ਵਾਇਰਲ ਖਬਰਾਂ

ਐਲੋਨ ਮਸਕ ਦਾ ਪਿਤਾ ਨਾਲ ਸਬੰਧਾਂ ਦੇ ਵਿਗੜਨ ਦਾ ਸੱਚ ਜੱਗ ਜ਼ਾਹਿਰ, ਵਜ੍ਹਾ ਜਾਣ ਦੁਨੀਆਂ ਦੇ ਉੱਡੇ ਹੋਸ਼

By Jasmeet Singh -- July 15, 2022 3:58 pm

ਨਿਊ ਯੌਰਕ, 15 ਜੁਲਾਈ: ਟੇਸਲਾ ਦੇ ਸੀਈਓ ਐਲੋਨ ਮਸਕ ਦੀ ਸੌਤੇਲੀ ਭੈਣ ਦਾ ਪੁੱਤਰ ਉਸਦਾ ਭਰਾ ਹੈ। ਇਸ ਦਾ ਖੁਲਾਸਾ ਖੁਦ ਐਲੋਨ ਮਸਕ ਦੇ ਪਿਤਾ ਐਰਲ ਮਸਕ ਨੇ ਕੀਤਾ ਹੈ। ਉਸਨੇ ਕਿਹਾ ਕਿ ਉਹ ਆਪਣੀ ਮਤਰੇਈ ਧੀ ਜਾਨਾ ਬੇਜ਼ੁਈਡੇਨਹੌਟ ਦੇ ਪੁੱਤਰ ਦਾ ਪਿਤਾ ਹੈ। ਮਸਕ ਨੇ ਇਹ ਖੁਲਾਸਾ ਬ੍ਰਿਟਿਸ਼ ਵੈੱਬਸਾਈਟ 'ਦਿ ਸਨ' ਨੂੰ ਦਿੱਤੇ ਇੰਟਰਵਿਊ 'ਚ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਨੇ ਮੁੰਬਈ ਤੋਂ 73 ਕਿੱਲੋ ਹੈਰੋਇਨ ਕੀਤੀ ਬਰਾਮਦ

ਇੰਟਰਵਿਊ 'ਚ ਐਰਲ ਨੇ ਕਿਹਾ ਕਿ ਅਸੀਂ ਧਰਤੀ 'ਤੇ ਸਿਰਫ ਇਕ ਚੀਜ਼ ਲਈ ਆਏ ਹਾਂ, ਬੱਚੇ ਪੈਦਾ ਕਰਨ ਲਈ। ਐਲੋਨ ਦੇ ਪਿਤਾ, ਐਰਲ ਮਸਕ, ਦੱਖਣੀ ਅਫ਼ਰੀਕਾ ਵਿੱਚ ਇੱਕ ਇੰਜੀਨੀਅਰ ਹਨ। ਐਰਲ ਦੇ ਅਨੁਸਾਰ ਉਨ੍ਹਾਂ ਦਾ ਦੂਜਾ ਬੱਚਾ ਗੈਰ-ਯੋਜਨਾਬੱਧ ਸੀ। ਪਰ ਉਹ 35 ਸਾਲਾ ਜਾਨਾ ਦੇ ਜਨਮ ਤੋਂ ਬਾਅਦ ਉਸ ਨਾਲ ਰਹਿ ਰਿਹਾ ਹਨ ਅਤੇ ਇਸ ਗੁਪਤ ਬੱਚੇ ਦਾ ਜਨਮ 2018 ਵਿੱਚ ਹੋਇਆ। ਜਾਨਾ ਨੇ ਸਤੰਬਰ 2018 'ਚ ਫੇਸਬੁੱਕ 'ਤੇ ਆਪਣੇ 10 ਮਹੀਨਿਆਂ ਦੇ ਬੇਟੇ ਇਲੀਅਟ ਮਸਕ ਨਾਲ ਪਹਿਲੀ ਫੋਟੋ ਸ਼ੇਅਰ ਕੀਤੀ ਸੀ। ਜਾਨਾ 4 ਸਾਲ ਦੀ ਸੀ ਜਦੋਂ ਐਰਲ ਨੇ ਦੂਜਾ ਵਿਆਹ ਕੀਤਾ।

