ਹੋਰ ਖਬਰਾਂ

ਕਬੂਤਰਬਾਜ਼ੀ ਮਾਮਲਾ :ਦਲੇਰ ਮਹਿੰਦੀ ਅਦਾਲਤ 'ਚ ਹੋਏ ਪੇਸ਼ ,4 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

By Shanker Badra -- July 28, 2018 2:07 pm -- Updated:Feb 15, 2021

ਕਬੂਤਰਬਾਜ਼ੀ ਮਾਮਲਾ :ਦਲੇਰ ਮਹਿੰਦੀ ਅਦਾਲਤ 'ਚ ਹੋਏ ਪੇਸ਼ ,4 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ:ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਕਬੂਤਰਬਾਜ਼ੀ ਮਾਮਲੇ 'ਚ ਅੱਜ ਪਟਿਆਲਾ ਦੀ ਅਦਾਲਤ 'ਚ ਪੇਸ਼ ਹੋਏ ਹਨ।ਇਸ ਮੌਕੇ ਦਲੇਰ ਮਹਿੰਦੀ ਦਾ ਪੱਖ ਰੱਖਣ ਦੇ ਲਈ ਉਸਦੇ ਵਕੀਲ ਬਲਜਿੰਦਰ ਸਿੰਘ ਸੋਢੀ ਵੀ ਅਦਾਲਤ 'ਚ ਹਾਜ਼ਰ ਸਨ।ਜਾਣਕਾਰੀ ਅਨੁਸਾਰ ਦਲੇਰ ਮਹਿੰਦੀ ਵੱਲੋਂ 2 ਸਾਲ ਦੀ ਹੋਈ ਸਜ਼ਾ ਖਿਲਾਫ ਕੀਤੀ ਅਪੀਲ 'ਤੇ ਸੁਣਵਾਈ ਹੋਈ ਹੈ।

ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਸਤੰਬਰ ਨੂੰ ਬਹਿਸ ਲਈ ਰੱਖੀ ਹੈ।ਦੱਸ ਦੇਈਏ ਕਿ ਅਦਾਲਤ ਨੇ ਦਲੇਰ ਮਹਿੰਦੀ ਨੂੰ ਮਾਰਚ ਮਹੀਨੇ 'ਚ 2 ਸਾਲ ਦੀ ਸਜ਼ਾ ਸੁਣਾਈ ਸੀ।ਉਸ ਦੇ ਖਿਲਾਫ ਦਲੇਰ ਮਹਿੰਦੀ ਵਲੋਂ ਉੱਪਰਲੀ ਅਦਾਲਤ 'ਚ ਅਪੀਲ ਦਾਇਰ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਸਤੰਬਰ 2003 ਵਿੱਚ ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਮਹਿੰਦੀ ਸਮੇਤ ਕੁਝ ਹੋਰਨਾਂ 'ਤੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਲਾਏ ਗਏ ਸਨ।ਇਸ ਮਾਮਲੇ 'ਚ ਕਈ ਮਹੀਨੇ ਪਹਿਲਾਂ ਸਥਾਨਕ ਅਦਾਲਤ ਵੱਲੋਂ ਦਲੇਰ ਮਹਿੰਦੀ ਨੂੰ ਦੋ ਸਾਲਾਂ ਦੀ ਕੈਦ ਦੀ ਸਜ਼ਾ ਹੋਈ ਸੀ।ਦੱਸ ਦੇਈਏ ਕਿ ਸ਼ਮਸ਼ੇਰ ਮਹਿੰਦੀ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਮੁਲਜ਼ਮ ਬਰੀ ਹੋ ਗਏ ਸਨ।
-PTCNews

  • Share