ਸਬਜ਼ੀ ਮੰਡੀ ਦੋਰੇ ਦੌਰਾਨ ਵਿਧਾਇਕ ਅਜੀਤਪਾਲ ਵੱਲੋਂ ਗੁੰਡਾ ਟੈਕਸ ਤੁਰੰਤ ਬੰਦ ਕਰਨ ਦਾ ਐਲਾਨ
ਪਟਿਆਲਾ: ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅੱਜ ਇਥੇ ਘਲੌੜੀ ਗੇਟ ਵਿਖੇ ਬਣੀ ਨਵੀਂ ਬਣੀ ਰੇਹੜੀ ਫੜੀ ਮਾਰਕੀਟ (ਸਬਜੀ ਮੰਡੀ) ਦਾ ਦੌਰਾ ਕਰਨ ਪੁੱਜੇ। ਇਸ ਦੋਰਾਨ ਮੌਜੂਦ ਸੈਕੜੇ ਰੇਹੜੀ ਫੜੀ ਵਾਲੇ ਆਪਣੇ ਵਿਧਾਇਕ ਨੂੰ ਪਹਿਲੀ ਵਾਰ ਵੇਖ ਕੇ ਗਦ ਗਦ ਉੱਠੇ। ਉਨਾਂ ਦਾ ਕਹਿਣਾ ਸੀ ਕਿ ਅਸੀਂ ਪਹਿਲੀ ਵਾਰ ਕਿਸੇ ਵਿਧਾਇਕ ਨੂੰ ਵੇਖਿਆ ਹੈ ਅਤੇ ਅੱਜ ਤੱਕ ਇਸ ਤੋਂ ਪਹਿਲਾਂ ਕੋਈ ਵਿਧਾਇਕ ਸਾਡੇ ਵਿਚ ਇਸ ਤਰਾਂ ਨਹੀਂ ਆਇਆ ਅਤੇ ਨਾ ਹੀ ਆ ਕੇ ਸਾਡਾ ਹਲਾ ਚਾਲ ਪੁੱਛਿਆ ਹੈ। ਇਸ ਸਮੇਂ ਨਗਰ ਨਿਗਮ ਅਧਿਕਾਰੀਆਂ ਐਕਸੀਅਨ ਸਾਮ ਲਾਲ ਗੁਪਤਾ, ਸੁਪਰਡੈਂਟ ਸੁਰਜੀਤ ਸਿੰਘ ਚੀਮਾ ਅਤੇ ਇੰਸਪੇਕਟਰ ਸੁਨੀਲ ਗੁਲਾਟੀ ਵੀ ਹਾਜ਼ਰ ਰਹੇ। ਇਸ ਦੋਰਾਨ ਵਿਧਾਇਕ ਅਜੀਤਪਾਲ ਕੋਹਲੀ ਨੇ ਐਲਾਨ ਕੀਤਾ ਕਿ ਜੋ ਵਿਅਕਤੀ ਇਨਾਂ ਗਰੀਬ ਰੇਹੜੀ ਫੜੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲ ਕਰਦੇ ਹਨ, ਉਹ ਤੁਰੰਤ ਬੰਦ ਕੀਤਾ ਜਾਵੇ। ਉਨਾਂ ਨੇ ਇਹ ਵੀ ਕਿਹਾ ਕਿ ਕੁਝ ਵਿਅਕਤੀ ਇਨਾਂ ਗਰੀਬ ਰੇਹੜੀ ਫੜੀ ਵਾਲਿਆਂ ਤੋਂ ਵੱਧ ਪੈਸੇ ਵਸੂਲ ਰਹੇ ਹਨ, ਲਾਇਟਾਂ ਦੇ ਨਾਮ ਤੇ ਪੈਸੇ ਵਸੂਲੇ ਜਾ ਰਹੇ ਹਨ ਅਤੇ ਚੌਕੀਦਾਰੇ ਦੇ ਨਾਮ ਤੇ ਹਜਾਰਾ ਰੁਪਏ ਮਹੀਨਾ ਇਕੱਠਾ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ:ਭਗਵੰਤ ਮਾਨ ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ- ਸਰਟੀਫਿਕੇਟ ਲੈਣ ਲਈ ਹੁਣ ਦੇਣੇ ਪੈਣਗੇ ਸਿਰਫ਼ 100 ਰੁਪਏ ਇਹ ਸਾਰਾ ਬੰਦ ਹੋਣਾ ਚਾਹੀਦਾ ਹੈ। ਵਿਧਾਇਕ ਨੇ ਮੌਕੇ ਤੇ ਹੀ ਨਿਗਮ ਅਧਿਕਾਰੀਆਂ ਨੂੰ ਆਦੇਸ ਦਿੱਤਾ ਕਿ ਮੰਡੀ ਦਾ ਅਧੂਰਾ ਸੈਡ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਮੰਡੀ ਦੇ 2 ਗੇਟ ਹੋਰ ਖੋਲੇ ਜਾਣ। ਵਿਧਾਇਕ ਕੋਹਲੀ ਨੇ ਕਿਹਾ ਕਿ ਇਥੇ ਸਰਕਾਰੀ ਲਾਇਟਾਂ ਦਾ ਪ੍ਰਬੰਧ ਅਤੇ ਰੇਹੜੀਆਂ ਦੇ ਉਪਰ ਸੈਡ ਦਾ ਪ੍ਰਬੰਧ ਜਲਦੀ ਹੋ ਜਾਏਗਾ ਅਤੇ ਨਾਲ ਹੀ ਸਿਕਾਇਤਾਂ ਆ ਰਹੀਆਂ ਹਨ ਕਿ 170 ਦੇ ਕਰੀਬ ਰੇਹੜੀ ਅਤੇ ਫੜੀਆਂ ਨਜਾਇਜ ਤੌਰ ਤੇ ਚਲ ਰਹੀਆਂ ਹਨ, ਜਿਨਾਂ ਦੀ ਜਾਂਚ ਕਰਵਾ ਕਿ ਲੋੜਵੰਦ ਵਿਅਕਤੀਆਂ ਦੇ ਹਵਾਲੇ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਹੁਣ ਨਗਰ ਨਿਗਮ 800 ਰਪੲੈ ਮਹੀਨਾ ਵਸੂਲ ਰਿਹਾ ਹੈ, ਸਿਰਫ ਇਹੀ ਵਸੂਲੀ ਕੀਤੀ ਜਾਵੇਗੀ ਜਦਕਿ ਬਾਕੀ 100 ਰੁਪਏ ਚੌਂਕੀਦਾਰ ਦੇ ਨਾਮ ਤੇ ਲਿਆ ਜਾ ਰਿਹਾ ਹੈ, ਜੋ ਕਿ 50 ਹਜਾਰ ਤੋਂ ਵੱਧ ਬਣਦਾ ਹੈ। ਇਸ ਤੋਂ ਇਲਾਵਾ ਇਕ ਰੇੇਹੜੀ ਤੋਂ 50-80 ਰੁਪੲੈ ਲਾਇਟਾਂ ਦੇ ਵਸੁਲੇ ਜਾ ਰਹੇ ਹਨ, ਜਦਕਿ ਕੁਝ ਵਿਅਕਤੀਆਂ ਨੇ ਨਿਗਮ ਤੋਂ ਫੜੀਆਂ ਲੈ ਕੇ ਅੱਗੇ ਹਜਾਰਾਂ ਰੁਪਏ ਵਿਚ ਕਿਰਾਏ ਤੇਦਿੱਤੀਆਂ ਹੋਈਆਂ ਹਨ। ਅਜਿਹਾ ਕੰਮ ਬਰਦਾਸਤ ਨਹੀਂ ਕੀਤਾ ਜਾਏਗਾ। ਇਹ ਸਭ ਬੰਦ ਕੀਤਾ ਜਾਏਗਾ। -PTC News