Advertisment

ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ ਬੁੱਢੀ ਮਾਂ ਨੂੰ ਰੋਲਣ ਵਾਲੇ ਧੀਆਂ-ਪੁੱਤ

author-image
PTC NEWS
New Update
ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ ਬੁੱਢੀ ਮਾਂ ਨੂੰ ਰੋਲਣ ਵਾਲੇ ਧੀਆਂ-ਪੁੱਤ
Advertisment
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ 'ਚ ਬਜ਼ੁਰਗ ਮਾਂ ਨਾਲ ਬਦਸਲੂਕੀ ਦਾ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਵਲੋਂ ਨੋਟਿਸ ਲੈਂਦਿਆਂ ਮ੍ਰਿਤਕ ਬਜ਼ੁਰਗ ਮਹਿਲਾ ਦੇ ਪਰਿਵਾਰ ਨੂੰ ਸੰਮਨ ਭੇਜ ਕੇ ਅੱਜ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ,ਜਿਸ ਤੋਂ ਬਾਅਦ ਅੱਜ ਬਜ਼ੁਰਗ ਮਾਤਾ ਮਹਿੰਦਰ ਕੌਰ ਦੇ 2 ਪੁੱਤਰ ਤੇ 2 ਧੀਆਂ ਪੰਜਾਬ ਮਹਿਲਾ ਕਮਿਸ਼ਨ ਕੋਲ ਪੇਸ਼ ਹੋਏ ਹਨ।
Advertisment
ਇਸ ਸੰਬੰਧੀ ਕਮਿਸ਼ਨ ਦੀ ਚੈਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਕਿਸੇ ਵੀ ਸਵਾਲਾਂ ਦੇ ਸਟੀਕ ਜਵਾਬ ਨਹੀਂ ਦੇ ਸਕੇ। ਉਹਨਾਂ ਦੱਸਿਆ ਕਿ ਪਰਿਵਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਸਮਾਜ ਲਈ ਉਦਾਹਰਨ ਬਣੇ ਅਤੇ ਹੋਰ ਕੋਈ ਜੋ ਕੋਈ ਅਜਿਹਾ ਨਾ ਕਰੇ। ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਆਈਪੀਸੀ ਦੀ ਧਾਰਾ ਤਹਿਤ ਕਾਰਵਾਈ ਕਰਨ ਲਈ ਕਿਹਾ। publive-image ਇਸ ਦੇ ਨਾਲ ਹੀ ਸੂਬੇ ਦੇ ਸਾਰੇ ਬਿਰਧ ਆਸ਼ਰਮਾਂ ਦੀ ਰਿਪੋਰਟ ਵੀ ਮੰਗਵਾਈ ਹੈ ਤਾਂ ਜੋ ਉੱਥੇ ਰਹਿੰਦੇ ਬਜ਼ੁਰਗਾਂ ਦੇ ਸਹੀ ਹਾਲਾਤਾਂ ਦਾ ਪਤਾ ਲੱਗ ਸਕੇ। ਇਸ ਸੰਬੰਧੀ ਜਦੋਂ ਮੀਡੀਆ ਕਰਮੀਆਂ ਨੇ ਪਰਿਵਾਰ ਨਾਲ ਗੱਲ ਕਰਣੀ ਚਾਹੀ ਤਾਂ ਇੱਕ ਪੱਤਰ ਨੇ ਕਿਹਾ ਕਿ ਉਹ ਪਿਛਲੇ 30 ਸਾਲਾ ਤੋਂ ਆਪਣੀ ਮਾਂ ਨੂੰ ਨਹੀਂ ਮਿਲਿਆ ਪਰ ਦੂਜੇ ਪੁੱਤਰ ਵੱਲੋਂ ਸਵਾਲਾਂ ਤੇ ਚੁੱਪ ਧਾਰੀ ਰੱਖੀ। ਹੋਰ ਪੜ੍ਹੋਘੋਰ ਕਲਯੁਗ! ਨੂੰਹ ਨੇ ਘਰ ਦਾ ਕੰਮ ਨਾ ਕਰਨ ‘ਤੇ 82 ਸਾਲਾ ਬਜ਼ੁਰਗ ਸੱਸ ਨੂੰ ਬੁਰੀ ਤਰ੍ਹਾਂ ਕੁੱਟਿਆ publive-image ਦੱਸ ਦੇਈਏ ਕਿ ਬੀਤੇ ਦਿਨੀਂ ਮੁਕਤਸਰ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਬਿਮਾਰੀ ਦੀ ਹਲਾਤ ਵਿੱਚ ਸੜਕ ਦੇ ਕੰਡੇ ਰੱਖਿਆ ਗਿਆ ਸੀ ,ਜਿਸ ਦੇ ਕੀੜੇ ਤੱਕ ਪੈ ਚੁੱਕੇ ਸਨ। ਜਿਸ ਦੀ ਖ਼ਬਰ ਸੋਸ਼ਲ ਮੀਡਿਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਸਹਾਇਤਾ ਨਾਲ ਮਾਤਾ ਨੂੰ ਇਲਾਜ ਲਈ ਲਿਜਾਈਆ ਗਿਆ ,ਜਿੱਥੇ ਬਜੁਰਗ ਮਾਤਾ ਦੀ ਮੌਤ ਹੋ ਗਈ ਸੀ।-
Advertisment

Stay updated with the latest news headlines.

Follow us:
Advertisment