Fri, Apr 19, 2024
Whatsapp

ਭਾਰਤੀ ਮੂਲ ਦੇ ਵਿਦਿਆਰਥੀ ਨੇ ਕਿਵੇਂ ਦਿੱਤੀ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੂੰ ਮਾਤ

Written by  Jagroop Kaur -- January 29th 2021 05:06 PM -- Updated: January 29th 2021 05:30 PM
ਭਾਰਤੀ ਮੂਲ ਦੇ ਵਿਦਿਆਰਥੀ ਨੇ ਕਿਵੇਂ ਦਿੱਤੀ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੂੰ ਮਾਤ

ਭਾਰਤੀ ਮੂਲ ਦੇ ਵਿਦਿਆਰਥੀ ਨੇ ਕਿਵੇਂ ਦਿੱਤੀ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੂੰ ਮਾਤ

ਦੁਨੀਆਂ ਦੇ ਸਭ ਤੋਂ ਅਮੀਰ ਅਰਬਪਤੀ ਅਤੇ ਟੇਸਲਾ ਕੰਪਨੀ ਦੇ ਮਾਲਕ Elon Musk ਦਾ ਇਕ ਭਾਰਤੀ ਵਿਦਿਆਰਥੀ ਨਾਲ ਭਾਰੀ ਵਿਵਾਦ ਚਲ ਰਿਹਾ ਹੈ। ਐਲਨ ਮਸਕ ਉੱਤੇ ਭਾਰਤੀ ਵਿਦਿਆਰਥੀ ਰਣਦੀਪ ਹੋਤੀ ਵਲੋਂ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਟੈੱਸਲਾ ਦੇ ਮਾਲਕ ਨੂੰ ਪਹਿਲੇ ਗੇੜ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਰਣਦੀਪ ਹੋਤੀ ਅਮਰੀਕਾ ਦੇ ਮਿਸ਼ੀਗਨ ਯੂਨੀਵਰਸਿਟੀ ਵਿਚ ਗਰੈਜੂਏਸ਼ਨ ਦਾ ਵਿਦਿਆਰਥੀ ਹੈ। Elon Musk takes four coronavirus tests, gets shocking results Also Read | Tractor march: Police use tear gas to disperse farmers ਰਣਦੀਪ ਹੋਤੀ ਦੀ ਸੁਣਵਾਈ ਵੇਲੇ, ਕੈਲੀਫੋਰਨੀਆ ਦੇ ਇਕ ਜੱਜ ਨੇ ਮਸਕ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਉਸਦਾ ਕੇਸ ਬੇਬੁਨਿਆਦ ਸੀ ਅਤੇ ਅਰਬਪਤੀ ਉੱਦਮੀ ਦੀ ਵਿਅਕਤੀ ਦੀ ਆਜ਼ਾਦੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਮੰਨਿਆ ਗਿਆ। Randeep Hothi ਟਵਿੱਟਰ 'ਤੇ ' #ਸਕਸਬੂਸ਼ਕਾ ' ਦੇ ਨਾਂ ਹੇਠ ਐਕਟਿਵ ਹੈ। ਰਣਦੀਪ ਦੋ ਸਾਲ ਪਹਿਲਾਂ ਦੋ ਘਟਨਾਵਾਂ ਤੋਂ ਬਾਅਦ ਐਲਨ ਮਸਕ ਦੀਅਾਂ ਨਜ਼ਰਾਂ ਵਿਚ ਆਏ ਸਨ। ਰਣਦੀਪ ਨੇ ਦੋਵਾਂ ਮਾਮਲਿਆਂ ਵਿਚ ਦਾਅਵਾ ਕੀਤਾ ਕਿ ਉਸਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆWoodrow Wilson National Fellowship Foundation | Meet the Fellows: 2017 Newcombe Fellow Randeep Hothi

ਫਰਵਰੀ 2019 ਵਿਚ ਪਹਿਲੀ ਵਾਰ ਰਣਦੀਪ ਹੋਤੀ ਦੀ ਸੁਰੱਖਿਆ ਕਰਮਚਾਰੀਆਂ ਨਾਲ ਲੜਾਈ ਹੋਈ। ਰਣਦੀਪ ਕੈਲੀਫੋਰਨੀਆ ਵਿਚ ਟੈੱਸਲਾ ਦੇ ਇਕ ਵਿਕਰੀ ਕੇਂਦਰ ਗਿਆ ਹੋਇਆ ਸੀ । ਦੂਜੀ ਘਟਨਾ ਅਪ੍ਰੈਲ 2019 ਵਿਚ ਵਾਪਰੀ ਸੀ।
ਹੋਤੀ ਨੇ ਕਿਹਾ ਕਿ ਉਹ ਕਾਰ ਚਲਾ ਰਿਹਾ ਸੀ, ਇਸ ਦੌਰਾਨ ਉਸ ਨੇ ਟੇਸਲਾ ਦੀ ਇੱਕ ਟੈਸਟ ਕਾਰ ਵੇਖੀ ਅਤੇ ਉਸਦੀ ਤਸਵੀਰ ਨੂੁੰ ਆਨਲਾਈਨ ਪੋਸਟ ਕੀਤੀ। ਮਸਕ ਨੇ ਹੋਤੀ ਬਾਰੇ ਇੱਕ ਆਨਲਾਈਨ ਸੰਪਾਦਕ ਨੂੰ ਮੇਲ ਕੀਤਾ, ਇਹ ਕਹਿੰਦਿਆਂ ਕਿ ਉਹ ਝੂਠਾ ਸੀ ਅਤੇ ਟੇਸਲਾ ਦੇ ਵਿਕਰੀ ਕੇਂਦਰ ਤੋਂ ਦੌੜਦਿਆਂ ਸਾਡੇ ਕਰਮਚਾਰੀਆਂ ਨੂੰ ਲਗਭਗ ਮਾਰ ਦਿੱਤਾ।
Elon Musk
ਹੋਤੀ ਨੇ ਦਾਅਵਾ ਕੀਤਾ ਹੈ ਕਿ ਮਸਕ ਨੇ ਉਸਦੇ ਖਿਲਾਫ ਇੱਕ ਆਨਲਾਈਨ ਨਫਰਤ ਦੀ ਮੁਹਿੰਮ ਚਲਾਈ ਸੀ ਅਤੇ ਉਸਨੇ ਅਗਸਤ ਵਿਚ ਉਸਦੇ ਖਿਲਾਫ ਅਲੇਮੇਡਾ ਕਾਉਂਟੀ ਸੁਪੀਰੀਅਰ ਕੋਰਟ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਮਸਕ ਨੇ ਦਲੀਲ ਦਿੱਤੀ ਕਿ ਇਹ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜਿਆ ਮੁੱਦਾ ਸੀ ਅਤੇ ਇਸ ਲਈ ਹੋਤੀ ਦਾ ਕੇਸ ਖਾਰਜ ਕੀਤਾ ਜਾਣਾ ਚਾਹੀਦਾ ਹੈ।
ਐਲਨ ਮਸਕ ਨੇ ਕਿਹਾ ਕਿ ਹੋਤੀ ਇਹ ਸਾਬਤ ਨਹੀਂ ਕਰ ਸਕਿਆ ਕਿ ਉਸ ਦੇ ਬਿਆਨ ਗਲਤ ਸਨ ਜਾਂ ਗ਼ਲਤਫ਼ਹਿਮੀ ਤੋਂ ਪ੍ਰੇਰਿਤ ਸਨ। ਜੱਜ ਨੇ ਮਸਕ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।

Top News view more...

Latest News view more...