Advertisment

ਇਲੈਕਸ਼ਨ-2022 : ਰਾਹੁਲ ਗਾਂਧੀ ਮੋਗਾ 'ਚ ਅੱਜ ਕਰਨਗੇ ਚੋਣ ਪ੍ਰਚਾਰ

author-image
Ravinder Singh
Updated On
New Update
ਇਲੈਕਸ਼ਨ-2022 : ਰਾਹੁਲ ਗਾਂਧੀ ਮੋਗਾ 'ਚ ਅੱਜ ਕਰਨਗੇ ਚੋਣ ਪ੍ਰਚਾਰ
Advertisment
ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ-2022 ਦੇ ਮੱਦੇਨਜ਼ਰ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੇ ਮੋਗਾ ਦੀ ਹੌਟ ਸੀਟ ਉਤੇ ਕਾਂਗਰਸ ਦੀ ਉਮੀਦਵਾਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪੁੱਜਣਗੇ। ਇਸ ਤੋਂ ਇਲਾਵਾ ਰਾਹੁਲ ਗਾਂਧੀ ਫਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਚੋਣ ਰੈਲੀ ਕਰਨ ਜਾ ਰਹੇ ਹਨ।
Advertisment
ਇਲੈਕਸ਼ਨ-2022 : ਰਾਹੁਲ ਗਾਂਧੀ ਮੋਗਾ 'ਚ ਕਰਨਗੇ ਚੋਣ ਪ੍ਰਚਾਰਪੰਜਾਬ ਵਿਚ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਬਹੁਤ ਥੋੜ੍ਹਾ ਸਮਾਂ ਬਾਕੀ ਰਹਿ ਗਿਆ ਹੈ ਜਿਸਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਪਹਿਲਾਂ ਵੀ ਪੰਜਾਬ ਵਿਚ ਚੋਣ ਰੈਲੀਆਂ ਕਰ ਚੁੱਕੇ ਹਨ ਅਤੇ ਕਾਂਗਰਸ ਨੂੰ ਇਕ ਮੌਕਾ ਦੇਣ ਦੀ ਅਪੀਲ ਕਰ ਰਹੇ ਹਨ। ਇਲੈਕਸ਼ਨ-2022 : ਰਾਹੁਲ ਗਾਂਧੀ ਮੋਗਾ 'ਚ ਕਰਨਗੇ ਚੋਣ ਪ੍ਰਚਾਰਉਨ੍ਹਾਂ ਨੇ ਪਿਛਲੀ ਬਰਨਾਲਾ ਰੈਲੀ ਦੌਰਾਨ ਸੰਬੋਧਨ ਕੀਤਾ ਸੀ ਕਿ ਜੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨਾ ਬਣੀ ਤਾਂ ਸੂਬੇ ਦਾ ਵਿਕਾਸ ਰੁਕ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਆਪਣਾ ਸੀਐਮ ਦਾ ਚਿਹਰਾ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਰੈਲੀ ਕਰ ਰਹੀਆਂ ਹਨ ਅਤੇ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਣ ਦੀ ਅਪੀਲ ਕਰ ਰਹੀਆਂ ਹਨ। ਇਲੈਕਸ਼ਨ-2022 : ਰਾਹੁਲ ਗਾਂਧੀ ਮੋਗਾ 'ਚ ਕਰਨਗੇ ਚੋਣ ਪ੍ਰਚਾਰਕਾਬਿਲੇਗੌਰ ਹੈ ਕਿ ਰਾਹੁਲ ਦੀ ਰੈਲੀ ਦੇ ਮੱਦੇਨਜ਼ਰ ਮੋਗਾ ਅਤੇ ਫਤਹਿਗੜ੍ਹ ਸਾਹਿਬ ਵਿਚ ਪੁਲਿਸ ਨੇ ਪੁਖਤਾ ਇੰਤਜ਼ਾਮ ਕਰ ਲਏ ਹਨ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। publive-image ਇਹ ਵੀ ਪੜ੍ਹੋ : Air India ਨੇ ਕੀਤਾ ਵੱਡਾ ਐਲਾਨ, ਪੰਜਾਬੀਆਂ ਲਈ ਅੰਮ੍ਰਿਤਸਰ ਤੋਂ ਲੰਡਨ ਜਾਣਾ ਹੋਇਆ ਆਸਾਨ  -
punjabinews latestnews rahulgandhi malvika-sood election2022 mogarally
Advertisment

Stay updated with the latest news headlines.

Follow us:
Advertisment