Tue, Apr 23, 2024
Whatsapp

ਨੇਪਾਲ ਦੇ ਪੋਖਰਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 5.3 ਮਾਪੀ ਗਈ ਤੀਬਰਤਾ 

Written by  Shanker Badra -- May 19th 2021 10:21 AM
ਨੇਪਾਲ ਦੇ ਪੋਖਰਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 5.3 ਮਾਪੀ ਗਈ ਤੀਬਰਤਾ 

ਨੇਪਾਲ ਦੇ ਪੋਖਰਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 5.3 ਮਾਪੀ ਗਈ ਤੀਬਰਤਾ 

ਕਾਠਮੰਡੂ : ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਪੋਖਰਾ ਵਿੱਚ ਅੱਜ ਸਵੇਰੇ ਯਾਨੀ ਕਿ ਬੁੱਧਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.3 ਮਾਪੀ ਗਈ ਹੈ । ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ   [caption id="attachment_498515" align="aligncenter" width="300"]Earthquake of Magnitude 5.3 Strikes East of Pokhara in Nepal ਨੇਪਾਲ ਦੇ ਪੋਖਰਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 5.3 ਮਾਪੀ ਗਈ ਤੀਬਰਤਾ[/caption] ਰਾਸ਼ਟਰੀ ਭੂਚਾਲ ਕੇਂਦਰ ਅਨੁਸਾਰ ਇਹ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 5:42 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਲਾਮਜੰਗ ਜ਼ਿਲ੍ਹੇ ਦੇ ਭੁਲਭੁਲੇ ਵਿੱਚ ਸਥਿਤ ਸੀ। ਫਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। [caption id="attachment_498513" align="aligncenter" width="300"]Earthquake of Magnitude 5.3 Strikes East of Pokhara in Nepal ਨੇਪਾਲ ਦੇ ਪੋਖਰਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 5.3 ਮਾਪੀ ਗਈ ਤੀਬਰਤਾ[/caption] ਨੇਪਾਲ ਵਿੱਚ ਭੂਚਾਲ ਦੇ ਝਟਕੇ ਸਰਹੱਦ ਨਾਲ ਲੱਗਦੇ ਬਿਹਾਰ ਵਿੱਚ ਵੀ ਮਹਿਸੂਸ ਕੀਤੇ ਗਏ ਹਨ। ਬਿਹਾਰ ਦੇ ਸਰਹੱਦੀ ਇਲਾਕਿਆਂ ਵਿੱਚ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਕਾਠਮੰਡੂ ਘਾਟੀ 'ਚ ਰਿਕਟਰ ਪੈਮਾਨੇ ਤੇ 5.2 ਮਾਪ ਦਾ ਭੂਚਾਲ ਆਇਆ ਸੀ। [caption id="attachment_498512" align="aligncenter" width="300"]Earthquake of Magnitude 5.3 Strikes East of Pokhara in Nepal ਨੇਪਾਲ ਦੇ ਪੋਖਰਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 5.3 ਮਾਪੀ ਗਈ ਤੀਬਰਤਾ[/caption] ਪੜ੍ਹੋ ਹੋਰ ਖ਼ਬਰਾਂ : ਪਟਿਆਲਾ 'ਚ ਫਰੰਟ ਲਾਈਨ ਵਾਰੀਅਰ ਡਾ. ਰਾਜਨ ਦੀ ਕੋਰੋਨਾ ਕਾਰਨ ਹੋਈ ਮੌਤ ਇਸ ਸਬੰਧੀ ਸਿਸਮੋਲੋਜਿਸਟ ਡਾ. ਲੋਕਵਿਜਿਆ ਅਧਿਕਾਰੀ ਨੇ ਦੱਸਿਆ, "ਅੱਜ ਸਵੇਰੇ 5:42 ਵਜੇ ਆਏ ਭੂਚਾਲ ਦਾ ਕੇਂਦਰ ਲਾਮਜੂੰਗ ਜ਼ਿਲ੍ਹੇ ਦੇ ਭੁਲਭੁਲੇ ਵਿੱਚ ਸੀ।ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਚਾਲ ਦੀ ਤੀਬਰਤਾ 5.3 ਦਰਜ ਕੀਤੀ ਗਈ ਹੈ।" -PTCNews


Top News view more...

Latest News view more...