ਸੜਕ-ਵਾਇਆ ਕਟੌਲਾ ਜਾਮ ਹੋ ਗਿਆ ਸੀ। ਇਸੇ ਤਰ੍ਹਾਂ ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਮੰਡੀ ਤੇ ਕੁੱਲੂ ਵਿਚਕਾਰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ।

-PTC News

 

  • Share