Thu, Apr 25, 2024
Whatsapp

ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀ

Written by  Shanker Badra -- January 02nd 2018 08:04 PM -- Updated: January 02nd 2018 08:13 PM
ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀ

ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀ

ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀ:ਪੰਜਾਬ ਵਿੱਚ ਸਿੱਖਿਆ ਦੇ ਢਾਂਚੇ ਦੀ ਨੁਹਾਰ ਬਦਲਣ ਲਈ ਸਿੱਖਿਆ ਵਿਭਾਗ ਵੱਲੋਂ ਉਚੇਚੇ ਯਤਨ ਕੀਤੇ ਗਏ ਹਨ ਅਤੇ ਅਗਾਂਹ ਵੀ ਇਨਾਂ ਨੂੰ ਪੇਸ਼ਕਦਮੀਆਂ ਨੂੰ ਅਜੋਕੇ ਸਮੇਂ ਦੀ ਮੰਗ ਅਨੁਸਾਰ ਜਾਰੀ ਰੱਖਣ ਲਈ ਵਿਭਾਗ ਪੂਰੀ ਤਰਾਂ ਵਚਨਬੱਧ ਹੈ।ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀਇਹ ਗੱਲ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਪੰਜਾਬ ਭਵਨ ਵਿਖੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਵਿਭਾਗ ਦੀਆਂ ਪਿਛਲੇ ਨੌਂ ਮਹੀਨਿਆਂ ਦੀ ਪ੍ਰਾਪਤੀਆਂ ਦਾ ਖੁਲਾਸਾ ਕਰਦਿਆਂ ਕਹੀ। ਅਰੁਣਾ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖਿਆ ਨੂੰ ਸਭ ਤੋਂ ਵੱਧ ਪਹਿਲ ਦੇਣ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਮਿਆਰੀ ਸਿੱਖਿਆ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਸਿੱਖਿਆ ਢਾਂਚੇ ਦੀ ਨੀਂਹ ਮਜ਼ਬੂਤ ਕਰਨ ਲਈ ਪ੍ਰਾਇਮਰੀ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸਿੱਖਿਆ ਸੁਧਾਰਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ 'ਪੜੋ ਪੰਜਾਬ, ਪੜਾਓ ਪੰਜਾਬ' ਤੇ 'ਖੇਡੇ ਪੰਜਾਬ' ਮੁਹਿੰਮ ਅਤੇ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਂਦੇ ਸਮੇਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ,ਸਮਾਰਟ ਕਲਾਸ ਰੂਮ,ਗਰੀਨ ਬੋਰਡ, ਮੁਫਤ ਇੰਟਰਨੈਟ,ਕਿਤਾਬਾਂ,ਵਰਦੀਆਂ, ਉਤਮ ਫਰਨੀਚਰ ਮੁਹੱਈਆ ਕਰਵਾਇਆ ਜਾਵੇਗਾ।ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀਪ੍ਰੀਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਨਕਲ ਨੂੰ ਜੜੋਂ ਖਤਮ ਕਰਨ ਲਈ ਇਕ ਸਕੂਲ ਦੇ ਵਿਦਿਆਰਥੀਆਂ ਦੇ ਦੂਜੇ ਸਕੂਲ ਵਿੱਚ ਪ੍ਰੀਖਿਆ ਕੇਂਦਰ ਸਥਾਪਤ ਕਰਨਾ,ਸੰਵੇਦਨਸ਼ੀਲ ਕੇਂਦਰਾਂ ਦੀ ਵੀਡਿਓਗ੍ਰਾਫੀ ਕਰਵਾਈ ਜਾਵੇਗੀ।ਬੋਰਡ ਦੇ ਸਾਰੇ ਨਤੀਜੇ 15 ਦਿਨਾਂ ਦੇ ਅੰਦਰ ਐਲਾਨੇ ਜਾਣਗੇ।ਸਿੱਖਿਆ ਵਿਭਾਗ ਵੱਲੋਂ ਇਕ ਹੋਰ ਵੱਡਾ ਫੈਸਲਾ ਲੈਂਦਿਆਂ ਜੂਨ 2018 ਤੱਕ ਸੂਬੇ ਦੇ ਸਮੂਹ ਸਕੂਲਾਂ ਵਿੱਚ ਇੰਟਰਨੈਟ ਦੀ ਮੁਫ਼ਤ ਸਹੁਲਤ ਦੇਣ ਦੀ ਯੋਜਨਾ ਉਲੀਕੀ ਜਾ ਰਹੀ ਹੈਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ-ਅਰੁਨਾ ਚੌਧਰੀਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਿੱਤਾ ਮੁੱਖੀ ਸਿੱਖਿਆ ਲਈ 780 ਸਕੂਲਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਖੇਤੀਬਾੜੀ, ਸੂਚਨਾ ਤਕਨਾਲੋਜੀ, ਆਟੋਮੋਬਾਈਲ, ਸਿਹਤ ਸੰਭਾਲ, ਸਰੀਰਕ ਸਿੱਖਿਆ, ਸੁਰੱਖਿਆ ਅਤੇ ਯਾਤਰਾ ਵਰਗੇ ਮੁੱਖ ਕੋਰਸ ਕਰਵਾਏ ਗ ਆਉਂਦੇ ਸਮੇਂ ਵਿੱਚ 700 ਹੋਰ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦੇਣ ਦਾ ਟੀਚਾ ਮਿੱਥਿਆ ਹੈ। -PTCNews


Top News view more...

Latest News view more...