Sat, Apr 20, 2024
Whatsapp

ਰਾਜ ’ਚ ਇਲੈਕਟਿ੍ਰਕ ਕਾਰਾਂ ਅਤੇ ਬੱਸਾਂ ਚਲਾਉਣ ਨੂੰ ਲੈ ਕੇ ਚੀਨ ਦੀ ਵੱਡੀ  ਕੰਪਨੀ ਜ਼ਿਨਲੌਂਗ ਵੱਲੋਂ ਮੁੱਖ ਮੰਤਰੀ ਨਾਲ ਵਿਚਾਰਾਂ

Written by  Joshi -- July 04th 2017 12:05 PM
ਰਾਜ ’ਚ ਇਲੈਕਟਿ੍ਰਕ ਕਾਰਾਂ ਅਤੇ ਬੱਸਾਂ ਚਲਾਉਣ ਨੂੰ ਲੈ ਕੇ ਚੀਨ ਦੀ ਵੱਡੀ  ਕੰਪਨੀ ਜ਼ਿਨਲੌਂਗ ਵੱਲੋਂ ਮੁੱਖ ਮੰਤਰੀ ਨਾਲ ਵਿਚਾਰਾਂ

ਰਾਜ ’ਚ ਇਲੈਕਟਿ੍ਰਕ ਕਾਰਾਂ ਅਤੇ ਬੱਸਾਂ ਚਲਾਉਣ ਨੂੰ ਲੈ ਕੇ ਚੀਨ ਦੀ ਵੱਡੀ  ਕੰਪਨੀ ਜ਼ਿਨਲੌਂਗ ਵੱਲੋਂ ਮੁੱਖ ਮੰਤਰੀ ਨਾਲ ਵਿਚਾਰਾਂ

ਵਿੱਤੀ ਮਦਦ ਲਈ ਕਰੇਗੀ ਕਰਾਰ, ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਮੋਬਾਇਲ ਫੋਨਾਂ ਲਈ ਬਣਾਏਗੀ ਪ੍ਰਸਤਾਵ ਚੰਡੀਗੜ, 3 ਜੁਲਾਈ: ਰਾਜ ਸਰਕਾਰ ਦੀਆਂ ਪੰਜਾਬ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਚੀਨ ਦੀ ਵੱਡੀ ਨਾਮੀ ਕੰਪਨੀ ਜ਼ਿਨਲੌਂਗ ਨੇ ਅੰਮਿ੍ਰਤਸਰ ਵਿੱਚ ਇਲੈਕਟਿ੍ਰਕ ਕਾਰਾਂ ਅਤੇ ਬੱਸਾਂ ਚਲਾਉਣ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਜਿਹੜਾ ਕਿ ਬਾਅਦ ਵਿੱਚ ਦੂਜੇ ਸਮਾਰਟ ਸ਼ਹਿਰਾਂ ਜਲੰਧਰ ਅਤੇ ਲੁਧਿਆਣਾ ਵਿੱਚ ਵੀ ਲਾਗੂ ਹੋਵੇਗਾ। ਕੰਪਨੀ ਵੱਲੋਂ ਰਾਜ ਵਿੱਚ ਇਲੈਕਟ੍ਰੀਕਲ ਵੀਕਲ ਮੈਨੂਫੈਕਚਰਿੰਗ ਦੀ ਸਥਾਪਨਾ ਵੀ ਪ੍ਰਸਤਾਵ ਵਿੱਚ ਸ਼ਾਮਲ ਕੀਤੀ ਗਈ।

