Fri, Apr 19, 2024
Whatsapp

ਦੇਸ਼ ਭਰ 'ਚ "ਈਦ" ਦੀਆਂ ਰੌਣਕਾਂ, ਲੋਕਾਂ ਨੇ ਅਦਾ ਕੀਤੀ ਨਮਾਜ਼

Written by  Jashan A -- August 12th 2019 08:30 AM -- Updated: August 12th 2019 02:43 PM
ਦੇਸ਼ ਭਰ 'ਚ

ਦੇਸ਼ ਭਰ 'ਚ "ਈਦ" ਦੀਆਂ ਰੌਣਕਾਂ, ਲੋਕਾਂ ਨੇ ਅਦਾ ਕੀਤੀ ਨਮਾਜ਼

ਦੇਸ਼ ਭਰ 'ਚ "ਈਦ" ਦੀਆਂ ਰੌਣਕਾਂ, ਲੋਕਾਂ ਨੇ ਅਦਾ ਕੀਤੀ ਨਮਾਜ਼,ਨਵੀਂ ਦਿੱਲੀ: ਮੁਸਲਿਮ ਭਾਈਚਾਰੇ ਵੱਲੋਂ ਦੇਸ਼ ਭਰ 'ਚ ਈਦ ਉਲ ਜੂਹਾ (ਬਕਰੀਦ) ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਇੱਕ ਸ਼ਹਿਰ 'ਚ ਈਦ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਈਦਗਾਹ ਅਤੇ ਮਸਜਿਦਾਂ 'ਚ ਜਾ ਕੇ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੁਸਲਿਮ ਭਾਈਚਾਰੇ ਲਈ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ। https://twitter.com/ANI/status/1160745457972326400?s=20 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਕਰੀਦ ਦਾ ਤਿਉਹਾਰ ਮੁੱਖ ਰੂਪ ਨਾਲ ਕੁਰਬਾਨੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਬੱਕਰੇ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਮੁਸਲਿਮ ਭਾਈਚਾਰੇ ਵਿੱਚ ਮਿੱਠੀ ਈਦ ਤੋਂ ਬਾਅਦ ਬਕਰੀਦ ਸਭ ਤੋਂ ਪ੍ਰਮੁੱਖ ਤਿਉਹਾਰ ਹੈ। ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਵੱਲੋਂ ਵੱਡੀ ਮਸਜ਼ਿਦ 'ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਨਮਾਜ਼ ਅਦਾ ਕਰਨ ਲਈ ਇਥੇ ਨਾ ਸਿਰਫ ਸ਼ਹਿਰ ਦੇ ਲੋਕ ਆ ਰਹੇ ਹਨ ਬਲਕਿ ਦੂਰ-ਦੂਰ ਦੇ ਪਿੰਡਾਂ ਦੇ ਲੋਕ ਵੀ ਇਥੇ ਨਮਾਜ਼ ਪੜਨ ਲਈ ਪਹੁੰਚ ਰਹੇ ਹਨ। https://twitter.com/ANINewsUP/status/1160741549153693697?s=20 ਜ਼ਿਕਰ ਇਕ ਖਾਸ ਹੈ ਕਿ ਈਦ ਦੇ ਇੱਕ ਦਿਨ ਪਹਿਲਾਂ ਲੋਕ ਵੱਡੀ ਮਾਤਰਾ 'ਚ ਖਰੀਦਦਾਰੀ ਕਰਦੇ ਹਨ। ਭਾਰੀ ਗਿਣਤੀ ਵਿੱਚ ਮੁਸਲਿਮ ਮਰਦ, ਅੋਰਤਾਂ ਅਤੇ ਬੱਚਿਆਂ ਵੱਲੋਂ ਈਦ ਦੇ ਲਈ ਕੱਪੜੇ, ਜੁੱਤੀਆਂ, ਗਹਿਣੇ, ਹਾਰ-ਸ਼ਿੰਗਾਰ, ਵੰਗਾਂ, ਮਹਿੰਦੀ ਅਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਖਰੀਦਿਆ ਜਾਂਦਾ ਹੈ। -PTC News


Top News view more...

Latest News view more...