Advertisment

ਹੁਣ ਜਾਨਵਰਾਂ 'ਚ ਵੀ ਫੈਲਣ ਲੱਗਾ ਕੋਰੋਨਾ , ਚਿੜੀਆਘਰ ਦੇ 8 ਏਸ਼ੀਅਨ ਸ਼ੇਰ ਕੋਰੋਨਾ ਪੀੜਤ 

author-image
Shanker Badra
Updated On
New Update
ਹੁਣ ਜਾਨਵਰਾਂ 'ਚ ਵੀ ਫੈਲਣ ਲੱਗਾ ਕੋਰੋਨਾ  , ਚਿੜੀਆਘਰ ਦੇ 8 ਏਸ਼ੀਅਨ ਸ਼ੇਰ ਕੋਰੋਨਾ ਪੀੜਤ 
Advertisment
ਹੈਦਰਾਬਾਦ : ਹੈਦਰਾਬਾਦ ਦੇ ਨਹਿਰੂ ਜੁਆਲੋਜੀਕਲ ਚਿੜੀਆਘਰ 'ਚ ਰੱਖੇ 8 ਏਸ਼ੀਆਈ ਸ਼ੇਰਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਉਨ੍ਹਾਂ ਵਿਚੋਂ ਚਾਰ ਸ਼ੇਰ ਅਤੇ ਬਾਕੀ ਸ਼ੇਰਨੀ ਹਨ। ਚਿੜੀਆਘਰ ਵਿਚ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ।ਪਾਰਕ ਦੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਆਰਟੀ-ਪੀਸੀਆਰ ਟੈਸਟ ਵਿੱਚ 8 ਸ਼ੇਰ ਪਾਜ਼ੀਟਿਵ ਪਾਏ ਗਏ ਹਨ। ਫਿਲਹਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ
Advertisment
Eight Asiatic lions test positive in COVID-19 in Hyderabad zoo , first in India ਹੁਣ ਜਾਨਵਰਾਂ 'ਚ ਵੀ ਫੈਲਣ ਲੱਗਾ ਕੋਰੋਨਾ , ਚਿੜੀਆ ਘਰ ਦੇ 8 ਏਸ਼ੀਅਨ ਸ਼ੇਰ ਕੋਰੋਨਾ ਪੀੜਤ ਨਹਿਰੂ ਜੁਆਲੋਜੀਕਲ ਪਾਰਕ ਦੇ ਡਾਇਰੈਕਟਰ ਡਾ: ਸਿਧਾਨੰਦ ਕੁਕਰੇਤੀ ਦਾ ਕਹਿਣਾ ਹੈ ਕਿ ਸ਼ੇਰਾਂ 'ਚ ਕੋਰੋਨਾ ਦੇ ਲੱਛਣ ਵੇਖੇ ਗਏ ਹਨ। ਉਸਨੇ ਇਹ ਵੀ ਕਿਹਾ ਕਿ ਸਾਨੂੰ ਅਜੇ ਤੱਕ ਇਨ੍ਹਾਂ ਸ਼ੇਰਾਂ ਦੀ ਆਰਟੀ-ਪੀਸੀਆਰ ਰਿਪੋਰਟ ਸੀਸੀਐਮਬੀ ਤੋਂ ਨਹੀਂ ਮਿਲੀਹੈ। ਇਹ ਜਾਣਕਾਰੀ ਰਿਪੋਰਟ ਮਿਲਣ ਤੋਂ ਬਾਅਦ ਦਿੱਤੀ ਜਾਵੇਗੀ। Eight Asiatic lions test positive in COVID-19 in Hyderabad zoo , first in India ਹੁਣ ਜਾਨਵਰਾਂ 'ਚ ਵੀ ਫੈਲਣ ਲੱਗਾ ਕੋਰੋਨਾ , ਚਿੜੀਆ ਘਰ ਦੇ 8 ਏਸ਼ੀਅਨ ਸ਼ੇਰ ਕੋਰੋਨਾ ਪੀੜਤ ਸੂਤਰ ਦੱਸਦੇ ਹਨ ਕਿ 24 ਅਪ੍ਰੈਲ ਨੂੰ ਵੈਟਰਨਰੀ ਡਾਕਟਰਾਂ ਨੇ ਇਨ੍ਹਾਂ ਜਾਨਵਰਾਂ ਵਿੱਚ ਕੋਰੋਨਾ ਦੇ ਲੱਛਣ ਵੇਖੇ ਸਨ। ਉਦਾਹਰਣ ਵਜੋਂ ਇਨ੍ਹਾਂ ਜਾਨਵਰਾਂ ਵਿੱਚ ਭੁੱਖ, ਨੱਕ ਚੋਂ ਪਾਣੀ ਵਗਣਾ ਦੀ ਸ਼ਿਕਾਇਤ ਕੀਤੀ ਗਈ। ਨਹਿਰੂ ਜੁਆਲੋਜਿਕਲ ਪਾਰਕ ਵਿਚ ਲਗਭਗ 10 ਸਾਲ ਦੀ ਉਮਰ ਦੇ 12 ਸ਼ੇਰ ਹਨ। Eight Asiatic lions test positive in COVID-19 in Hyderabad zoo , first in India ਹੁਣ ਜਾਨਵਰਾਂ 'ਚ ਵੀ ਫੈਲਣ ਲੱਗਾ ਕੋਰੋਨਾ , ਚਿੜੀਆ ਘਰ ਦੇ 8 ਏਸ਼ੀਅਨ ਸ਼ੇਰ ਕੋਰੋਨਾ ਪੀੜਤ ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ  8 ਸ਼ੇਰਾਂ ਵਿੱਚ ਕੋਰੋਨਾ ਵਿਸ਼ਾਣੂ ਦੇ ਪਾਏ ਜਾਣ ਤੋਂ ਬਾਅਦ ਨਹਿਰੂ ਜੁਆਲੋਜਿਕਲ ਪਾਰਕ ਨੂੰ ਆਮ ਲੋਕਾਂ ਲਈ 2 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਪਾਰਕ ਕਾਫ਼ੀ ਸੰਘਣੀ ਆਬਾਦੀ ਦੇ ਮੱਧ ਵਿਚ ਸਥਿਤ ਹੈ। ਇਸ ਲਈ, ਇਹ ਮੰਨਿਆ ਜਾਂਦਾ ਹੈ ਕਿ ਆਸ ਪਾਸ ਦੇ ਲੋਕਾਂ ਨਾਲ ਸੰਪਰਕ ਕਰਕੇ ਸ਼ੇਰ ਸੰਕਰਮਿਤ ਹੋ ਗਏ ਹਨ। -PTCNews publive-image-
eight-asiatic-lions-covid eight-lions-covid hyderabad-zoo
Advertisment

Stay updated with the latest news headlines.

Follow us:
Advertisment