ਸਮਾਰਟ ਸ਼ਹਿਰਾਂ ਲਈ ਸਮਾਰਟ ਤਕਨਾਲੋਜੀ

ਕੰਪਨੀ ਵੱਲੋਂ ਲੜੀਵਾਰ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਜਿਨਾਂ ਵਿੱਚ ਸਮਾਰਟ ਸ਼ਹਿਰਾਂ ਲਈ ਸਮਾਰਟ ਤਕਨਾਲੋਜੀ, ਕਾਰੋਬਾਰ ਦੀ ਸਥਾਪਤੀ ਲਈ ਫੰਡ ਮੁਹੱਈਆ ਕਰਾਉਣੇ, ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਵਿਕਾਸ, ਸ਼ੁਰੂੁਆਤੀ ਸਰਗਰਮੀਆਂ, ਈ-ਪ੍ਰਗਤੀ ਆਦਿ ਦੇ ਖੇਤਰ ਵਿੱਚ ਮਾਲੀ ਮਦਦ ਲਈ ਪੰਜਾਬ ਸਰਕਾਰ ਨਾਲ ਮੈਸ. ਜ਼ੈਡ.ਟੀ.ਈ.ਸੋਫਟ ਤਕਨਾਲੋਜੀ ਕੰਪਨੀ ਰਾਹੀਂ ਕਰਾਰ ਕੀਤਾ ਜਾਵੇਗਾ। ਇਹ ਫੈਸਲਾ ਜ਼ੂਹਹਾਏ ਜ਼ਿਨਲੌਂਗ ਕੰਪਨੀ ਦੇ ਭਾਰਤ ਵਿੱਚ ਸੀ.ਈ.ਓ. ਐਲੈਕਸ ਲੀਅ ਸਮੇਤ ਆਏ ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੌਰਾਨ ਵਿਚਾਰਾਂ ਉਪਰੰਤ ਲਿਆ। ਪੰਜਾਬ ਵਿੱਚ ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਦਿੱਤੇ ਜਾਣ ਵਾਲੇ ਮੋਬਾਇਲ ਸੈਟਾਂ ਸਬੰਧੀ ਕੰਪਨੀ ਵੱਲੋਂ ਪ੍ਰਸਤਾਵ ਰੱਖਿਆ ਗਿਆ ਕਿ ਉਹ ਆਪਣੇ ਬ੍ਰੈਂਡ ਲੀਕੋ ਹੇਠ, ਇਹ ਸਕੀਮ ਜੋ ਸਰਕਾਰ ਵੱਲੋਂ ਜਲਦ ਲਾਗੂ ਕੀਤੀ ਜਾ ਰਹੀ ਹੈ, ਮੋਬਾਇਲ ਫੋਨ ਮੁਹੱਈਆ ਕਰਵਾਏਗੀ।

