Advertisment

ਡਾਕਟਰੀ ਵਿਭਾਗ 'ਚ ਆਈ ਹੈ ਇੱਕ ਨਵੀਂ ਤਕਨੀਕ

author-image
Ragini Joshi
New Update
ਡਾਕਟਰੀ ਵਿਭਾਗ 'ਚ ਆਈ ਹੈ ਇੱਕ ਨਵੀਂ ਤਕਨੀਕ
Advertisment
Embroy Freezing Technique: ਨਵੀਂ ਤਕਨੀਕ ਨਾਲ ਹੁਣ ਭਰੂਣ ਤੋਂ 9 ਮਹੀਨਿਆਂ ਬਾਅਦ ਨਹੀਂ, 5 ਸਾਲ ਬਾਅਦ ਜਨਮ ਲਏਗਾ ਆਮ ਤੌਰ 'ਤੇ ਮਾਂ ਦੀ ਕੁੱਖ ਤੋਂ ਬੱਚਾ 9 ਮਹੀਨੇ ਬਾਅਦ ਜਨਮ ਲੈਂਦਾ ਹੈ, ਪਰ ਹੁਣ ਇਹ ਸਮਾਂ ਵੱਧ ਕੇ 5 ਸਾਲ ਹੋ ਗਿਆ ਹੈ। ਇੱਕ ਨਵੀਂ ਤਰ੍ਹਾਂ ਦੀ ਤਕਨੀਕ ਜਿਸਦਾ ਨਾਮ ਐਂਬ੍ਰਾਏ ਫ੍ਰੀਜ਼ਿੰਗ ਹੈ, ਦੇ ਨਾਲ ਅਜਿਹਾ ਸੰਭਵ ਹੋ ਸਕਦਾ ਹੈ। Embroy Freezing Technique: ਨਵੀਂ ਤਕਨੀਕ ਨਾਲ ਹੁਣ ਭਰੂਣ ਤੋਂ 9 ਮਹੀਨਿਆਂ ਬਾਅਦ ਨਹੀਂ, 5 ਸਾਲ ਬਾਅਦ ਜਨਮ ਲਏਗਾਹੁਣ ਤੱਕ ਚੰਡੀਗੜ੍ਹ ਅਤੇ ਟ੍ਰਾਈਸਿਟੀ 'ਚ ਐਂਬ੍ਰਾਏ ਫ੍ਰੀਜ਼ਿੰਗ ਦੇ ਤਕਰੀਬਨ 12 ਮਾਮਲੇ ਸਾਹਮਣੇ ਆਏ ਹਨ। ਇਹਨਾਂ 'ਚ ਦੋ ਕੇਸ ਚੰਡੀਗੜ੍ਹ ਦੇ ਹਨ ਜਦਕਿ ਬਾਕੀ ਕੇਸ ਮੋਹਾਲੀ ਤੇ ਪੰਚਕੂਲਾ ਦੇ ਹਨ। ਕੀ ਹੈ ਐਂਬ੍ਰਾਏ ਫ੍ਰੀਜ਼ਿੰਗ? ਐਂਬ੍ਰਾਏ ਫ੍ਰੀਜ਼ਿੰਗ ਪ੍ਰੀਕਿਰਿਆ ਦੁਆਰਾ ਭਰੂਣ ਨੂੰ ਹਸਪਤਾਲ ਦੇ ਲਿਕਵਿਡ ਨਾਈਟ੍ਰੋਜਨ ਟੈਂਕ ਵਿਚ ੫ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ। ਇਹ ਭਰੂਣ ਮਾਂ ਦੇ ਆਂਡੇ ਅਤੇ ਪਿਤਾ ਦੇ ਵੀਰਜ ਤੋਂ ਮਿਲ ਕੇ ਬਣੇਗਾ ਅਤੇ ਤਿਆਰ ਭਰੂਣ ਦਾ ਜਨਮ ਉਦੋਂ ਹੋਵੇਗਾ ਜਦੋਂ ਵੀ ਮਾਤਾ ਪਿਤਾ ਚਾਹੁਣਗੇ। Embroy Freezing Technique: ਨਵੀਂ ਤਕਨੀਕ ਨਾਲ ਹੁਣ ਭਰੂਣ ਤੋਂ 9 ਮਹੀਨਿਆਂ ਬਾਅਦ ਨਹੀਂ, 5 ਸਾਲ ਬਾਅਦ ਜਨਮ ਲਏਗਾਪਹਿਲਾਂ ਤਾਂ ਸਿਰਫ ਬਾਂਝਪਣ ਤੋਂ ਬਚਣ ਲਈ ਅਜਿਹਾ ਕੀਤਾ ਜਾਂਦਾ ਸੀ ਪਰ ਹੁਣ ਆਪਣੇ ਭਵਿੱਖ ਅਤੇ ਕੈਰੀਅਰ ਨੂੰ ਲੈ ਕੇ ਅਜਿਹਾ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਕੁਝ ਅਣਵਿਆਹੀਆਂ ਕੁੜੀਆਂ ਵੀ ਇਸ 'ਚ ਦਿਲਚਸਪੀ ਲੈਣ ਲੱਗੀਆਂ ਹਨ। ਕਈ ਜੋੜੇ ਜੋ ਕਿ ਆਈ ਟੀ ਖੇਤ ਵਿੱਚ ਕੰਮ ਕਰਦੇ ਹਨ, ਉਹ ਆਪਣੇ ਕੈਰੀਅਰ ਸੈਟਲ ਹੋਣ ਤੋਂ ਬਾਅਦ ਬੱਚਾ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਉਹ ਹੁਣੇ ਤੋਂ ਹੀ ਭਰੂਣ ਫ੍ਰੀਜ ਕਰਵਾਉਣ ਲੱਗ ਗਏ ਹਨ। ਕਈ ਹੋਰ ਲੋਕ ਤਾਂ ਵਿਦੇਸ਼ਾਂ ਦੇ ਦੌਰੇ ਤੋਂ ਆ ਕੇ ਬੱਚਾ ਪੈਦਾ ਕਰਨਾ ਚਾਹੁੰਦੇ ਹਨ ਤਾਂ ਇਸ ਤਕਨੀਕ ਦਾ ਸਹਾਰਾ ਲੈਂਦੇ ਹਨ। —PTC News-
punjabi-news health latest-news-in-punjabi news-in-punjabi news-from-punjab news-punjabi happening-news-from-punjab embroy-freezing-technique embroy-freezing
Advertisment

Stay updated with the latest news headlines.

Follow us:
Advertisment