Fri, Apr 19, 2024
Whatsapp

ਸਾਵਧਾਨ! ਜੇਕਰ ਤੁਸੀਂ ਵੀ ਇਸਤੇਮਾਲ ਕਰਦੇ ਹੋ Earphones ਤਾਂ ਪੜ੍ਹੋ ਇਹ ਖ਼ਬਰ

Written by  Jashan A -- January 08th 2020 04:01 PM
ਸਾਵਧਾਨ! ਜੇਕਰ ਤੁਸੀਂ ਵੀ ਇਸਤੇਮਾਲ ਕਰਦੇ ਹੋ Earphones ਤਾਂ ਪੜ੍ਹੋ ਇਹ ਖ਼ਬਰ

ਸਾਵਧਾਨ! ਜੇਕਰ ਤੁਸੀਂ ਵੀ ਇਸਤੇਮਾਲ ਕਰਦੇ ਹੋ Earphones ਤਾਂ ਪੜ੍ਹੋ ਇਹ ਖ਼ਬਰ

ਸਾਵਧਾਨ! ਜੇਕਰ ਤੁਸੀਂ ਵੀ ਇਸਤੇਮਾਲ ਕਰਦੇ ਹੋ Earphones ਤਾਂ ਪੜ੍ਹੋ ਇਹ ਖ਼ਬਰ,ਅੱਜ ਦੇ ਸਮੇਂ ਹਰ ਕੋਈ ਈਅਰਫੋਨਜ਼ ਦਾ ਇਸਤੇਮਾਲ ਕਰਨਾ ਪਸੰਦ ਕਰਦਾ ਹੈ। ਚਾਹੇ ਕੋਈ ਬਜ਼ੁਰਗ ਹੋਵੇ ਚਾਹੇ ਨੌਜਵਾਨ ਸਾਨੂੰ ਉਸ ਦੇ ਕੰਨਾਂ 'ਚ ਆਮ ਈਅਰਫੋਨਜ਼ ਲੱਗੇ ਦਿਖਾਈ ਦਿੰਦੇ ਹਨ। ਕੁੱਝ ਲੋਕ ਈਅਰਫੋਨਜ਼ ਦੇ ਇੰਨੇ ਆਦੀ ਹੁੰਦੇ ਹਨ ਕਿ ਸੌਣ ਸਮੇਂ ਉਹ ਈਅਰਫੋਨਜ਼ 'ਤੇ ਗਾਣੇ ਲਾ ਕੇ ਹੀ ਸੋਂਦੇ ਹਨ। Earphonesਪਰ ਕੀ ਤੁਸੀਂ ਜਾਣਦੇ ਹੋ ਕਿ ਈਅਰਫੋਨਜ਼ ਦਾ ਜ਼ਿਆਦਾ ਇਸਤੇਮਾਲ ਕਰਨਾ ਤੁਹਾਡੇ ਕੰਨਾਂ ਤੇ ਦਿਮਾਗ ਲਈ ਸਹੀ ਨਹੀਂ ਹੈ। ਇਸਦੀ ਜ਼ਿਆਦਾ ਕੀਤੀ ਵਰਤੋਂ ਤੁਹਾਨੂੰ ਭਵਿੱਖ 'ਚ ਮਹਿੰਗੀ ਪੈ ਸਕਦੀ ਹੈ। ਹੋਰ ਪੜ੍ਹੋ: ਪਿਸਤੌਲ ਦੀ ਨੋਕ 'ਤੇ ਲੁੱਟਿਆ ਸੁਵਿਧਾ ਕੇਂਦਰ, ਘਟਨਾ ਸੀ.ਸੀ.ਟੀ.ਵੀ. 'ਚ ਕੈਦ ਜ਼ਿਆਦਾ ਈਅਰਫੋਨਜ਼ ਦੀ ਵਰਤੋਂ ਨਾਲ਼ ਜਿੱਥੇ ਸੁਣਨ ਦੀ ਸ਼ਕਤੀ ‘ਤੇ ਅਸਰ ਪੈਂਦਾ ਹੈ ਉੱਥੇ ਹੀ ਦੇਰ ਰਾਤ ਮਿਊਜ਼ਿਕ ਸੁਣਨ ਨਾਲ ਨੀਂਦ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ਕਿਉਂਕਿ ਸਾਡੇ ਦਿਮਾਗ ਦੀਆਂ ਨਸਾਂ ਫ਼ਿਰ ਸੌਣ ਸਮੇਂ ਵੀ ਐਕਟਿਵ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਰਪੂਰ ਆਰਾਮ ਨਹੀਂ ਮਿਲ ਪਾਉਂਦਾ। Earphonesਜ਼ਿਕਰਯੋਗ ਹੈ ਕਿ ਜ਼ਿਆਦਾ ਈਅਰਫੋਨਜ਼ ਦੇ ਇਸਤੇਮਾਲ ਨਾਲ ਦਿਮਾਗ ‘ਤੇ ਵੀ ਕਾਫੀ ਅਸਰ ਪੈਂਦਾ ਹੈ।ਦਿਮਾਗ ਅਤੇ ਕੰਨ ਦੀਆਂ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਦਿਮਾਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ। -PTC News


Top News view more...

Latest News view more...