ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰਬਰ 71 ਤੇ 50 ਦੀ ਉੱਪ ਚੋਣ ਕੱਲ੍ਹ, ਪ੍ਰਸ਼ਾਸਨ ਵੱਲੋਂ ਚੋਣ ਪ੍ਰਬੰਧ ਮੁਕੰਮਲ

ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰਬਰ 71 ਤੇ 50 ਦੀ ਉੱਪ ਚੋਣ ਕੱਲ੍ਹ, ਪ੍ਰਸ਼ਾਸਨ ਵੱਲੋਂ ਚੋਣ ਪ੍ਰਬੰਧ ਮੁਕੰਮਲ,ਸ੍ਰੀ ਅੰਮ੍ਰਿਤਸਰ ਸਾਹਿਬ:ਅੰਮ੍ਰਿਤਸਰ ਨਗਰ ਨਿਗਮ ਦੇ ਵਾਰਡ ਨੰਬਰ 71 ਤੇ 50 ਦੀ ਉਪ ਚੋਣ ਕੱਲ੍ਹ ਹੋਣ ਜਾ ਰਹੇ ਹਨ। ਜਿਸ ਦੌਰਾਨ ਪ੍ਰਸਾਸ਼ਨ ਵਲੋਂ ਚੋਣ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਸ਼ਾਮ ਨੂੰ ਹੀ ਵੋਟਾਂ ਦੀ ਗਿਣਤੀ ਹੋਵੇਗੀ।

ਇਸ ਦੇ ਨਾਲ ਹੀ ਅਬੋਹਰ ‘ਚ ਵੀ ਵਾਰਡ ਨੰਬਰ 21 ‘ਚ ਉੱਪ ਚੋਣ ਹੋਣ ਜਾ ਰਹੇ ਹਨ। ਜਿਨ੍ਹਾਂ ਦੇ ਨਤੀਜੇ ਕੱਲ੍ਹ ਸ਼ਾਮ ਨੂੰ ਹੀ ਐਲਾਨੇ ਜਾਣਗੇ।

ਹੋਰ ਪੜ੍ਹੋ: ਮੇਅਰ ਦੀ ਚੋਣ ਦੌਰਾਨ ‘ਸਿੱਧੂ ਵਿਵਾਦ’ :ਕਾਂਗਰਸ ਪ੍ਰਧਾਨ ਨੇ ਮੰਗੀ ਰਿਪੋਰਟ

ਇਸ ਚੋਣ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਮਨ ਨਰੂਲਾ ਪਤਨੀ ਡਾ.ਸਤੀਸ਼ ਨਰੂਲਾ ਚੋਣ ਮੈਦਾਨ ਵਿੱਚ ਹਨ , ਜਦੋਂ ਕਿ ਦੂਜੀ ਅੰਜੂ ਦੇਵੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦੇ ਤੌਰ ਉੱਤੇ ਚੋਣ ਲੜ ਰਹੀ ਹੈ।

-PTC News