ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅੜੀ ਕਾਰਨ ਸਰਕਾਰ ਤੇ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੀ ਗੱਲ ਟੁੱਟੀ

By Jashan A - August 03, 2021 6:08 pm

ਚੰਡੀਗੜ੍ਹ: ਪੰਜਾਬ ਕੈਬਨਿਟ ਸਬ ਕਮੇਟੀ ਦੀ ਅੱਜ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨਾਲ ਮੀਟਿੰਗ ਹੋਈ। ਜਿਸ 'ਚ ਮੁਲਾਜ਼ਮਾਂ ਤੇ ਮੰਤਰੀਆਂ ਦੀ ਬਹਿਸ ਮਗਰੋਂ ਪੰਜਾਬ ਸਰਕਾਰ ਅਤੇ ਫਰੰਟ ਦੀ ਗੱਲ ਟੁੱਟ ਗਈ ਹੈ। ਜਿਸ ਦੌਰਾਨ ਮੁਲਾਜ਼ਮ ਆਗੂਆਂ ਨੇ ਪੰਜਾਬ ਭਵਨ ਵਿਚ ਹੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਦੇਖਦਿਆਂ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਨੇ ਮੁਲਾਜ਼ਮ ਆਗੂਆਂ ਨੂੰ ਮੁੜ ਮੀਟਿੰਗ ਲਈ ਸੱਦਿਆ ਹੈ ਤੇ ਹੁਣ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਇੱਕ ਹੋਰ ਮੀਟਿੰਗ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅੜੀ ਕਾਰਨ ਇਕ ਵਾਰ ਫਿਰ ਇਹ ਗੱਲਬਾਤ ਟੁੱਟੀ ਹੈ।

ਕੈਬਨਿਟ ਸਬ ਕਮੇਟੀ ਅਤੇ ਮੁਲਾਜ਼ਮ ਫਰੰਟ ਵਿਚਕਾਰ ਹੁਣ 4 ਅਗਸਤ ਨੂੰ ਮੀਟਿੰਗ ਹੋਵੇਗੀ। ਉਥੇ ਹੀ ਮੁਲਾਜ਼ਮ ਅਤੇ ਪੈਨਸ਼ਨਰ ਮੁਲਾਜ਼ਮ ਫਰੰਟ ਨੇ 4 ਅਗਸਤ ਨੂੰ ਵੀ ਮੰਗਾਂ ਨਾ ਮੰਨਣ ਦੀ ਸੂਰਤ ਵਿਚ 9 ਅਗਸਤ ਤੋਂ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ।

ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਕਿਹਾ ਮੰਗਾਂ ਬਾਰੇ ਫਰੰਟ ਕੁਝ ਥੱਲੇ ਆਵੇ ਅਤੇ ਸਰਕਾਰ ਕੁਝ ਉਪਰ ਆਉਂਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਰੈਵਨਿਊ ਨਹੀਂ ਆ ਰਿਹਾ ਤੇ ਉਹਨਾਂ ਅੰਕ 2.72 ਮੰਨਣ ਤੋਂ ਹਨ ਇਨਕਾਰੀ ਕਰ ਦਿੱਤੀ।

ਹੋਰ ਪੜ੍ਹੋ: ਬੇਅਦਬੀ ਤੇ ਵਿਵਾਦਿਤ ਪੋਸਟਰ ਮਾਮਲੇ ‘ਚ 6 ਡੇਰਾ ਪ੍ਰੇਮੀਆਂ ਦੀ ਹੋਈ ਫਰੀਦਕੋਟ ਅਦਾਲਤ ‘ਚ ਪੇਸ਼ੀ

ਸੂਤਰਾਂ ਅਨੁਸਾਰ ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਤਨਖਾਹ ਮਿਥਣ ਦੇ ਫਾਰਮੂਲੇ ਨਾਲ ਹਰੇਕ ਮੁਲਾਜ਼ਮ ਦੀ ਤਨਖਾਹ ਵਿਚ 10 ਫੀਸਦ ਵਾਧਾ ਹੋਵੇਗਾ। ਪਰ ਮੁਲਾਜ਼ਮ ਆਗੂਆਂ ਨੇ ਤਨਖਾਹਾਂ ਵਿਚ ਘੱਟੋ ਘੱਟ 20 ਫੀਸਦ ਵਾਧਾ ਦੇਣ ਦੀ ਮੰਗ ਕੀਤੀ ਹੈ। ਜਿਸ ਕਾਰਨ ਹੁਣ ਤਨਖਾਹ ਸੋਧਣ ਦੇ ਅੰਕ ਉਪਰ ਦੋਵਾਂ ਧਿਰਾਂ ਵਿਚਕਾਰ ਪੇਚ ਫਸਿਆ ਹੈ।

-PTC News

adv-img
adv-img