Advertisment

ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ

author-image
Jashan A
Updated On
New Update
ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ
Advertisment
ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਐਗਜਿਟ ਪੋਲ ਆ ਚੁਕੇ ਹਨ ਅਤੇ ਨਤੀਜੇ ਆਉਣ 'ਚ ਮਹਿਜ਼ ਕੁਝ ਹੀ ਘੰਟੇ ਦਾ ਸਮਾਂ ਬਾਕੀ ਹਨ। ਚੋਣ ਨਤੀਜਿਆਂ ਤੋਂ ਪਹਿਲਾਂ ਵੱਖ-ਵੱਖ ਪਾਰਟੀ ਦੇ ਵਰਕਰਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਤ ਦਾ ਜਸ਼ਨ ਮਨਾਉਣ ਲਈ ਵਰਕਰਾਂ ਵੱਲੋਂ ਮਿਠਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ele ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਹੋਰ ਪੜ੍ਹੋ:
Advertisment
ਲੋਕ ਸਭਾ ਚੋਣਾਂ 2019 :ਰਾਸ਼ਟਰਪਤੀ ਰਾਮਨਾਥ ਕੋਵਿੰਦ, ਸ਼ੀਲਾ ਦੀਕਸ਼ਿਤ ਅਤੇ ਮਨੀਸ਼ ਸਿਸੋਦੀਆ ਨੇ ਪਾਈ ਵੋਟ ਉਥੇ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚ ਵੀ ਲੋਕਾਂ ਨੂੰ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਹੈ।ਪੰਜਾਬ 'ਚ ਸਿਆਸੀ ਪਾਰਟੀਆਂ ਨਾਲ ਜੁੜੇ ਵਰਕਰ ਜਿੱਤ ਦਾ ਜਸ਼ਨ ਮਨਾਉਣ ਲਈ ਮਿਠਾਈਆਂ ਅਤੇ ਢੋਲਾਂ ਦੇ ਆਰਡਰ ਬੁੱਕ ਕਰਵਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ 'ਚ ਮੁਕਾਬਲਾ ਬੜਾ ਫਸਵਾਂ ਹੈ ਅਤੇ ਪੰਜਾਬ ਦੇ ਲੋਕ ਇਹਨਾਂ ਨਤੀਜਿਆਂ ਦੇ ਲਈ ਪੱਬਾਂ ਭਰ ਹੋ ਗਏ ਹਨ। ele ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੱਲ੍ਹ ਸਵੇਰੇ 8 ਵਜੇ ਤੋਂ ਦੇਸ਼ ਦੇ ਲੋਕਾਂ ਦੇ ਦਿਲ ਧੜਕਣੇ ਸ਼ੁਰੂ ਹੋ ਜਾਣਗੇ। ਇਸ ਦੌਰਾਨ ਕਈ ਦਿੱਗਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪੰਜਾਬ ਦੀ ਫਿਰੋਜ਼ਪੁਰ, ਬਠਿੰਡਾ,ਪਟਿਆਲਾ ਤੇ ਗੁਰਦਾਸਪੁਰ ਸੀਟ 'ਤੇ ਸਭ ਦੀ ਨਜ਼ਰ ਰਹੇਗੀ। ਇਥੇ ਤੁਹਾਨੂੰ ਦੱਸ ਦੇਈਏ ਕਿ ਫਿਰੋਜ਼ਪੁਰ 'ਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼ੇਰ ਸਿੰਘ ਘੁਬਾਇਆ ਵਿਚਾਲੇ ਟੱਕਰ ਹੈ। ele ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਬਠਿੰਡਾ 'ਚ ਹਰਸਿਮਰਤ ਕੌਰ ਬਾਦਲ ਤੇ ਰਾਜਾ ਵੜਿੰਗ ਦਰਮਿਆਨ ਫਸਵਾਂ ਮੁਕਾਬਲਾ ਹੈ।ਪਟਿਆਲਾ 'ਚ ਪ੍ਰਨੀਤ ਕੌਰ ਦੀ ਸੁਰਜੀਤ ਰੱਖੜਾ ਤੇ ਡਾ. ਧਰਮਵੀਰ ਗਾਂਧੀ ਨਾਲ ਟੱਕਰ ਹੈ ਅਤੇ ਗੁਰਦਾਸਪੁਰ 'ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਸੰਨੀ ਦਿਓਲ ਵਿਚਾਲੇ 'ਜੰਗ' ਹੈ।
