Advertisment

ਕਿਸਾਨੀ ਮੋਰਚੇ 'ਚ ਹੋਈ ਇਕ ਹੋਰ ਸੰਘਰਸ਼ੀ ਬੀਬੀ ਦੀ ਮੌਤ

author-image
Jagroop Kaur
New Update
ਕਿਸਾਨੀ ਮੋਰਚੇ 'ਚ ਹੋਈ ਇਕ ਹੋਰ ਸੰਘਰਸ਼ੀ ਬੀਬੀ ਦੀ ਮੌਤ
Advertisment
ਅੱਜ ਦੇਸ਼ ਭਰ ਵਿਚ ਕਿਸਾਨੀਂ ਵਿਰੋਸ਼ ਦੇ ਚਲਦਿਆਂ ਬੰਦ ਦਾ ਸੱਦਾ ਦਿੱਤਾ ਗਿਆ ਹੈ , ਜਿਸ ਨੂੰ ਹਰ ਸੂਬੇ , ਕਸਬੇ ਅਤੇ ਦੇਸ਼ ਦੇ ਵੱਖ ਵੱਖ ਹਿਸਿਆਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਤਾਂ ਜੋ ਕਿਸਾਨੀ ਦੇ ਕੇਂਦਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ। ਉਹ ਹੀ ਇਸ 'ਭਾਰਤ ਬੰਦ' ਦੌਰਾਨ ਭਵਾਨੀਗੜ੍ਹ ਨੇੜੇ ਕਾਲਾਝਾੜ ਟੋਲ ਪਲਾਜ਼ਾ 'ਤੇ ਚੱਲ ਰਹੇ ਧਰਨੇ 'ਚ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ , ਜਿਥੇ ਧਰਨੇ 'ਚ ਸ਼ਾਮਲ ਪਿੰਡ ਘਰਾਚੋਂ ਦੀ ਬਜ਼ੁਰਗ ਕਿਸਾਨ ਬੀਬੀ ਗੁਰਮੇਲ ਕੌਰ (70) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੌਤ ਦੀ ਖਬਰ ਤੋਂ ਬਾਅਦ ਕਿਸਾਨਾਂ 'ਚ ਸੋਗ ਦੀ ਲਹਿਰ ਫੈਲ ਗਈ। Bharat Bandh on 8 December against Central Government's Farm laws 2020 ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਮੋਗਾ ਦੇ ਪਿੰਡ ਖੋਟਿਆਂ ਤੋਂ ਦਿੱਲੀ ਧਰਨਾ ਦੇਣ ਗਏ ਕਿਸਾਨ ਮੇਵਾ ਸਿੰਘ (45) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਿਸਾਨ ਮੇਵਾ ਸਿੰਘ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਪੁੱਜੀ ਤਾਂ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮੇਵਾ ਸਿੰਘ ਕਈ ਦਿਨਾਂ ਤੋਂ ਲਗਾਤਾਰ ਦਿੱਲੀ ਧਰਨੇ 'ਤੇ ਕਿਸਾਨੀ ਮੰਗਾਂ ਲਈ ਸੰਘਰਸ਼ ਕਰ ਰਿਹਾ ਸੀ। publive-image -
delhi farmer-protest harayana punjab-band farmers-ptc farm-law support-farmer singhu-order female-farmer-died
Advertisment

Stay updated with the latest news headlines.

Follow us:
Advertisment