Thu, Apr 25, 2024
Whatsapp

ਜਦੋਂ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਲੱਗਾ ਤਾਂ ਘਬਰਾ ਕੇ ਜ਼ਮੀਨ 'ਤੇ ਡਿੱਗਿਆ ਬਜ਼ੁਰਗ

Written by  Shanker Badra -- September 13th 2020 06:23 PM
ਜਦੋਂ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਲੱਗਾ ਤਾਂ ਘਬਰਾ ਕੇ ਜ਼ਮੀਨ 'ਤੇ ਡਿੱਗਿਆ ਬਜ਼ੁਰਗ

ਜਦੋਂ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਲੱਗਾ ਤਾਂ ਘਬਰਾ ਕੇ ਜ਼ਮੀਨ 'ਤੇ ਡਿੱਗਿਆ ਬਜ਼ੁਰਗ

ਜਦੋਂ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਲੱਗਾ ਤਾਂ ਘਬਰਾ ਕੇ ਜ਼ਮੀਨ 'ਤੇ ਡਿੱਗਿਆ ਬਜ਼ੁਰਗ:ਤਰਨਤਾਰਨ : ਪੰਜਾਬ ਦੇ ਵਿੱਚ ਇੱਕ ਪਾਸੇ ਜਿਥੇ ਕੋਰੋਨਾ ਦਾ ਕਹਿਰ ਦਿਨੋਂ -ਦਿਨ ਵੱਧਦਾ ਜਾ ਰਿਹਾ ਹੈ ,ਓਥੇ ਹੀ ਕੋਰੋਨਾ ਦੀ ਦਹਿਸ਼ਤ ਕਰਕੇ ਲੋਕਾਂ ਦੇਦਿਲੋ-ਦਿਮਾਗ 'ਤੇ ਬੁਰਾ ਅਸਰ ਪੈ ਰਿਹਾ ਹੈ। ਕੋਰੋਨਾ ਦਾ ਨਾਮ ਸੁਣਦੇ ਹੀ ਆਮ ਲੋਕ ਸਹਿਮ ਜਾਂਦੇ ਹਨ ਪਰ ਕਈ ਵਾਰ ਇਹ ਡਰ ਐਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾਤਰਤਾਰਨ ਤੋਂ ਸਾਹਮਣੇ ਆਇਆ ਹੈ। [caption id="attachment_430573" align="aligncenter" width="300"] ਜਦੋਂ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਲੱਗਾ ਤਾਂਘਬਰਾ ਕੇ ਜ਼ਮੀਨ 'ਤੇ ਡਿੱਗਿਆ ਬਜ਼ੁਰਗ[/caption] ਜਿਥੇ ਇੱਕ ਬਜ਼ੁਰਗ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤਾਂ ਉਹ ਇਹ ਸੁਣਦੇ ਹੀ ਹੇਠਾਂ ਡਿੱਗ ਗਿਆ। ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਪਾਣੀ ਪਿਲਾ ਕੇ ਐਮਰਜੈਂਸੀ ਵਾਰਡ ਤੱਕ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਜਿਸ ਤੋਂ ਬਾਅਦ ਬਜ਼ੁਰਗ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਈ ਗਈ ਹੈ। ਹੁਣ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਦੇ ਵੀ ਕੋਰੋਨਾ ਟੈਸਟ ਕੀਤੇ ਜਾਣਗੇ। [caption id="attachment_430574" align="aligncenter" width="300"] ਜਦੋਂ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਲੱਗਾ ਤਾਂਘਬਰਾ ਕੇ ਜ਼ਮੀਨ 'ਤੇ ਡਿੱਗਿਆ ਬਜ਼ੁਰਗ[/caption] ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਰੋਡ ਦੇ ਰਹਿਣ ਵਾਲੇ ਬਜ਼ੁਰਗ ਨੂੰ ਹਲਕਾ ਬੁਖਾਰ ਸੀ। ਜਿਸ ਕਰਕੇ ਉਨ੍ਹਾਂ ਨੇ ਸਿਵਲ ਹਸਪਤਾਲ ਸਥਿਤ ਕੋਵਿਡ ਸੈਂਪਲ ਕਲੈਕਸ਼ਨ ਸੈਂਟਰ ਵਿੱਚ ਟੈਸਟ ਕਰਵਾਇਆ। ਰੈਪਿਡ ਕਾਰਡ ਟੈਸਟ ਦੀ ਰਿਪੋਰਟ ਸਿਰਫ ਵੀਹ ਮਿੰਟਾਂ ਵਿੱਚ ਆ ਗਈ, ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। [caption id="attachment_430572" align="aligncenter" width="299"] ਜਦੋਂ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਪਤਾ ਲੱਗਾ ਤਾਂਘਬਰਾ ਕੇ ਜ਼ਮੀਨ 'ਤੇ ਡਿੱਗਿਆ ਬਜ਼ੁਰਗ[/caption] ਜਦੋਂ ਸੈਂਟਰ ਦੇ ਸਟਾਫ ਨੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਅਤੇ ਹੋਮ ਆਈਸੋਲੇਸ਼ ਦਾ ਫਾਰਮ ਭਰਵਾਉਣ ਲਈ ਬੁਲਾਇਆ ਤਾਂ ਪਾਜ਼ੀਟਿਵ ਰਿਪੋਰਟ ਦੀ ਗੱਲ ਸੁਣਦੇ ਹੀ ਬਜ਼ੁਰਗ ਘਬਰਾ ਗਿਆ। ਉਸ ਦੇ ਹੱਥ-ਪੈਰ ਕੰਬਣ ਲੱਗ ਗਏ। ਇਸ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਾਣੀ ਪਿਲਾਇਆ ਅਤੇ ਐਮਰਜੈਂਸੀ ਵਾਰਡ ਲੈ ਗਏ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਕੋਰੋਨਾ ਪਾਜ਼ੀਟਿਵ ਰਿਪੋਰਟ ਮਿਲਦੇ ਹੀ ਲੋਕ ਘਬਰਾ ਜਾਂਦੇ ਹਨ। ਅਜਿਹੇ ਵਿੱਚ ਬਹੁਤ ਸਾਰੇ ਮਰੀਜ਼ਾਂ ਦੀ ਜਾਗਰੂਕਤਾ ਦੀ ਘਾਟ ਹੋਣ ਕਾਰਨ ਅਤੇ ਕੋਰੋਨਾ ਦੀ ਫੈਲੀ ਦਹਿਸ਼ਤ ਕਾਰਨ ਉਨ੍ਹਾਂ ਦੀ ਹਾਰਟ ਅਟੈਕ ਨਾਲ ਹੀ ਮੌਤ ਹੋ ਜਾਂਦੀ ਹੈ। -PTCNews


Top News view more...

Latest News view more...