ਲੱਦਾਖ 'ਚ ਅੱਜ ਸਵੇਰੇ ਮਹਿਸੂਸ ਕੀਤੇ ਗਏ 3.7 ਤੀਬਰਤਾ ਦੇ ਭੂਚਾਲ ਦੇ ਝਟਕੇ !

By Shanker Badra - September 26, 2020 10:09 am

ਲੱਦਾਖ 'ਚ ਅੱਜ ਸਵੇਰੇਮਹਿਸੂਸ ਕੀਤੇ ਗਏ 3.7 ਤੀਬਰਤਾ ਦੇ ਭੂਚਾਲ ਦੇ ਝਟਕੇ !:ਲੱਦਾਖ : ਲੱਦਾਖ 'ਚ ਅੱਜ ਸਵੇਰੇਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.7 ਦਰਜ ਕੀਤੀ ਗਈ ਹੈ। ਇਹ ਝਟਕੇ ਰਾਤ ਕਰੀਬ ਦੋ ਵਜ ਕੇ 14 ਮਿੰਟ 'ਤੇ ਆਏ ਹਨ।

ਲੱਦਾਖ 'ਚ ਅੱਜ ਸਵੇਰੇਮਹਿਸੂਸ ਕੀਤੇ ਗਏ 3.7 ਤੀਬਰਤਾ ਦੇ ਭੂਚਾਲ ਦੇ ਝਟਕੇ !

ਨੈਸ਼ਨਲ ਸੈਂਟਰ ਫਾਰ ਸੀਸਮੌਲੌਜੀ ਦੀ ਰਿਪੋਰਟ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਭੂਚਾਲ ਬੀਤੇ 48 ਘੰਟਿਆਂ 'ਚ ਮਹਿਸੂਸ ਕੀਤਾ ਗਿਆ ਤੀਜਾ ਝਟਕਾ ਸੀ।

ਲੱਦਾਖ 'ਚ ਅੱਜ ਸਵੇਰੇਮਹਿਸੂਸ ਕੀਤੇ ਗਏ 3.7 ਤੀਬਰਤਾ ਦੇ ਭੂਚਾਲ ਦੇ ਝਟਕੇ !

ਉੱਥੇ ਹੀ ਭੂਚਾਲ ਨਾਲ ਕਿਸੇ ਤਰ੍ਹਾਂ ਦੀ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਇਸ ਦੇ ਨਾਲ ਹੀ ਇਹ ਭੂਚਾਲ 26 ਸਤੰਬਰ ਦੀ ਸਵੇਰ 2 ਵੱਜ ਕੇ 14 ਮਿੰਟ 'ਤੇ ਮਹਿਸੂਸ ਕੀਤੇ ਗਏ ਹਨ।

ਲੱਦਾਖ 'ਚ ਅੱਜ ਸਵੇਰੇਮਹਿਸੂਸ ਕੀਤੇ ਗਏ 3.7 ਤੀਬਰਤਾ ਦੇ ਭੂਚਾਲ ਦੇ ਝਟਕੇ !

ਦੱਸ ਦੇਈਏ ਕੇ ਇਸ ਤੋਂ ਪਹਿਲਾਂ ਵੀ ਬੀਤੇ ਸ਼ੁੱਕਰਵਾਰ 25 ਸਤੰਬਰ ਨੂੰ ਲੱਦਾਖ 'ਚ 5.4 ਤੀਬਰਤਾ ਅਤੇ 3.6 ਤੀਬਰਤਾ ਵਾਲੇ ਦੋ ਭੂਚਾਲ ਮਹਿਸੂਸ ਕੀਤੇ ਗਏ ਸਨ। ਇਨ੍ਹਾਂ 'ਚ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।
-PTCNews

adv-img
adv-img