ਦੇਸ਼

WhatsApp ਰਾਹੀਂ ਹੁਣ ਬੁੱਕ ਹੋਵੇਗੀ ਵੈਕਸੀਨ ਸਲਾਟ, ਇਹ ਹੈ ਆਸਾਨ ਤਰੀਕਾ

By Riya Bawa -- August 24, 2021 3:47 pm -- Updated:August 24, 2021 3:53 pm

ਨਵੀਂ ਦਿੱਲੀ - ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਇਸ ਤੋਂ ਬਚਣ ਲਈ ਹਰ ਇਕ ਨਾਗਰਿਕ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਵਿਚਕਾਰ ਹੁਣ ਵੈਕਸੀਨ ਨੂੰ ਲੈ ਕੇ ਲੋਕਾਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਤਹਿਤ ਸਰਕਾਰ ਨੇ ਵੈਕਸੀਨ ਲਗਵਾਉਣ ਵਾਲਿਆਂ ਲਈ ਵੱਡੀ ਸੁਵਿਧਾ ਦਾ ਐਲਾਨ ਕੀਤਾ ਹੈ ਜਿਸ ਤਹਿਤ ਵੈਕਸੀਨ ਸਲਾਟ ਬੁੱਕ ਕਰਨ ਲਈ ਹੁਣ ਨਾ ਹੀ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਲੋੜ ਪਵੇਗੀ ਅਤੇ ਨਾ ਹੀ ਕੋਵਿਨ ਪੋਰਟਲ 'ਤੇ ਜਾਣਾ ਪਵੇਗਾ।

COVID-19 vaccination certificate now available through WhatsApp - The Week

ਵੈਕਸੀਨ ਲਈ ਬੁੱਕ ਕਰਵਾਉਣ ਲਈ ਹੁਣ ਵਟਸਐਪ ਰਾਹੀਂ ਵੀ ਵੈਕਸੀਨ ਸਲਾਟ ਦੀ ਬੁਕਿੰਗ ਕਰ ਸਕਦੇ ਹੋ ਅਤੇ ਆਪਣੇ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ਬਾਰੇ ਜਾਣਕਾਰੀ ਲੈ ਸਕਦੇ ਹੋ। ਵਟਸਐਪ ਦਾ ਨਵਾਂ ਫੀਚਰ MyGov Corona HelpDesk ਦੇ ਨਾਲ ਕੰਮ ਕਰੇਗਾ। ਦੱਸਣਯੋਗ ਹੈ ਕਿ 5 ਅਗਸਤ ਨੂੰ MyGov Corona HelpDesk ਅਤੇ ਵਟਸਐਪ 'ਤੇ ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰਨ ਦੀ ਸੁਵਿਧਾ ਮਿਲੀ ਹੈ ਜਿਸ ਤੋਂ ਬਾਅਦ ਹੁਣ ਤਕ ਕਰੀਬ 32 ਲੱਖ ਸਰਟੀਫਿਕੇਟ ਡਾਊਨਲੋਡ ਕੀਤੇ ਗਏ ਹਨ।

Covid vaccination certificate now available through WhatsApp. Details here | Latest News India - Hindustan Times

ਇਹ ਹੈ ਆਸਾਨ ਤਰੀਕਾ
-  ਫੋਨ 'ਚ MyGov Corona HelpDesk ਚੈਟਬਾਟ ਦਾ ਨੰਬਰ +91-9013151515 ਐਡ ਕਰੋ।
- ਹੁਣ ਐਡ ਕੀਤੇ ਨੰਬਰ 'ਤੇ Book Slot ਲਿਖ ਕੇ ਭੇਜੋ।
- ਤੁਹਾਡੇ ਮੋਬਾਇਲ ਨੰਬਰ 'ਤੇ 6 ਅੰਕਾਂ ਦਾ ਇਕ OTP ਆਏਗਾ।
- OTP ਭਰ ਕੇ ਵੈਰੀਫਾਈ ਕਰੋ।
-  ਲੋਕੇਸ਼ਨ, ਤਾਰੀਖ਼, ਅਤੇ ਵੈਕਸੀਨ ਦਾ ਨਾਂ ਚੁਣੋ।
- ਤੁਹਾਡੇ ਪਿੰਨ ਕੋਡ ਦੇ ਹਿਸਾਬ ਨਾਲ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ 'ਤੇ ਵੈਕਸੀਨ ਲਈ ਸਲਾਟ ਬੁੱਕ ਕਰ ਦਿੱਤਾ ਜਾਵੇਗਾ।

  • Share