ਐਲੋਨ ਮਸਕ ਦੀ ਸੌਤੇਲੀ ਭੈਣ ਜਾਨਾ ਸਿਰਫ 4 ਸਾਲ ਦੀ ਸੀ ਜਦੋਂ ਪਿਤਾ ਨੇ ਪਹਿਲੀ ਪਤਨੀ ਮਏ ਹੈਲਡਮੈਨ ਨਾਲ ਵਿਆਹ ਤੋੜ ਲਿਆ ਸੀ ਅਤੇ ਹੇਡ ਨਾਲ ਦੁਬਾਰਾ ਵਿਆਹ ਕਰ ਲਿਆ। ਅਰਲ ਅਤੇ ਮੇ ਹੈਲਡਮੈਨ ਦੇ ਇਕੱਠੇ ਤਿੰਨ ਬੱਚੇ ਹਨ - ਐਲਨ, ਟੋਸਕਾ ਅਤੇ ਕਿਮਬਲ। ਐਰਲ ਅਤੇ ਹੇਡ ਦੇ ਵੀ ਦੋ ਬੱਚੇ ਹਨ, ਅਲੈਗਜ਼ੈਂਡਰਾ ਐਲੀ ਅਤੇ ਈਸ਼ਾ ਰੋਜ਼ ਮਸਕ। ਜਦੋਂ ਕਿ ਜਾਨਾ ਪਤਨੀ ਹੇਡ ਦੇ ਪਹਿਲੇ ਪਤੀ ਦੀ ਧੀ ਹੈ। ਇਲੀਅਟ ਰਸ਼ ਮਸਕ, ਜਾਨਾ ਅਤੇ ਐਰਲ ਦਾ ਪੁੱਤਰ ਹੈ।

ਦੱਸ ਦੇਈਏ ਕਿ ਜਾਨਾ ਦੀ ਪ੍ਰੈਗਨੈਂਸੀ ਦੀ ਖਬਰ ਨਾਲ ਐਲਨ ਦਾ ਪਿਤਾ ਨਾਲ ਰਿਸ਼ਤਾ ਵਿਗੜ ਗਿਆ ਸੀ। ਰਿਸ਼ਤਾ ਵਿਗੜਣ ਦਾ ਅਸਲ ਕਾਰਣ ਇਹ ਖੁਲਾਸਾ ਹੀ ਸੀ ਕਿ ਜਾਨਾ ਐਰਲ ਦੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਐਰਲ ਦੀ ਦੂਸਰੀ ਪਤਨੀ ਹੇਡ ਨੇ ਵੀ ਇਲੀਅਟ ਦੇ ਪਿਤਾ ਦੀ ਪਛਾਣ ਨੂੰ ਗੁਪਤ ਰੱਖਿਆ ਕਿਉਂਕਿ ਖਬਰਾਂ ਦੇ ਸਾਹਮਣੇ ਆਉਣ 'ਤੇ ਉਨ੍ਹਾਂ ਦੇ ਪਰਿਵਾਰ ਦੀ ਸਥਿਤੀ ਨਾਜ਼ੁਕ ਹੋ ਗਈ ਸੀ।

ਖਬਰਾਂ ਮੁਤਾਬਕ ਐਲਨ 5 ਸਾਲ ਬਾਅਦ ਵੀ ਉਸ ਬੱਚੇ ਨੂੰ ਪਸੰਦ ਨਹੀਂ ਕਰਦਾ। ਉਸ ਨੂੰ ਇਹ ਸਭ ਬਹੁਤ ਘਿਣਾਉਣਾ ਲੱਗਦਾ ਹੈ ਕਿਉਂਕਿ ਜਾਨਾ ਉਸ ਦੀ ਭੈਣ ਹੈ। ਜਾਨਾ ਦਾ ਹੁਣ ਆਪਣੇ ਪਿਤਾ ਨਾਲ ਕੋਈ ਰਿਸ਼ਤਾ ਨਹੀਂ ਹੈ ਪਰ ਪਿਤਾ ਦੀ ਜ਼ਿੰਮੇਵਾਰੀ ਐਰਲ ਪੂਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਯੂਥ ਅਕਾਲੀ ਦਲ ਨੇ SYL ਤੇ ਰਿਹਾਈ ਗਾਣੇ ਤੋਂ ਪਾਬੰਦੀ ਹਟਾਉਣ ਲਈ ਡੀਸੀ ਨੂੰ ਮੰਗ ਪੱਤਰ ਦਿੱਤਾ

ਐਰਲ ਨੇ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਇਹ ਬੱਚਾ ਇੱਕ ਗਲਤੀ ਦਾ ਨਤੀਜਾ ਸੀ। ਅਜਿਹਾ ਉਦੋਂ ਹੋਇਆ ਜਦੋਂ ਜਾਨ ਨੂੰ ਉਸ ਦੇ ਬੁਆਏਫ੍ਰੈਂਡ ਨੇ ਘਰੋਂ ਕੱਢ ਦਿੱਤਾ ਸੀ ਅਤੇ ਉਹ ਉਸ ਦਿਨ ਐਰਲ ਦੇ ਘਰ ਰਹਿਣ ਲਈ ਆਈ ਹੋਈ ਸੀ।


-PTC News

  • Share