ਮਾਲਵਾ

ਭਾਰੀ ਟੈਕਸਾਂ ਕਾਰਨ ਭੱਠਾ ਐਸੋਸੀਏਸ਼ਨ ਦੀ ਹੜਤਾਲ, ਮਿਸਤਰੀ ਤੇ ਮਜ਼ਦੂਰ ਡਾਹਢੇ ਪਰੇਸ਼ਾਨ

By Ravinder Singh -- September 14, 2022 6:27 pm

ਬਠਿੰਡਾ : ਬਠਿੰਡਾ ਵਿਚ ਭੱਠਾ ਐਸੋਸੀਏਸ਼ਨ ਵੱਲੋਂ 17 ਸਤੰਬਰ ਤੱਕ ਆਪਣਾ ਕੰਮਕਾਜ ਬੰਦ ਰੱਖਣ ਦੇ ਐਲਾਨ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਭਾਰੀ ਟੈਕਸ ਤੇ ਕੋਲਾ ਮਹਿੰਗਾ ਹੋਣ ਕਾਰਨ ਭੱਠੇ ਵਾਲੇ ਕਾਫੀ ਪਰੇਸ਼ਾਨ ਹਨ। ਦਰਅਸਲ ਕੇਂਦਰ ਸਰਕਾਰ ਨੇ ਭੱਠੇ ਇੰਡਸਟਰੀ ਉਤੇ ਟੈਕਸ ਵਿਚ ਵਾਧਾ ਕਰ ਦਿੱਤਾ ਹੈ, ਜਿਸ ਵਿਚ ਟੈਕਸ 5 ਫ਼ੀਸਦੀ ਕਰ ਦਿੱਤਾ ਹੈ, ਨਾਲ ਹੀ ਜੋ ਭੱਠੇ ਕੋਲੇ ਉਤੇ ਚੱਲਦੇ ਸਨ, ਉਹ ਵੀ ਹੁਣ ਬੰਦ ਹੋਣ ਦੀ ਕਗਾਰ ਉਤੇ ਹਨ ਕਿਉਂਕਿ ਕੋਲਾ ਕਾਫੀ ਮਹਿੰਗਾ ਹੋ ਗਿਆ ਹੈ।

ਭੱਠਾ ਐਸੋਸੀਏਸ਼ਨ ਦੀ ਹੜਤਾਲ ਕਾਰਨ ਲੋਕ ਡਾਹਢੇ ਪਰੇਸ਼ਾਨਉਪਰ ਤੋਂ ਪੰਜਾਬ ਸਰਕਾਰ ਨੇ ਵੀ ਆਪਣੇ ਟੈਕਸ ਵਿਚ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਭੱਠਾ ਐਸੋਸੀਏਸ਼ਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਅਤੇ 17 ਸਤੰਬਰ ਤੱਕ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ ਤੇ ਇੱਟਾਂ ਦੀ ਵਿਕਰੀ ਨਹੀਂ ਹੋਵੇਗੀ। ਜੇ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਅੱਗੇ ਹੋਰ ਵੱਡਾ ਫ਼ੈਸਲਾ ਲਿਆ ਜਾਵੇਗਾ। ਇੱਟਾਂ ਦਾ ਕੰਮ ਕਰਨ ਵਾਲੇ ਅਤੇ ਘਰ ਬਣਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸੇ ਦੇਣ ਦੇ ਬਾਅਦ ਵੀ ਭੱਠੇ ਇੱਟਾਂ ਨਹੀਂ ਦਿੰਦੇ, ਜਿਸ ਕਾਰਨ ਕਾਫੀ ਲੋਕਾਂ ਦੇ ਕੰਮਕਾਜ ਬੰਦ ਹੋ ਗਏ ਹਨ। ਇਥੋਂ ਤੱਕ ਕਿ ਘਰਾਂ ਦੀ ਉਸਾਰੀ ਦਾ ਕੰਮ ਕਰਨ ਵਾਲੇ ਮਿਸਤਰੀ ਵੀ ਇੱਟਾਂ ਨਾ ਮਿਲਣ ਨਾਲ ਕਾਫੀ ਪਰੇਸ਼ਾਨੀ ਵਿਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਕੰਮ ਅੱਧ ਵਿਚਕਾਰ ਹੀ ਬੰਦ ਹੋ ਗਏ ਹਨ। ਇਹ ਲੋਕ ਰੋਜ਼ਾਨਾ ਲੇਬਰ ਕਰਕੇ ਆਪਣਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ; ਨਵੀਂ ਮਾਈਨਿੰਗ ਨੀਤੀ 'ਤੇ ਲਾਈ ਰੋਕ

ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਆਲ ਇੰਡੀਆ ਬ੍ਰਿਕ ਐਂਡ ਟਾਈਲ ਮੈਨੂਫੈਕਚਰਰਜ਼ ਫੈਡਰੇਸ਼ਨ ਦੇ ਸੱਦੇ 'ਤੇ ਦੇਸ਼ ਭਰ ਦੇ ਭੱਠਿਆਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਅੰਦੋਲਨ ਦੇ ਦੂਜੇ ਪੜਾਅ ਦਾ ਐਲਾਨ ਕਰਦਿਆਂ ਭੱਠਾ ਅਤੇ ਟਾਇਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਓਮਵੀਰ ਨੇ ਦੇਸ਼ ਭਰ ਵਿੱਚ 12 ਸਤੰਬਰ ਤੋਂ 17 ਸਤੰਬਰ ਤੱਕ ਇੱਟਾਂ ਦੀ ਵਿਕਰੀ ’ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ।

-PTC News

 

  • Share