ਰੁਜ਼ਗਾਰ ਮੇਲਿਆਂ ਦੇ ਪਹਿਲੇ 2 ਦਿਨਾਂ ਵਿੱਚ ਨੌਕਰੀ ਲਈ ਚਾਹਵਾਨ ਨੌਜਵਾਨਾਂ ’ਚੋਂ 50 ਫ਼ੀਸਦੀ ਨੂੰ ਮਿਲਿਆ ਰੁਜ਼ਗਾਰ : ਕੈਪਟਨ ਅਮਰਿੰਦਰ ਸਿੰਘ

By Shanker Badra - February 15, 2019 4:02 pm

ਰੁਜ਼ਗਾਰ ਮੇਲਿਆਂ ਦੇ ਪਹਿਲੇ 2 ਦਿਨਾਂ ਵਿੱਚ ਨੌਕਰੀ ਲਈ ਚਾਹਵਾਨ ਨੌਜਵਾਨਾਂ ’ਚੋਂ 50 ਫ਼ੀਸਦੀ ਨੂੰ ਮਿਲਿਆ ਰੁਜ਼ਗਾਰ : ਕੈਪਟਨ ਅਮਰਿੰਦਰ ਸਿੰਘ:ਚੰਡੀਗੜ : ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪੰਜਾਬ ਵਿੱਚ ਹਾਲ ਹੀ ਵਿੱਚ ਲੱਗੇ ਰੁਜ਼ਗਾਰ ਮੇਲਿਆਂ ਦੇ ਪਹਿਲੇ ਦੋ ਦਿਨਾਂ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋਂ 5748 ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਚੁਣਿਆ ਗਿਆ ਜਦਕਿ 357 ਹੋਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕੀਤੀ ਗਈ। 13 ਅਤੇ 14 ਫਰਵਰੀ ਨੂੰ 17 ਜ਼ਿਲਿਆਂ ਅੰਮਿ੍ਰਤਸਰ, ਬਠਿੰਡਾ, ਫਾਜ਼ਿਲਕਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਪਠਾਨਕੋਟ, ਸੰਗਰੂਰ ਅਤੇ ਮੁਹਾਲੀ ਤੋਂ ਇਲਾਵਾ ਬਰਨਾਲਾ ਬਠਿੰਡਾ, ਫਾਜ਼ਿਲਕਾ, ਮੋਗਾ, ਪਠਾਨਕੋਟ, ਮਲੋਟ (ਸ੍ਰੀ ਮੁਕਤਸਰ ਸਾਹਿਬ) ਅਤੇ ਤਰਨ ਤਾਰਨ ਵਿੱਚ ਲੱਗੇ ਰੁਜ਼ਗਾਰ ਮੇਲਿਆਂ ਦੌਰਾਨ ਕੁਲ 11664 ਨੌਜਵਾਨਾਂ ਦੀ ਇੰਟਰਵਿਊ ਹੋਈ ਜਿਨਾਂ ਵਿੱਚੋਂ 1638 ਹੋਰ ਨੌਜਵਾਨ ਵੀ ਨੌਕਰੀ ਦੇ ਯੋਗ ਪਾਏ ਗਏ।

Employment Fairs first 2 days 50 percent Employment :Capt Amarinder Singh ਰੁਜ਼ਗਾਰ ਮੇਲਿਆਂ ਦੇ ਪਹਿਲੇ 2 ਦਿਨਾਂ ਵਿੱਚ ਨੌਕਰੀ ਲਈ ਚਾਹਵਾਨ ਨੌਜਵਾਨਾਂ ’ਚੋਂ 50 ਫ਼ੀਸਦੀ ਨੂੰ ਮਿਲਿਆ ਰੁਜ਼ਗਾਰ : ਕੈਪਟਨ ਅਮਰਿੰਦਰ ਸਿੰਘ

10 ਰੋਜ਼ਾ ਰੁਜ਼ਗਾਰ ਮੇਲਿਆਂ ਦੇ ਪਹਿਲੇ ਦੋ ਦਿਨਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਵਿੱਚੋਂ 50 ਫੀਸਦੀ ਨੌਜਵਾਨ ਚੁਣੇ ਗਏ।ਇਹ ਮੇਲੇ ਸਾਰੇ 22 ਜ਼ਿਲਿਆਂ ਵਿੱਚ 22 ਫਰਵਰੀ, 2019 ਤੱਕ 53 ਥਾਵਾਂ ’ਤੇ ਲਗਾਏ ਜਾ ਰਹੇ ਹਨ।ਨੌਕਰੀ ਮੇਲਿਆਂ ਦੌਰਾਨ ਮਿਲੇ ਸ਼ਾਨਦਾਰ ਹੁੰਗਾਰੇ ’ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੂੰ ਆਪਣੇ ਯਤਨ ਹੋਰ ਤੇਜ਼ ਕਰਨ ਲਈ ਆਖਿਆ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ।ਮੁੱਖ ਮੰਤਰੀ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਪੰਜਾਬ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਆਪਸੀ ਤਾਲੇਮਲ ਵਧਾਉਣ ਲਈ ਆਖਿਆ। ਉਨਾਂ ਨੇ ਨੌਕਰੀਆਂ ਅਤੇ ਉੱਦਮ ਦੇ ਮੌਕੇ ਹੋਰ ਵਧਾਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਆਖਿਆ ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਸਹੂਲਤ ਮੁਹੱਈਆ ਕਰਵਾਈ ਜਾ ਸਕੇ।

