ਚੋਣ ਕਮਿਸ਼ਨ ਨੇ ਇੰਸਪੈਕਟਰ ਕਿੱਕਰ ਸਿੰਘ ਨੂੰ ਲਾਇਆ ਦਾਖਾ ਥਾਣੇ ਦਾ ਨਵਾਂ SHO

Election Commission Inspector Kikar Singh new SHO Police Station Dakha
ਚੋਣ ਕਮਿਸ਼ਨ ਨੇ ਇੰਸਪੈਕਟਰ ਕਿੱਕਰ ਸਿੰਘ ਨੂੰ ਲਾਇਆ ਦਾਖਾ ਥਾਣੇ ਦਾ ਨਵਾਂ SHO

ਚੋਣ ਕਮਿਸ਼ਨ ਨੇ ਇੰਸਪੈਕਟਰ ਕਿੱਕਰ ਸਿੰਘ ਨੂੰ ਲਾਇਆ ਦਾਖਾ ਥਾਣੇ ਦਾ ਨਵਾਂ SHO:ਦਾਖਾ : ਸੂਬੇ ਦੇ ਮੁੱਖ ਚੋਣ ਅਫ਼ਸਰ ਡਾ. ਐੱਸ ਕਰੁਣਾ ਰਾਜੂ ਨੇ ਅੱਜ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀਆਈ ਸਟਾਫ ਨੂੰ ਐੱਸਐੱਚਓ ਦਾਖਾ ਨਿਯੁਕਤ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।ਇਹ ਜਾਣਕਾਰੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਵੱਲੋਂ ਦਿੱਤੀ ਗਈ ਹੈ।

Election Commission Inspector Kikar Singh new SHO Police Station Dakha
ਚੋਣ ਕਮਿਸ਼ਨ ਨੇ ਇੰਸਪੈਕਟਰ ਕਿੱਕਰ ਸਿੰਘ ਨੂੰ ਲਾਇਆ ਦਾਖਾ ਥਾਣੇ ਦਾ ਨਵਾਂ SHO

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਦਾਖਾ ਦੇਐਸ.ਐਚ.ਓ.ਪ੍ਰੇਮ ਸਿੰਘ ਖ਼ਿਲਾਫ਼ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ,ਜਿਨ੍ਹਾਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਅਤੇ ਆਪਣੀ ਟਿੱਪਣੀ ਸਹਿਤ ਭਾਰਤ ਚੋਣ ਕਮਿਸ਼ਨ ਨੂੰ ਅਗਲੀ ਕਾਰਵਾਈ ਹਿੱਤ ਭੇਜ ਦਿੱਤੀ ਸੀ।

Election Commission Inspector Kikar Singh new SHO Police Station Dakha
ਚੋਣ ਕਮਿਸ਼ਨ ਨੇ ਇੰਸਪੈਕਟਰ ਕਿੱਕਰ ਸਿੰਘ ਨੂੰ ਲਾਇਆ ਦਾਖਾ ਥਾਣੇ ਦਾ ਨਵਾਂ SHO

ਜ਼ਿਕਰਯੋਗ ਹੈ ਕਿ ਦਾਖਾ ‘ਚ ਪਹਿਲਾਂ ਤਾਇਨਾਤ ਐੱਸਐੱਚਓ ਪ੍ਰੇਮ ਸਿੰਘ ਨੂੰ ਅਕਾਲੀ ਦਲ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਬੀਤੇ ਦਿਨੀਂ ਚੋਣ ਕਮਿਸ਼ਨ ਵੱਲੋਂ ਹਟਾ ਦਿੱਤਾ ਗਿਆ ਸੀ ਅਤੇ ਡੀਜੀਪੀ ਤੋਂ ਨਵੇਂ ਐੱਸਐੱਚਓ ਦੀ ਤਾਇਨਾਤੀ ਲਈ ਪੈਨਲ ਮੰਗਿਆ ਗਿਆ ਸੀ।
-PTCNews