ਇਲੈਕਟਿ੍ਰਕ ਬੱਸਾਂ ਅਤੇ ਕਾਰਾਂ

ਇਲੈਕਟਿ੍ਰਕ ਬੱਸਾਂ ਅਤੇ ਕਾਰਾਂ ਚਲਾਉਣ ਦੇ ਪ੍ਰਸਤਾਵ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜ਼ਿਨਲੌਂਗ ਇਹ ਸਕੀਮ ਅੰਮਿ੍ਰਤਸਰ ਵਿੱਚ ਪਾਇਲਟ ਪ੍ਰੋਜੈਕਟ ਰਾਹੀਂ ਸ਼ੁਰੂ ਕਰੇਗਾ ਜੋ ਅਗਲੇ ਪੜਾਅ ਵਿੱਚ ਦੂਜੇ ਸਮਾਰਟ ਸ਼ਹਿਰਾਂ ਵਿੱਚ ਵੀ ਲਾਗੂ ਹੋਵੇਗੀ। ਇਹ ਸਕੀਮ ਪਹਿਲਾਂ ਹੀ ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਲੀਜ਼ ਮਾਡਲ ’ਤੇ ਲਾਗੂ ਹੋਣ ਦੇ ਪੈਟਰਨ ’ਤੇ ਸ਼ੁਰੂ ਕਰਨ ਦਾ ਪ੍ਰਸਤਾਵ ਹੈ ਜਿਸ ਨਾਲ ਵਪਾਰਕ  ਇਲੈਕਟਿ੍ਰਕ ਵੀਕਲਾਂ ਦੀਆਂ ਟਿਕਟਾਂ ਦੀ ਵਿਕਰੀ ਰਾਹੀਂ ਮਾਲੀਆ ਪੈਦਾ ਕੀਤਾ ਜਾ ਸਕਦਾ ਹੈ। ਸ੍ਰੀ ਲੀਅ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੈਟ੍ਰੋਲ-ਡੀਜ਼ਲ ਵਾਲੇ ਵੀਕਲਾਂ ਦੀ ਥਾਂ ਅੰਮਿ੍ਰਤਸਰ ਵਰਗੇ ਸ਼ਹਿਰ ਵਿੱਚ ਇਲੈਕਟਿ੍ਰਕ ਵੀਕਲ ਬਹੁਤ ਕਾਮਯਾਬ ਹੋਣਗੇ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਸਬੰਧੀ ਕੰਪਨੀ ਵੱਲੋਂ ਨਮੂਨੇ ਵਜੋਂ ਇਲੈਕਟਿ੍ਰਕ ਵੀਕਲ ਸਮਾਰਟ ਸ਼ਹਿਰਾਂ ਵਿੱਚ ਲਿਆਂਦੇ ਜਾਣਗੇ ਤਾਂ ਜੋ ਲੋਕਾਂ ਨੂੰ ਇਨਾਂ ਵੀਕਲਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਇਸੇ ਤਰਾਂ ਉਨਾਂ ਊਰਜਾ ਸਟੋਰੇਜ ਸਿਸਟਮ ਵਿੱਚ ਵੀ ਡੂੰਘੀ ਦਿਲਚਸਪੀ ਦਿਖਾਉਂਦਿਆਂ ਕਿਹਾ ਕਿ ਇਸ ਨਾਲ ਰਾਜ ਦਾ ਵਾਤਾਵਰਨ ਸਾਫ, ਹਰਿਆ-ਭਰਿਆ ਅਤੇ ਪ੍ਰਦੂਸ਼ਨ ਰਹਿਤ ਕੀਤਾ ਜਾ ਸਕਦਾ ਹੈ। ਸ੍ਰੀ ਲੀਅ ਨੇ ਪੰਜਾਬ ਵਿੱਚ ਇਲੈਕਟਿ੍ਰਕ ਵੀਕਲ ਬਣਾਉਣ ਵਾਲਾ ਯੂਨਿਟ ਸਥਾਪਤ ਕਰਨ ਸਬੰਧੀ ਪ੍ਰਸਤਾਵ ਵੀ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਕੰਪਨੀ ਨੂੰ ਇਲੈਕਟਿ੍ਰਕ ਕਾਰਾਂ ਬਣਾਉਣ ਵਾਲੀ ਫੈਕਟਰੀ ਲਗਾਉਣ ਲਈ ਮਦਦ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਇਲੈਕਟਿ੍ਰਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਨੀਤੀ ਘੜ ਰਹੀ ਹੈ ਕਿਉਂਕਿ ਇਸ ਨਾਲ ਊਰਜਾ ਦੀ ਬੱਚਤ ਦੇ ਨਾਲ-ਨਾਲ ਵਾਤਾਵਰਨ ਵੀ ਸਿਹਤਮੰਦ ਰਹੇਗਾ। ਉਨਾਂ ਇਲੈਕਟਿ੍ਰਕ ਵੀਕਲਾਂ ਦੀ ਵਪਾਰਕ ਅਤੇ ਨਿੱਜੀ ਵਰਤੋਂ ਨੂੰ ਹੁਲਾਰਾ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਕੰਪਨੀ ਨੂੰ ਇਸ ਸਬੰਧੀ ਲੋਕਲ ਭਾਈਵਾਲੀ ਦੀ ਵੀ ਪੇਸ਼ਕਸ਼ ਕੀਤੀ। ਸ੍ਰੀ ਲੀਅ ਵੱਲੋਂ ਰੱਖੇ ਪ੍ਰਸਤਾਵ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਪ੍ਰੋਜੈਕਟਾਂ ਨੂੰ ਅਮਲੀ ਜਾਮਾ ਪਹਿਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਕੰਪਨੀ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।

