ਮੁੱਖ ਖਬਰਾਂ

Elections 2022: ਚੋਣ ਪ੍ਰਚਾਰ ਲਈ 11 ਫਰਵਰੀ ਨੂੰ ਪੰਜਾਬ ਆਉਣਗੇ ਕੇਜਰੀਵਾਲ ਦੀ ਧੀ ਤੇ ਪਤਨੀ

By Riya Bawa -- February 10, 2022 12:24 pm -- Updated:February 10, 2022 12:42 pm

ਚੰਡੀਗੜ੍ਹ: ਦੇਸ਼ ਦੇ ਪੰਜ ਸੂਬਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਉੱਤਰ ਪ੍ਰਦੇਸ਼ 'ਚ ਚੋਣਾਂ ਦਾ ਪਹਿਲਾਂ ਪੜਾਅ ਸ਼ੁਰੂ ਹੋ ਗਿਆ ਹੈ ਅਤੇ ਬਾਕੀ ਸੂਬਿਆਂ 'ਚ ਚੋਣ ਪ੍ਰਚਾਰ ਵੀ ਵੜੀ ਤੇਜ਼ੀ ਨਾਲ ਚਲ ਰਹੀ ਹੈ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ  ਪਤਨੀ ਸੁਨੀਤਾ ਕੇਜਰੀਵਾਲ ਚੋਣ ਪ੍ਰਚਾਰ ਲਈ ਪੰਜਾਬ ਆਉਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ (Arvind Kejriwal Wife Sunita Kejriwal)ਆਪਣੀ ਬੇਟੀ ਨਾਲ ਵੀ ਚੋਣ ਪ੍ਰਚਾਰ ਕਰੇਗੀ। ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੀਆਂ।

Elections 2022: Arvind Kejriwal's wife, daughter to visit Punjab for campaigning on Feb 11

'ਆਪ' (AAP) ਦੇ ਸੀਐਮ ਉਮੀਦਵਾਰ ਭਗਵੰਤ ਮਾਨ 11 ਫਰਵਰੀ ਨੂੰ ਧੂਰੀ 'ਚ ਔਰਤਾਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ 'ਚ ਅਰਵਿੰਦ ਕੇਜਰੀਵਾਲ (Arvind Kejriwal)ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੀ ਬੇਟੀ ਵੀ ਸ਼ਾਮਿਲ ਰਹਿਣਗੇ । ਦੱਸ ਦਈਏ ਕਿ ਦੋਵੇਂ ਭਗਵੰਤ ਮਾਨ (Bhagwant Mann) ਦੀ ਮਾਂ ਅਤੇ ਭੈਣ ਨਾਲ ਵੀ ਚੋਣ ਪ੍ਰਚਾਰ ਕਰਨਗੇ। ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਚੋਣ ਹੋਈ ਹੈ।

ਉੱਥੇ ਹੀ ਧੂਰੀ ਹਲਕੇ ਦੀਆਂ ਮਾਵਾਂ ਭੈਣਾਂ ਦੇ ਨਾਲ ਕੇਜਰੀਵਾਲ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਵਿਚਾਰ ਵਟਾਂਦਰਾ ਕਰਨ ਲਈ ਆ ਰਹੀਆਂ ਹਨ ਇਸ ਦਾ ਨਾਂ ਰੱਖਿਆ ਗਿਆ ਹੈ 'ਲੇਖਾ ਮਾਵਾਂ ਧੀਆਂ ਦਾ'। ਇਸਦੀ ਸ਼ਰਤ ਇਹ ਹੈ ਕਿ ਸਿਰਫ਼ ਔਰਤਾਂ ਦੇ ਨਾਲ ਹੀ ਗੱਲਬਾਤ ਕਰਨਗੇ।

Elections 2022: Arvind Kejriwal's wife, daughter to visit Punjab for campaigning on Feb 11

ਭਗਵੰਤ ਮਾਨ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ, ਇਸ ਲਈ ਪਾਰਟੀ ਨੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਸੀਟ ਤੋਂ ਭਗਵੰਤ ਮਾਨ ਨੂੰ ਚੋਣਾਂ ਲਈ ਨਾਮਜ਼ਦ ਕੀਤਾ ਹੈ। ਭਗਵੰਤ ਮਾਨ, ਜੋ ਕਿ ਇੱਕ ਵੱਡੇ ਕਾਮੇਡੀਅਨ ਸਨ, ਨੇ 2011 ਵਿੱਚ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ, ਜਿਸ ਵਿੱਚ ਭਗਵੰਤ ਮਾਨ ਨੇ 2012 ਵਿੱਚ ਪੰਜਾਬ ਦੀ ਲਹਿਰਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਜਲਾਲਾਬਾਦ ਤੋਂ ਟਿਕਟ ਦਿੱਤੀ ਸੀ। ਹਾਲਾਂਕਿ ਇਸ ਵਾਰ ਵੀ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਤੋਂ 18,500 ਵੋਟਾਂ ਨਾਲ ਚੋਣ ਹਾਰ ਗਏ ਹਨ। ਇਸੇ ਦੌਰਾਨ ਮਾਨ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ।

Elections 2022: Arvind Kejriwal's wife, daughter to visit Punjab for campaigning on Feb 11

ਇਥੇ ਪੜ੍ਹੋ ਹੋਰ ਖ਼ਬਰਾਂ: ਤਮਿਲਨਾਡੂ ਵਿਚ BJP ਦਫ਼ਤਰ 'ਤੇ ਸੁੱਟਿਆ ਗਿਆ ਪੈਟਰੋਲ ਬੰਬ, ਜਾਂਚ ਜਾਰੀ

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੰਜਾਬ ਵਿੱਚ 14 ਫਰਵਰੀ ਦੀ ਬਜਾਏ 20 ਫਰਵਰੀ ਨੂੰ ਵੋਟਾਂ ਪਾਉਣ ਦੀ ਸਿਆਸੀ ਪਾਰਟੀਆਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ।

-PTC News

  • Share