ਕੈਨੇਡਾ ਦੇ ਪ੍ਰਿੰਸ ਐਡਵਰਡ ਦੀਪ ਅਤੇ ਪੇਰੂ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ,ਜਾਨੀ ਨੁਕਸਾਨ ਤੋਂ ਬਚਾਅ

By Shanker Badra - August 07, 2020 11:08 am

ਕੈਨੇਡਾ ਦੇ ਪ੍ਰਿੰਸ ਐਡਵਰਡ ਦੀਪ ਅਤੇ ਪੇਰੂ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ,ਜਾਨੀ ਨੁਕਸਾਨ ਤੋਂ ਬਚਾਅ:ਬੀਜਿੰਗ : ਕੈਨੇਡਾ ਦੇ ਪ੍ਰਿੰਸ ਐਡਵਰਡ ਦੀਪ ਵਿਚ ਵੀਰਵਾਰ ਦੇਰ ਰਾਤ ਨੂੰ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਸਰਵੇਖਣ ਵਿਭਾਗ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ।

ਕੈਨੇਡਾ ਦੇ ਪ੍ਰਿੰਸ ਐਡਵਰਡ ਦੀਪ ਅਤੇ ਪੇਰੂ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ,ਜਾਨੀ ਨੁਕਸਾਨ ਤੋਂ ਬਚਾਅ

ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ 41.7458 ਡਿਗਰੀ ਦੱਖਣੀ ਦਿਸ਼ਾ ਤੇ 42.3821 ਡਿਗਰੀ ਪੂਰਬੀ ਦਿਸ਼ਾ 'ਚ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ 'ਚ ਸੀ।ਯੂਨਾਈਟਿਡ ਸਟੇਟਸ ਜਿਓਲੌਜਿਕਲ ਸਰਵੇ ਨੇ ਇਸ ਦੀ ਜਾਣਕਾਰੀ ਦਿੱਤੀ।

ਇਸ ਦੇ ਇਲਾਵਾ ਪੇਰੂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਸ ਦੀ ਤੀਬਰਤਾ 5.5 ਮਾਪੀ ਗਈ ਹੈ। ਭੂਚਾਲ ਦੇ ਝਟਕੇ ਪੇਰੂ ਦੇ ਅਕਾਰੀ ਤੋਂ 56 ਕਿਲੋਮੀਟਰ ਦੱਖਣ-ਪੱਛਮ ਵਿਚ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਕਾਰਨ ਦੋਵੇਂ ਦੇਸ਼ਾਂ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਕੈਨੇਡਾ ਦੇ ਪ੍ਰਿੰਸ ਐਡਵਰਡ ਦੀਪ ਅਤੇ ਪੇਰੂ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ,ਜਾਨੀ ਨੁਕਸਾਨ ਤੋਂ ਬਚਾਅ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਫਿਲੀਪੀਂਸ ਵਿਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਜਿਸ ਦੀ ਤੀਬਰਤਾ 6.4 ਮਾਪੀ ਗਈ ਸੀ। ਇਹ ਭੂਚਾਲ ਦੱਖਣੀ ਫਿਲੀਪੀਂਸ ਵਿਚ ਮੈਗੁਇੰਡਾਨਾਓ ਸੂਬੇ ਵਿਚ ਮਹਿਸੂਸ ਕੀਤਾ ਗਿਆ ਸੀ।
-PTCNews

adv-img
adv-img