ਪੰਜਾਬ ਵਿੱਚ ਵਪਾਰਕ ਸਰਗਰਮੀਆਂ

ਪੰਜਾਬ ਵਿੱਚ ਵਪਾਰਕ ਸਰਗਰਮੀਆਂ ਦੇ ਅਸੀਮ ਮੌਕਿਆਂ ਦੇ ਨਾਲ-ਨਾਲ ਨਿਵੇਸ਼ ਦੇ ਸਾਜ਼ਗਾਰ ਵਾਤਾਵਰਨ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਅੰਦਰ ਪੇਸ਼ੇਵਰ ਕਾਰੀਗਰਾਂ ਦੀ ਵੀ ਭਰਮਾਰ ਹੈ ਜੋ ਕੰਪਨੀ ਦੇ ਪ੍ਰੋਜੈਕਟ ਨੂੰ ਕਾਮਯਾਬ ਕਰਨ ਵਿੱਚ ਸਹਾਈ ਹੋਣਗੇ।  ਉਨਾਂ ਸ੍ਰੀ ਲੀਅ ਨੂੰ ਦੱਸਿਆ ਕਿ ਪ੍ਰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤਹਿਤ ਸਰਕਾਰ ਵੱਲੋਂ ਸਿੰਗਲ ਵਿੰਡੋ ਸਿਸਟਮ ਰਾਹੀਂ ਸਾਰੇ ਸਬੰਧਤ ਮਹਿਕਮਿਆਂ ਦੀਆਂ ਮੰਜੂਰੀਆਂ ਸਮਾਂਬਧ ਢੰਗ ਨਾਲ ਬਿਨਾਂ ਕਿਸੇ ਅੜਚਨ ਤੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ  ਕਿਹਾ ਕਿ ਉਨਾਂ ਦੀ ਸਰਕਾਰ ਕੰਪਨੀ ਨਾਲ ਵਪਾਰਕ ਮਾਡਲ ’ਤੇ ਦੋਵਾਂ ਧਿਰਾਂ ਨੂੰ ਮੰਜ਼ੂਰ ਕਰਾਰ ਕਰਨ ਲਈ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਲੀਅ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਨਵੀਂ ਉਦਯੋਗਿਕ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਨਾਲ ਯਕੀਨਣ ਨਿਵੇਸ਼ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ। ਉਨਾਂ ਦੱਸਿਆ ਕਿ ਨਿਵੇਸ਼ ਦੇ ਮੱਦੇਨਜ਼ਰ ਦਿੱਤੀਆਂ ਜਾ ਰਹੀਆਂ ਕਈ ਰਿਆਇਤਾਂ ਨਾਲ ਰਾਜ ਅੰਦਰ ਵੱਡੇ ਪੱਧਰ ’ਤੇ ਉਦਯੋਗ ਸੁਰਜੀਤ ਹੋ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਦੀਆਂ ਨਾਮੀ ਉਦਯੋਗਾਂ ਜਿਨਾਂ ’ਚ ਮਹਿੰਦਰਾ, ਟਾਟਾ, ਅੰਬਾਨੀ ਆਦਿ ਨੇ ਪਹਿਲਾਂ ਹੀ ਰਾਜ ਅੰਦਰ ਨਿਵੇਸ਼ ਲਈ ਸੂਬਾ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਮਹਿੰਦਰਾ ਦਾ ਇਲੈਕਟਿ੍ਰਕ ਵੀਕਲ ਪ੍ਰੋਜੈਕਟ ਪਹਿਲਾਂ ਹੀ ਸਰਕਾਰ ਦੇ ਵਿਚਾਰ ਅਧੀਨ ਹੈ ਜੋ ਕਿ ਜਲਦ ਹੀ ਨੇਪਰੇ ਚੜ ਜਾਵੇਗਾ।
