Advertisment

ਦੇਸ਼ ਭਰ 'ਚ "ਈਦ" ਦੀਆਂ ਰੌਣਕਾਂ, ਲੋਕਾਂ ਨੇ ਅਦਾ ਕੀਤੀ ਨਮਾਜ਼

author-image
Jashan A
Updated On
New Update
ਦੇਸ਼ ਭਰ 'ਚ "ਈਦ" ਦੀਆਂ ਰੌਣਕਾਂ, ਲੋਕਾਂ ਨੇ ਅਦਾ ਕੀਤੀ ਨਮਾਜ਼
Advertisment
ਦੇਸ਼ ਭਰ 'ਚ "ਈਦ" ਦੀਆਂ ਰੌਣਕਾਂ, ਲੋਕਾਂ ਨੇ ਅਦਾ ਕੀਤੀ ਨਮਾਜ਼,ਨਵੀਂ ਦਿੱਲੀ: ਮੁਸਲਿਮ ਭਾਈਚਾਰੇ ਵੱਲੋਂ ਦੇਸ਼ ਭਰ 'ਚ ਈਦ ਉਲ ਜੂਹਾ (ਬਕਰੀਦ) ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਇੱਕ ਸ਼ਹਿਰ 'ਚ ਈਦ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਈਦਗਾਹ ਅਤੇ ਮਸਜਿਦਾਂ 'ਚ ਜਾ ਕੇ ਨਮਾਜ਼ ਅਦਾ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੁਸਲਿਮ ਭਾਈਚਾਰੇ ਲਈ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ। https://twitter.com/ANI/status/1160745457972326400 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਕਰੀਦ ਦਾ ਤਿਉਹਾਰ ਮੁੱਖ ਰੂਪ ਨਾਲ ਕੁਰਬਾਨੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਬੱਕਰੇ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਮੁਸਲਿਮ ਭਾਈਚਾਰੇ ਵਿੱਚ ਮਿੱਠੀ ਈਦ ਤੋਂ ਬਾਅਦ ਬਕਰੀਦ ਸਭ ਤੋਂ ਪ੍ਰਮੁੱਖ ਤਿਉਹਾਰ ਹੈ। publive-image ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਮਲੇਰਕੋਟਲਾ 'ਚ ਮੁਸਲਿਮ ਭਾਈਚਾਰੇ ਵੱਲੋਂ ਵੱਡੀ ਮਸਜ਼ਿਦ 'ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਨਮਾਜ਼ ਅਦਾ ਕਰਨ ਲਈ ਇਥੇ ਨਾ ਸਿਰਫ ਸ਼ਹਿਰ ਦੇ ਲੋਕ ਆ ਰਹੇ ਹਨ ਬਲਕਿ ਦੂਰ-ਦੂਰ ਦੇ ਪਿੰਡਾਂ ਦੇ ਲੋਕ ਵੀ ਇਥੇ ਨਮਾਜ਼ ਪੜਨ ਲਈ ਪਹੁੰਚ ਰਹੇ ਹਨ। https://twitter.com/ANINewsUP/status/1160741549153693697 ਜ਼ਿਕਰ ਇਕ ਖਾਸ ਹੈ ਕਿ ਈਦ ਦੇ ਇੱਕ ਦਿਨ ਪਹਿਲਾਂ ਲੋਕ ਵੱਡੀ ਮਾਤਰਾ 'ਚ ਖਰੀਦਦਾਰੀ ਕਰਦੇ ਹਨ। ਭਾਰੀ ਗਿਣਤੀ ਵਿੱਚ ਮੁਸਲਿਮ ਮਰਦ, ਅੋਰਤਾਂ ਅਤੇ ਬੱਚਿਆਂ ਵੱਲੋਂ ਈਦ ਦੇ ਲਈ ਕੱਪੜੇ, ਜੁੱਤੀਆਂ, ਗਹਿਣੇ, ਹਾਰ-ਸ਼ਿੰਗਾਰ, ਵੰਗਾਂ, ਮਹਿੰਦੀ ਅਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਖਰੀਦਿਆ ਜਾਂਦਾ ਹੈ। -PTC News-
namaz muslim-community eid-al-adha eid-al-adha-news latest-eid-al-adha-news muslim-community-news
Advertisment

Stay updated with the latest news headlines.

Follow us:
Advertisment