Employment Fairs first 2 days 50 percent Employment :Capt Amarinder Singh ਰੁਜ਼ਗਾਰ ਮੇਲਿਆਂ ਦੇ ਪਹਿਲੇ 2 ਦਿਨਾਂ ਵਿੱਚ ਨੌਕਰੀ ਲਈ ਚਾਹਵਾਨ ਨੌਜਵਾਨਾਂ ’ਚੋਂ 50 ਫ਼ੀਸਦੀ ਨੂੰ ਮਿਲਿਆ ਰੁਜ਼ਗਾਰ : ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਵੱਲੋਂ ਪ੍ਰਤੀ ਦਿਨ 700 ਨੌਜਵਾਨਾਂ ਨੂੰ ਨੌਕਰੀਆਂ ਦੀ ਦਰ ’ਤੇ ਹੁਣ ਤੱਕ ਪੰਜ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਇਲਾਵਾ ਸਵੈ-ਰੁਜ਼ਗਾਰ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ ਬੈਂਕਾਂ ਤੋਂ ਫੰਡਾਂ ਦਾ ਪ੍ਰਬੰਧ ਕਰਵਾਉਣ ਵਿੱਚ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ।ਇਸ ਸਕੀਮ ਅਧੀਨ ਪੰਜ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਜਿਨਾਂ ਵਿੱਚੋਂ 37542 ਨੂੰ ਸਰਕਾਰੀ ਨੌਕਰੀਆਂ ਅਤੇ 1.41 ਲੱਖ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਹਾਸਲ ਹੋਈਆਂ ਜਦਕਿ 3.21 ਲੱਖ ਨੌਜਵਾਨਾਂ ਨੂੰ ਵੱਖ-ਵੱਖ ਸਵੈ-ਰੁਜ਼ਗਾਰ ਸਕੀਮਾਂ ਤਹਿਤ ਸਹਾਇਤਾ ਦਿੱਤੀ ਗਈ। ਸਾਰੇ ਜ਼ਿਲਿਆਂ ਵਿੱਚ ਸਥਿਤ ਜ਼ਿਲਾ ਰੁਜ਼ਗਾਰ ਅਤੇ ਉੱਦਮ ਬਿਊਰੋ ਨੌਕਰੀ ਮੰਗਣ ਵਾਲਿਆਂ ਲਈ ਨੋਡਲ ਸੈਂਟਰ ਵਜੋਂ ਕੰਮ ਕਰ ਰਹੇ ਹਨ।

Employment Fairs first 2 days 50 percent Employment :Capt Amarinder Singh ਰੁਜ਼ਗਾਰ ਮੇਲਿਆਂ ਦੇ ਪਹਿਲੇ 2 ਦਿਨਾਂ ਵਿੱਚ ਨੌਕਰੀ ਲਈ ਚਾਹਵਾਨ ਨੌਜਵਾਨਾਂ ’ਚੋਂ 50 ਫ਼ੀਸਦੀ ਨੂੰ ਮਿਲਿਆ ਰੁਜ਼ਗਾਰ : ਕੈਪਟਨ ਅਮਰਿੰਦਰ ਸਿੰਘ

ਇਸ ਪ੍ਰਮੁੱਖ ਸਕੀਮ ਅਧੀਨ ਰੁਜ਼ਗਾਰ ਦੇ ਮੌਕਿਆਂ ਲਈ ਸਹਿਯੋਗ ਮੰਗਣ ਵਾਲੇ ਇੱਛੁਕ ਨੌਜਵਾਨ ਹੋਰ ਜਾਣਕਾਰੀ ਹਾਸਲ ਕਰਨ ਲਈ ghargharrozgar.punjab.gov.in ਅਤੇ www.pbemployment.gov.in ਵੈਬਸਾਈਟਾਂ ਦੀ ਸਹਾਇਤਾ ਲੈ ਸਕਦੇ ਹਨ।
-PTCNews

adv-img
adv-img