Thu, Apr 18, 2024
Whatsapp

ਕੀ ਤੁਸੀਂ ਦੇਖਿਆ ਹੈ ਕਿਤੇ ਖਾਣ ਵਾਲਾ ਪਾਣੀ?  

Written by  Joshi -- August 31st 2018 02:10 PM
ਕੀ ਤੁਸੀਂ ਦੇਖਿਆ ਹੈ ਕਿਤੇ ਖਾਣ ਵਾਲਾ ਪਾਣੀ?  

ਕੀ ਤੁਸੀਂ ਦੇਖਿਆ ਹੈ ਕਿਤੇ ਖਾਣ ਵਾਲਾ ਪਾਣੀ?  

edible water balls video research: ਕੀ ਤੁਸੀਂ ਦੇਖਿਆ ਹੈ ਕਿਤੇ ਖਾਣ ਵਾਲਾ ਪਾਣੀ? ਪਾਣੀ, ਜੋ ਕਿ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ, ਅਸੀਂ ਅੱਜ ਤੱਕ ਪੀਣ ਵਾਲੇ ਪਾਣੀ ਬਾਰੇ ਸੁਣਿਆ ਹੋਵੇਗਾ, ਪਰ ਹੁਣ ਤੁਸੀਂ ਖਾਣ ਵਾਲੇ ਪਾਣੀ ਬਾਰੇ ਜਾਣੋਗੇ। ਇਸ ਨਾਲ ਜਿੱਥੇ ਪਲਾਸਟਿਕ ਵਾਲੀਆਂ ਬੋਤਲਾਂ ਦੀ ਖਪਤ ਘੱਟ ਹੋਵੇਗੀ ਉਥੇ ਹੀ ਪਲਾਸਟਿਕ ਦੀਆਂ ਬੋਤਲਾਂ ਨੂੰ ਨਾਲ ਨਾਲ ਚੁੱਕ ਕੇ ਲਿਜਾਣ ਦੀ ਸਿਰਦਰਦੀ ਵੀ ਘੱਟ ਹੋਵੇਗੀ। ਇਸ ਸੰਬੰਧ 'ਚ ਨਿੱਜੀ ਵੈਬਸਾਈਟ ਵੱਲੋਂ ਇੱਕ ਬੇਹੱਦ ਵਧੀਆ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਖਾਣ ਵਾਲੇ ਪਾਣੀ ਦੀ ਖੋਜ ਕੀਤੀ ਗਈ ਹੈ। ਇਹ ਪਾਣੀ ਦੀਆਂ ਬਾਲਾਂ ਕੁਦਰਤੀ ਪਦਾਰਥਾਂ ਨਾਲ ਬਣਾਈਆਂ ਗਈਆਂ ਹਨ।੫੦ ਮਿ.ਲੀ. ਤੱਕ ਦੀ ਸਮਰੱਥਾ ਵਾਲਾ ਇਹ ਪਾਣੀ ਵਾਲਾ ਗੋਲਾ ਬਾਹਰੋਂ ਇੱਕ ਪਾਰਦਰਸ਼ੀ ਕਵਰ ਨਾਲ ਬਣਿਆ ਹੈ। ਇਹਨਾਂ ਦੀ ਸੁਰੱਖਿਆ ਸਮਾਂ ਤਾਦਾਦ ਸਿਰਫ ਸੱਤ ਦਿਨ ਜੇਕਰ ਇਹਨਾਂ ਨੂੰ ਫਰਿੱਜ 'ਚ ਰੱਖਿਆ ਜਾਵੇ, ਨਹੀਂ ਤਾਂ ਫਰਿੱਜ ਤੋਂ ਬਾਹਰ ਇਹ ਤਿੰਨ ਦਿਨਾਂ ਤੱਕ ਵੀ ਕੰਮ 'ਚ ਰਹਿ ਸਕਦੇ ਹਨ। —PTC News


Top News view more...

Latest News view more...