Advertisment

ਬਿਜਲੀ ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪਾਂ 'ਚੋਂ 4 ਅਗਨ ਭੇਟ

author-image
Pardeep Singh
Updated On
New Update
ਬਿਜਲੀ ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪਾਂ 'ਚੋਂ 4 ਅਗਨ ਭੇਟ
Advertisment
ਬਠਿੰਡਾ: ਇਤਿਹਾਸਕ ਨਗਰ ਤਲਵੰਡੀ ਸਾਬੋ ਅੰਦਰ ਸਥਿਤ ਗੁਰਦੁਆਰਾ ਭਾਈ ਸਾਹਿਬ ਸਿੰਘ ਵਿਖੇ ਬਿਜਲੀ ਸਰਕਟ ਹੋਣ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 5 ਸਰੂਪਾਂ ਵਿੱਚੋ 4 ਸਰੂਪ ਅਗਨ ਭੇਟ ਹੋ ਗਏ ਹਨ, ਜਿੰਨਾ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਅਦਬ ਸਤਿਕਾਰ ਸਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਜਾਂਚ ਨੇ ਗੁਰਦੁਆਰਾ ਪ੍ਰਬੰਧਕਾ ਦੀ ਅਣਗਹਿਲੀ ਅਤੇ ਪ੍ਰਬੰਧ ਨਾ ਹੋਣ ਦੀ ਗੱਲ ਕੀਤੀ ਹੈ ਜਦੋ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਮਦਮਾ ਸਾਹਿਬ ਦੇ ਐਨ ਵਿਚਕਾਰ ਬਣਿਆ ਗੁਰਦੁਆਰਾ ਭਾਈ ਸਾਹਿਬ ਸਿੰਘ ਜੋ ਕਿ ਪੰਜ ਪਿਆਰੇ ਸਹਿਬਾਨਾਂ ਵਿੱਚੋ ਇੱਕ ਸਨ। ਜਿਨ੍ਹਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣਾਈਆ ਹੋਇਆਂ ਹੈ ਜਿਥੈ ਅੱਜ ਸਵੇਰ ਸਮੇ ਕਰੀਬ 4 ਵਜੇ ਗੁਰਦੁਆਰਾ ਸਾਹਿਬ ਵਿਖੇ ਬਿਜਲੀ ਸਰਕਟ ਹੋਣ ਨਾਲ ਅੱਗ ਲੱਗ ਗਈ ਜਿਸ ਦੌਰਾਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 5 ਸਰੂਪਾਂ ਵਿੱਚੋ 4 ਸਰੂਪ ਅਗਨ ਭੇਟ ਹੋ ਗਏ।ਜਿਸ ਦੀ ਜਾਣਕਾਰੀ ਗੁਰਦੁਆਰਾ ਪ੍ਰਬੰਧਕਾ ਨੇ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਦਫਤਰ ਨੂੰ ਦਿੱਤੀ ਜਿੰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿਸਾ ਨਿਰਦੇਸ ਤੇ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ,ਪੰਜ ਪਿਆਰੇ ਸਾਹਿਬਾਨ ਅਤੇ ਧਰਮ ਪ੍ਰਚਾਰ ਦਫਤਰ ਇੰਚਾਰਜ ਭੋਲਾ ਸਿੰਘ ਆਪਣੀ ਟੀਮ ਸਮੇਤ ਗੁਰਦੁਆਰਾ ਸਾਹਿਬ ਪੁੱਜ ਗਏ ਜਿੰਨਾ ਅਗਨ ਭੇਟ ਹੋਏ ਸਰੂਪਾਂ ਨੂੰ ਅਦਬ ਸਤਿਕਾਰ ਸਹਿਤ ਤਖ਼ਤ ਸਾਹਿਬ ਵਿਖੇ ਭੇਜ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਤਖ਼ਤ ਸਾਹਿਬ ਦੇ ਪ੍ਰਬੰਧਕ ਨੇ ਦੱਸਿਆ ਹੈ ਕਿ ਪ੍ਰਬੰਧਕਾ ਵੱਲੋ ਗੁਰਦੁਆਰਾ ਸਾਹਿਬ ਵਿੱਚ ਕੋਈ ਯੋਗ ਪ੍ਰਬੰਧ ਨਹੀ ਕੀਤੇ ਹੋਏ ਸਨ। ਧਰਮ ਪ੍ਰਚਾਰ ਦਫਤਰ ਇੰਚਾਰਜ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਦੀ ਘਟਨਾ ਦੇ ਬਾਵਜੂਦ ਸਾਨੂੰ 12 ਵਜੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਸਾਰੀ ਘਟਨਾ ਪ੍ਰਬੰਧਕਾ ਦੀ ਕਮੀ ਕਰਕੇ ਪਾਈ ਗਈ ਹੈ। ਉਹਨਾਂ ਦੱਸਿਆਂ ਕਿ ਸਾਰੇ ਮਾਮਲੇ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜੀ ਜਾ ਰਹੀ ਹੈ ਅਤੇ ਉਹਨਾਂ ਦੇ ਹੁਕਮਾਂ ਅਨੁਸਾਰ ਧਾਰਮਿਕ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ:ਸਾਧੂ ਸਿੰਘ ਧਰਮਸੋਤ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ, ਧਰਮਸੋਤ ਦਾ ਮਾਨ ਸਰਕਾਰ 'ਤੇ ਵੱਡਾ ਇਲਜ਼ਾਮ publive-image -PTC News-
latest-news punjab-news sri-guru-granth-sahib power-circuit saroops %e0%a8%ac%e0%a8%bf%e0%a8%9c%e0%a8%b2%e0%a9%80-%e0%a8%b8%e0%a8%b0%e0%a8%95%e0%a8%9f-%e0%a8%b9%e0%a9%8b%e0%a8%a3-%e0%a8%a8%e0%a8%be%e0%a8%b2-%e0%a8%b8%e0%a9%8d%e0%a8%b0%e0%a9%80-%e0%a8%97%e0%a9%81
Advertisment

Stay updated with the latest news headlines.

Follow us:
Advertisment