ਜੰਮੂ-ਕਸ਼ਮੀਰ ਦੇ ਡੋਡਾ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ 'ਤੇ ਤੀਬਰਤਾ ਰਹੀ 3.1

By Baljit Singh - June 01, 2021 5:06 pm

ਜੰਮੂ : ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਡੋਡਾ ਜ਼ਿਲੇ ਵਿਚ ਅੱਜ ਯਾਨੀ ਮੰਗਲਵਾਰ ਸ਼ਾਮ 3.47 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਉੱਤੇ ਇਸ ਦੀ ਤੀਬਰਤਾ 3. 1 ਸੀ। ਫਿਲਹਾਲ ਇਸ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।


ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨੇ ਤੋੜਿਆ ਆਮ ਆਦਮੀ ਦਾ ਲੱਕ, ਇੱਕ ਕਰੋੜ ਤੋਂ ਜ਼ਿਆਦਾ ਲੋਕ ਹੋਏ ਬੇਰੋਜ਼ਗਾਰ

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ 22 ਮਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ। 22 ਮਈ ਦੀ ਦੁਪਹਿਰ 1. 29 ਵਜੇ ਭੂਚਾਲ ਦਾ ਹਲਕਾ ਝਟਕਾ ਜੰਮੂ ਕਸ਼ਮੀਰ ਵਿਚ ਮਹਿਸੂਸ ਕੀਤਾ ਗਿਆ ਸੀ। ਰਿਕਟਰ ਸਕੇਲ ਉੱਤੇ ਇਸ ਦੀ ਤੀਬਰਤਾ 3.3 ਸੀ ਅਤੇ ਇਸ ਦਾ ਕੇਂਦਰ ਜੰਮੂ ਕਸ਼ਮੀਰ ਦੇ ਕਟੜਾ ਤੋਂ ਉੱਤਰ ਪੂਰਬ ਵਿਚ 93 ਕਿਲੋਮੀਟਰ ਦੂਰ ਸੀ। ਦੱਸ ਦਈਏ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਅਜਿਹੇ ਸੰਵੇਦਨਸ਼ੀਲ ਇਲਾਕੇ ਵਿਚ ਆਉਂਦਾ ਹੈ ਜਿਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।

ਪੜੋ ਹੋਰ ਖਬਰਾਂ: ਇਹ ਹਨ ਟਾਪ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ ਇੰਨੇ ਤੋਂ ਸ਼ੁਰੂ

-PTC News

adv-img
adv-img