Advertisment
ele ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਉਥੇ ਹੀ ਮੁੱਖ ਚੋਣ ਕਮਿਸ਼ਨਰ ਪੰਜਾਬ ਡਾ ਐੱਸ ਕਰੁਣਾ ਰਾਜੂ ਮੁਤਾਬਕ ਇਹਨਾਂ ਵੋਟਾਂ ਦੀ ਗਿਣਤੀ ਲਈ ਪੰਜਾਬ 'ਚ 21 ਕੇਂਦਰ ਬਣਾਏ ਗਏ ਹਨ। ਜਿਸ ਲਈ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕਰ ਲੈ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੇਸ਼ ਦੀ 17ਵੀਂ ਲੋਕ ਸਭਾ ਬਣੇਗੀ ਅਤੇ ਦੇਸ਼ ਦਾ 19ਵਾਂ ਪ੍ਰਧਾਨ ਮੰਤਰੀ ਬਣੇਗਾ। ਹੋਰ ਪੜ੍ਹੋ:ਅੱਜ ਤੋਂ ਸ਼ੁਰੂ ਹੋ ਰਿਹੈ GLOBAL KABBADI LEAGUE, ਇਹ ਕਪਤਾਨ ਸੰਭਾਲਣਗੇ ਟੀਮਾਂ ਦੀ ਕਮਾਨ!! ele ਲੋਕ ਸਭਾ ਚੋਣਾਂ ਦੇ ਕੱਲ੍ਹ ਆਉਣਗੇ ਨਤੀਜੇ, ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਮੁਤਾਬਕ ਦੇਸ 'ਚ 12 ਲੱਖ ਤੋਂ ਵੱਧ EVM ਮਸ਼ੀਨਾਂ 'ਚ ਉਮੀਦਵਾਰਾਂ ਦੀ ਕਿਸਮਤ ਬੰਦ ਪਈ ਹੈ। ਪੂਰੇ ਦੇਸ਼ 'ਚ 10 ਲੱਖ 35 ਹਜ਼ਾਰ ਮਤਦਾਨ ਕੇਂਦਰਾਂ 'ਤੇ ਵੋਟਾਂ ਪਾਈਆਂ ਗਈਆਂ ਸਨ। ਉਥੇ ਹੀ ਇਹਨਾਂ ਦੀ ਗਿਣਤੀ ਲਈ ਦੇਸ਼ ਭਰ 'ਚ 4000 ਤੋਂ ਜ਼ਿਆਦਾ ਕੇਂਦਰ ਬਣਾਏ ਗਏ ਹਨ। ਜ਼ਿਕਰ ਏ ਖਾਸ ਹੈ ਕਿ ਦੇਸ਼ 'ਚ 543 ਲੋਕ ਸਭਾ ਸੀਟਾਂ 'ਤੇ 11ਅਪ੍ਰੈਲ ਤੋਂ 7 ਪੜਾਅ 'ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ। ਜਿਸ ਦੇ ਨਤੀਜੇ ਕੱਲ੍ਹ ਐਲਾਨੇ ਜਾਣਗੇ।ਜਿਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਕਿਹੜੀ ਸਰਕਾਰ ਦੇਸ਼ ਨੂੰ ਚਲਾਵੇਗੀ। -PTC News-
election-commission-of-india election-commission-of-india-news loksabhaelections-2019 loksabhaelections-2019-news latest-election-commission-of-india-news election-commission-of-india-news-in-punjabi
Advertisment

Stay updated with the latest news headlines.

Follow us:
Advertisment