ਹੋਰ ਖਬਰਾਂ

ਸ਼ੋਪੀਆਂ: ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਢੇਰ

By Baljit Singh -- June 24, 2021 8:55 am -- Updated:June 24, 2021 8:55 am

ਸ਼੍ਰੀਨਗਰ: ਸ਼੍ਰੀਨਗਰ ਦੇ ਹੱਬਾ ਕਦਲ ਚੌਕ ਵਿਚ ਫੈਸ਼ਨ ਇਨ ਦੁਕਾਨ ਨੇੜੇ ਬੁੱਧਵਾਰ ਸ਼ਾਮ ਅੱਤਵਾਦੀਆਂ ਨੇ ਇਕ 28 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ 25 ਸਾਲਾ ਉਮਰ ਦੇ ਛਾਤੀ ਵਿਚ ਗੋਲੀ ਲੱਗੀ। ਨੌਜਵਾਨ ਨੂੰ ਤੁਰੰਤ ਇਲਾਜ ਲਈ ਐੱਸ. ਐੱਮ. ਐੱਚ. ਐੱਸ. ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਉਧਰ ਸ਼ੋਪੀਆਂ ਜ਼ਿਲੇ ਦੇ ਸ਼ਿਰਮਾਲ ਇਲਾਕੇ ਵਿਚ ਬੁੱਧਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ। ਮਾਰੇ ਗਏ ਅੱਤਵਾਦੀ ਦੀ ਅਜੇ ਪਛਾਣ ਨਹੀਂ ਹੋਈ ਹੈ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੇ ਬਾਰੇ 'ਚ ਗੁਪਤ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਦੱਖਣੀ ਕਸ਼ਮੀਰ ਦੇ ਜ਼ਿਲੇ ਦੇ ਸ਼ਿਰਮਾਲ ਇਲਾਕੇ 'ਚ ਇਕ ਤਲਾਸ਼ੀ ਅਭਿਆਨ ਚਲਾਇਆ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਜਦੋਂ ਤਲਾਸ਼ੀ ਅਭਿਆਨ ਚਲਾ ਰਹੇ ਸਨ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਇਕ ਅੱਤਵਾਦੀ ਮਾਰਿਆ ਗਿਆ।

-PTC News

  • Share