ਸੂਬੇ ਵਿੱਚ ਨਿਵੇਸ਼
ਮੁੱਖ ਮੰਤਰੀ ਨੇ ਕਿਹਾ ਕਿ ਜ਼ੂਹਹਾਏ ਜ਼ਿਨਲੌਂਗ ਨਿਊ ਐਨਰਜੀ ਕੰਪਨੀ ਵੱਲੋਂ ਸੂਬੇ ਵਿੱਚ ਨਿਵੇਸ਼ ਨਾਲ ਪੰਜਾਬ ਦੇ ਉਦਯੋਗਿਕ ਮੁਹਾਂਦਰੇ ਨੂੰ ਨਵਾਂ ਰੂਪ ਮਿਲਣ ਦੇ ਨਾਲ-ਨਾਲ ਲੋਕਲ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਥਾਪਤ ਇਸ ਦੇ ਸਹਾਇਕ ਉਦਯੋਗਾਂ ਨੂੰ ਵੀ ਭਾਰੀ ਫਾਇਦਾ ਹੋਵੇਗਾ ਜਿਸ ਨਾਲ ਰੋਜ਼ਗਾਰ ਦੇ ਵੱਡੇ ਪੱਧਰ ’ਤੇ ਮੌਕੇ ਸਥਾਪਤ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਣਕਾਰੀ ਦੇਣ ਉਪਰੰਤ ਸ੍ਰੀ ਲੀਅ ਨੇ ਦੂਰਸੰਚਾਰ, ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਸਾਂਝੇ ਉਪਰਾਲੇ ਕਰਨ ਲਈ ਵੀ ਭਾਰੀ ਦਿਲਚਸਪੀ ਵਿਖਾਈ। ਵਫਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਦੇ ਮਕਸਦ ਨਾਲ ਚੀਨ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉੱਥੇ ਹੋਰਨਾਂ ਵਿਸ਼ਵ ਪੱਧਰੀ ਉਦਯੋਗਿਕ ਇਕਾਈਆਂ ਨਾਲ ਗੱਲਬਾਤ ਰਾਹੀਂ ਨਿਵੇਸ਼ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਅਤੇ ਵਿੱਤ ਸ੍ਰੀ ਅਨੀਰੁਧ ਤਿਵਾੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਸਕੱਤਰ ਉਦਯੋਗ ਤੇ ਵਣਜ ਸ੍ਰੀ ਰਾਕੇਸ਼ ਕੁਮਾਰ ਵਰਮਾ ਅਤੇ ਪੀ.ਬੀ.ਆਈ.ਪੀ. ਦੇ  ਸੀ.ਈ.ਓ. ਸ੍ਰੀ ਡੀ.ਕੇ. ਤਿਵਾੜੀ ਦੇ ਨਾਲ ਵਫਦ ਵਿੱਚ ਐਮ.ਡੀ.ਜ਼ੈਡਟੀਈ ਸੋਫਟ ਭਾਰਤ ਅਤੇ ਦੱਖਣੀ ਏਸ਼ੀਆ ਸ੍ਰੀ ਪ੍ਰਸੂਨ ਸ਼ਰਮਾ, ਗਲੋਬਲ ਸੇਲਜ਼ ਹੈਡ ਸੁਆਨ ਲਿਨ, ਸੇਲਜ਼ ਹੈੱਡ ਅਮਰੀਕਾ ਰੀਜਨ ਸ੍ਰੀ ਲੀਓ ਵੂ ਅਤੇ ਜ਼ੈਡਟੀਈ ਸੋਫਟ ਦੇ ਜੀ.ਐਮ ਸ੍ਰੀ ਅਭਿਮੰਨਯੂ ਸ਼ਾਮਲ ਸਨ —PTC News

Top News view more...

Latest News view more...