Thu, Apr 25, 2024
Whatsapp

ਲੋਕ ਸਭਾ ਚੋਣਾਂ ਦੀ ਤਾਰੀਖ਼ ਦਾ ਹੋਇਆ ਐਲਾਨ

Written by  Jashan A -- March 10th 2019 05:39 PM -- Updated: March 10th 2019 06:18 PM
ਲੋਕ ਸਭਾ ਚੋਣਾਂ ਦੀ ਤਾਰੀਖ਼ ਦਾ ਹੋਇਆ ਐਲਾਨ

ਲੋਕ ਸਭਾ ਚੋਣਾਂ ਦੀ ਤਾਰੀਖ਼ ਦਾ ਹੋਇਆ ਐਲਾਨ

ਲੋਕ ਸਭਾ ਚੋਣਾਂ ਦੀ ਤਾਰੀਖ਼ ਦਾ ਹੋਇਆ ਐਲਾਨ,ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਅੱਜ ਯਾਨੀ ਕਿ ਐਤਵਾਰ ਨੂੰ ਹੋ ਗਿਆ ਹੈ। ਚੋਣ ਕਮਿਸ਼ਨ ਨੇ ਅੱਜ ਸ਼ਾਮ 5 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਸੀ। ਦਿੱਲੀ ਦੇ ਵਿਗਿਆਨ ਭਵਨ ਵਿਚ ਹੋਈ ਇਸ ਪ੍ਰੈੱਸ ਕਾਨਫਰੰਸ ਵਿਚ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਪੂਰੇ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। 7 ਗੇੜਾ ਲਈ 11 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਲੋਕ ਸਭਾ ਚੋਣਾਂ ਜਿੰਨਾਂ ਦੇ ਨਤੀਜ਼ੇ 23 ਮਈ ਨੂੰ ਐਲਾਨੇ ਜਾਣਗੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ 17ਵੀਆਂ ਲੋਕ ਸਭਾ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਦੇਸ਼ 'ਚ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਅੰਕੜਾ ਵਧੀਆ ਹੈ। ਉਹਨਾਂ ਕਿਹਾ ਕਿ ਇਸ ਵਾਰ 90 ਕਰੋੜ ਵੋਟਰ ਵੋਟ ਪਾਉਣਗੇ ਅਤੇ ਡੇਢ ਕਰੋੜ ਵੋਟਰ 18-19 ਸਾਲ ਦੇ ਹਨ। ਚੋਣਾਂ ਨੂੰ ਲੈ ਕੇ ਦੇਸ਼ 'ਚ 10 ਲੱਖ ਪੋਲਿੰਗ ਬੂਥ ਬਣਾਏ ਜਾਣਗੇ ਅਤੇ ਵੋਟਰਾਂ ਨੂੰ ਹਰ ਮੁੱਢਲੀ ਸਹੂਲਤ ਮੁਹਈਆ ਕਰਵਾਈ ਜਾਵੇਗੀ।ਹਰੇਕ ਪੋਲਿੰਗ ਬੂਥ 'ਤੇ ਵੀਵੀਪੇਟ ਮਸ਼ੀਨ ਹੋਵੇਗੀ ਅਤੇ ਉਹਨਾਂ ਕਿਹਾ ਕਿ ਈ.ਵੀ ਐੱਮ ਮਸ਼ੀਨ 'ਤੇ ਚੋਣ ਨਿਸ਼ਾਨ ਦੇ ਨਾਲ ਉਮੀਦਵਾਰ ਦੀ ਤਸਵੀਰ ਵੀ ਲੱਗੀ ਹੋਵੇਗੀ।

ਇਸ ਮੌਕੇ ਉਹਨਾਂ ਕਿਹਾ ਕਿ ਈਵੀਐਮ ਮੂਵਮੈਂਟ ਦੀ ਜੀਪੀਐੱਸ ਟ੍ਰੈਕਿੰਗ ਹੋਵੇਗੀ। ਵੋਟਿੰਗ ਦੀ ਤਾਰੀਖ਼ ਤੋਂ ਪੰਜ ਦਿਨ ਪਹਿਲਾਂ ਵੋਟਰ ਨੂੰ ਵੋਟਰ ਸਲਿੱਪ ਮਿਲੇਗੀ। ਚੋਣ ਪ੍ਰੀਕਿਰਿਆ ਦੀ ਵੀਡੀਓਗ੍ਰਾਫੀ ਵੀ ਹੋਵੇਗੀ। 7 ਗੇੜ 'ਚ ਹੋਣਗੀਆਂ ਚੋਣਾਂ: ਪਹਿਲੇ ਗੇੜ ਲਈ 18 ਮਾਰਚ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ ਪਹਿਲੇ ਪੜ੍ਹਾਅ ਲਈ 25 ਮਾਰਚ ਨਾਮਜ਼ਦਗੀਆਂ ਦੀ ਆਖਰੀ ਤਾਰੀਖ ਪਹਿਲੇ ਪੜਾਅ ਲਈ 11 ਅਪ੍ਰੈਲ ਤੋਂ ਹੋਣਗੀਆਂ ਚੋਣਾਂ ਦੂਸਰੇ ਪੜਾਅ: 18 ਅਪ੍ਰੈਲ ਤੀਸਰੇ ਪੜਾਅ 23 ਅਪ੍ਰੈਲ ਚੋਥੇ ਪੜ੍ਹਾਅ ਲਈ 29 ਅਪ੍ਰੈਲ ਪੰਜਵੇਂ ਪੜਾਅ ਲਈ 6 ਮਈ ਛੇਵੇਂ ਪੜਾਅ ਲਈ 12 ਮਈ ਸੱਤਵੇਂ ਪੜਾਅ ਲਈ 19 ਮਈ ਨੂੰ ਦੇਸ਼ ਦੇ 90 ਕਰੋੜ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ। ਦੱਸ ਦੇਈਏ ਕਿ ਸਾਰੇ ਪੜਾਅ ਦੇ ਚੋਣ ਨਤੀਜ਼ੇ 23 ਮਈ ਨੂੰ ਐਲਾਨੇ ਜਾਣਗੇ। [caption id="attachment_267536" align="aligncenter" width="300"]el ਲੋਕ ਸਭਾ ਚੋਣਾਂ ਦੀ ਤਾਰੀਖ਼ ਦਾ ਹੋਇਆ ਐਲਾਨ[/caption] ਚੋਣ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ 13 ਸੂਬਿਆਂ ਦੀ 97 ਸੀਟਾਂ 'ਤੇ, ਤੀਜੇ ਪੜਾਅ 'ਚ 14 ਸੂਬਿਆਂ ਦੀਆਂ 115 ਸੀਟਾਂ 'ਤੇ, ਚੌਥੇ ਪੜਾਅ ਵਿਚ 9 ਸੂਬਿਆਂ ਦੀਆਂ 71 ਸੀਟਾਂ 'ਤੇ, ਪੰਜਵੇਂ ਪੜਾਅ 'ਚ 7 ਸੂਬਿਆਂ ਦੀਆਂ 51 ਸੀਟਾਂ 'ਤੇ, ਛੇਵੇਂ ਪੜਾਅ 'ਚ 7 ਸੂਬਿਆਂ 'ਚ 59 ਸੀਟਾਂ ਅਤੇ ਸੱਤਵੇਂ ਪੜਾਅ 8 ਸੂਬਿਆਂ 'ਚ 59 ਸੀਟਾਂ 'ਤੇ ਵੋਟਿੰਗ ਹੋਵੇਗੀ। -PTC News


Top News view more...

Latest News view more...