ਮੁੱਖ ਖਬਰਾਂ

ਪਾਕਿਸਤਾਨ 'ਚ ਆਏ ਭੂਚਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ , ਦਰਜਨਾਂ ਲੋਕ ਜ਼ਖ਼ਮੀ

By Shanker Badra -- October 07, 2021 9:16 am

ਇਸਲਾਮਾਬਾਦ : ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਹਰਨਾਈ ਵਿਚ ਭੂਚਾਲ ਨਾਲ ਘੱਟੋ- ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਦੇ ਕਰੀਬ ਜ਼ਖ਼ਮੀ ਹੋਣ ਦੀ ਖ਼ਬਰ ਹੈ। ਨੈਸ਼ਨਲ ਸੈਂਟਰ ਫੌਰ ਸੀਸਮੌਲੋਜੀ ਦੇ ਅਨੁਸਾਰ ਅੱਜ ਸਵੇਰੇ ਕਰੀਬ 3:30 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.0 ਮਾਪੀ ਗਈ ਹੈ। ਆਫ਼ਤ ਪ੍ਰਬੰਧਨ ਦੇ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਪਾਕਿਸਤਾਨ 'ਚ ਆਏ ਭੂਚਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ , ਦਰਜਨਾਂ ਲੋਕ ਜ਼ਖ਼ਮੀ

ਤਾਜ਼ਾ ਰਿਪੋਰਟਾਂ ਦੇ ਅਨੁਸਾਰ ਭੂਚਾਲ ਦੇ ਕਾਰਨ ਛੱਤਾਂ ਅਤੇ ਕੰਧਾਂ ਡਿੱਗਣ ਨਾਲ ਦਰਜਨਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਖ਼ਬਰਾਂ ਅਨੁਸਾਰ 20 ਮ੍ਰਿਤਕਾਂ ਵਿੱਚ ਇੱਕ ਔਰਤ ਅਤੇ 6 ਬੱਚੇ ਵੀ ਸ਼ਾਮਲ ਹਨ। ਬਲੋਚਿਸਤਾਨ ਦੇ ਸੂਬਾਈ ਗ੍ਰਹਿ ਮੰਤਰੀ ਮੀਰ ਜ਼ਿਆ ਉਲਾਹ ਲੈਂਗੌ ਦੇ ਹਵਾਲੇ ਤੋਂ ਕਿਹਾ ਗਿਆ ਹੈ, "ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਭੂਚਾਲ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਜਾਰੀ ਹਨ।

ਪਾਕਿਸਤਾਨ 'ਚ ਆਏ ਭੂਚਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ , ਦਰਜਨਾਂ ਲੋਕ ਜ਼ਖ਼ਮੀ

ਬਲੋਚਿਸਤਾਨ ਦੇ ਹਰਨਈ ਵਿੱਚ ਸੜਕਾਂ ਦੀ ਘਾਟ ਅਤੇ ਬਿਜਲੀ ਦੀ ਕਮੀ, ਮੋਬਾਈਲ ਫ਼ੋਨ ਨੈਟਵਰਕ ਅਤੇ ਹੋਰ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਿਲ ਆ ਰਹੀ ਹੈ। ਮੋਬਾਈਲ ਫਲੈਸ਼ਲਾਈਟ ਅਤੇ ਟਾਰਚ ਦੇ ਹੇਠਾਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ।

ਪਾਕਿਸਤਾਨ 'ਚ ਆਏ ਭੂਚਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ , ਦਰਜਨਾਂ ਲੋਕ ਜ਼ਖ਼ਮੀ

ਅਧਿਕਾਰੀ ਨੇ ਏਜੰਸੀ ਨੂੰ ਦੱਸਿਆ, "ਅਸੀਂ ਬਿਨ੍ਹਾਂ ਬਿਜਲੀ ਦੇ ਟਾਰਚਾਂ ਅਤੇ ਮੋਬਾਈਲ ਫਲੈਸ਼ ਲਾਈਟਾਂ ਦੀ ਮਦਦ ਨਾਲ ਕੰਮ ਕਰ ਰਹੇ ਸੀ। ਜ਼ਿਆਦਾਤਰ ਲੋਕਾਂ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅੰਗਾਂ ਵਿੱਚ ਫ੍ਰੈਕਚਰ ਹੋ ਗਿਆ ਹੈ। ਦਰਜਨਾਂ ਲੋਕਾਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਵਾਪਸ ਭੇਜ ਦਿੱਤਾ ਗਿਆ ਹੈ। ਗੰਭੀਰ ਰੂਪ ਨਾਲ ਜ਼ਖਮੀ ਹੋਏ 40 ਲੋਕਾਂ ਨੂੰ ਐਂਬੂਲੈਂਸ ਰਾਹੀਂ ਕਵੇਟਾ ਭੇਜਿਆ ਗਿਆ ਹੈ।

ਪਾਕਿਸਤਾਨ 'ਚ ਆਏ ਭੂਚਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ , ਦਰਜਨਾਂ ਲੋਕ ਜ਼ਖ਼ਮੀ

ਬਲੋਚਿਸਤਾਨ ਦੀ ਸੂਬਾਈ ਰਾਜਧਾਨੀ ਕਵੇਟਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਕਤੂਬਰ 2015 ਵਿੱਚ ਪਾਕਿਸਤਾਨ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 400 ਲੋਕ ਮਾਰੇ ਗਏ ਸਨ। 2005 ਵਿੱਚ ਇੱਕ ਹੋਰ ਵੱਡੇ ਭੂਚਾਲ ਦੇ ਨਤੀਜੇ ਵਜੋਂ 75,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਸ ਆਫ਼ਤ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਤਕਰੀਬਨ 35 ਲੱਖ ਲੋਕ ਬੇਘਰ ਹੋ ਗਏ ਸਨ।
-PTCNews

  • Share