Tue, Apr 23, 2024
Whatsapp

ਪੱਟੀ ਸ਼ਹਿਰ 'ਚ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ , ਇਲਾਕੇ ਵਿੱਚ ਫ਼ੈਲੀ ਸਨਸਨੀ

Written by  Shanker Badra -- October 08th 2020 04:41 PM -- Updated: October 08th 2020 04:47 PM
ਪੱਟੀ ਸ਼ਹਿਰ 'ਚ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ , ਇਲਾਕੇ ਵਿੱਚ ਫ਼ੈਲੀ ਸਨਸਨੀ

ਪੱਟੀ ਸ਼ਹਿਰ 'ਚ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ , ਇਲਾਕੇ ਵਿੱਚ ਫ਼ੈਲੀ ਸਨਸਨੀ

ਪੱਟੀ ਸ਼ਹਿਰ 'ਚ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ , ਇਲਾਕੇ ਵਿੱਚ ਫ਼ੈਲੀ ਸਨਸਨੀ:ਪੱਟੀ : ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਸ਼ਹਿਰ 'ਚ ਇਕ ਬਜ਼ੁਰਗ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ। ਮ੍ਰਿਤਕ ਦੀ ਪਹਿਚਾਣ ਸਤੀਸ਼ ਕੁਮਾਰ (65) ਪੁੱਤਰ ਸਤਦੇਵ ਸ਼ਰਮਾ ਵਾਸੀ ਵਾਰਡ ਨੰਬਰ 11 ਪੱਟੀ ਦੇ ਰੂਪ 'ਚ ਹੋਈ ਹੈ। [caption id="attachment_438127" align="aligncenter" width="300"] ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ[/caption] ਦੱਸਿਆ ਜਾ ਰਿਹਾ ਹੈ ਕਿ ਉਕਤ ਬਜ਼ੁਰਗ ਮਾਸਟਰ ਸਤੀਸ਼ ਕੁਮਾਰ ਘਰ 'ਚ ਇਕੱਲਾ ਰਹਿੰਦਾ ਸੀ, ਜਿਸ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਵਾਰਦਾਤ ਕਾਰਨ ਪੂਰੇ ਸ਼ਹਿਰ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। [caption id="attachment_438129" align="aligncenter" width="300"] ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ[/caption] ਮ੍ਰਿਤਕ ਦੇ ਜਵਾਈ ਨੇ ਦੱਸਿਆ ਕਿ ਉਸ ਦਾ ਸਹੁਰਾ ਬੀਤੇ ਦੋ ਦਿਨ ਤੋਂ ਲਾਪਤਾ ਸੀ ਅਤੇ ਉਨ੍ਹਾਂ ਦਾ ਮੋਬਾਇਲ ਵੀ ਬੰਦ ਸੀ। ਅੱਜ ਜਦੋਂ ਸਵੇਰੇ ਘਰ ਦੇ ਬਾਹਰ ਲੱਗਾ ਜਿੰਦਰਾ ਖੋਲ੍ਹ ਕੇ ਦੇਖਿਆ ਗਿਆ ਤਾਂ ਅੰਦਰ ਬੈੱਡ 'ਤੇ ਸਤੀਸ਼ ਕੁਮਾਰ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ, ਜਿਸ ਦੀ ਸੂਚਨਾ ਤੁਰੰਤ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ। [caption id="attachment_438128" align="aligncenter" width="300"] ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ[/caption] ਇਸ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਪੱਟੀ ਦੇ ਐਸ.ਐਚ.ਓ. ਅਜੇ ਕੁਮਾਰ ਖੁੱਲਰ, ਏ.ਐਸ.ਆਈ. ਸਲਵਿੰਦਰ ਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੱਟੀ 'ਚ ਭੇਜ ਦਿੱਤੀ ਗਿਆ ਹੈ।  ਮ੍ਰਿਤਕ ਸਤੀਸ਼ ਕੁਮਾਰ ਦੀਆਂ ਦੋ ਬੇਟੀਆਂ ਹਨ। -PTCNews


Top News view more...

Latest News view more...